Wednesday, October 7, 2026

ਅਜ਼ਾਦੀ ਕਾ ਅਮ੍ਰਿਤ ਮਹਾਉਤਸਵ ਹੇਠ ਫੌਜ ਨੇ ਮਿੰਨੀ ਮੈਰਾਥਨ ਦਾ ਆਯੋਜਨ ਕੀਤਾ

ਅੰਮ੍ਰਿਤਸਰ, 14 ਅਗਸਤ (ਪੰਜਾਬ ਪੋਸਟ ਬਿਊਰੋ) – ਵਜਰਾ ਕੋਰ ਦੇ ਅਧੀਨ ਫਲੇਮਿੰਗ ਐਰੋ ਬ੍ਰਿਗੇਡ ਨੇ `ਆਜ਼ਾਦੀ ਕਾ ਅੰਮ੍ਰਿਤ ਮਹੋਤਸਵ` ਦੇ ਝੰਡੇ ਹੇਠ ਅਤੇ ਆਜ਼ਾਦੀ ਦੇ 75ਵੇਂ ਸਾਲ ਨੂੰ ਮਨਾਉਣ ਲਈ ਨਿਊ ਅੰਮ੍ਰਿਤਸਰ ਮਿਲਟਰੀ ਸਟੇਸ਼ਨ ਖਾਸਾ ਵਿਖੇ ਇੱਕ ਮਿੰਨੀ ਮੈਰਾਥਨ ਦਾ ਆਯੋਜਨ ਕੀਤਾ।ਮਿੰਨੀ ਮੈਰਾਥਨ 10 ਕਿਲੋਮੀਟਰ, 5 ਕਿਲੋਮੀਟਰ ਅਤੇ 4 ਕਿਲੋਮੀਟਰ ਦੀ ਦੂਰੀ ਨੂੰ ਕਵਰ ਕਰਦੇ ਹੋਏ ਬੱਚਿਆਂ ਅਤੇ ਔਰਤਾਂ ਸਮੇਤ ਤਿੰਨ ਵਰਗਾਂ ਲਈ ਕਰਵਾਈ ਗਈ।
                             13 ਸਾਲ ਤੋਂ ਲੈ ਕੇ 55 ਸਾਲ ਤੱਕ ਦੇ ਵੱਖ-ਵੱਖ ਉਮਰ ਵਰਗ ਦੇ ਦੌੜਾਕਾਂ ਨੇ ਵੱਡੀ ਗਿਣਤੀ ਵਿੱਚ ਭਾਗ ਲਿਆ। ਦੌੜਾਕਾਂ ਨੇ ਬੜੇ ਜੋਸ਼ ਅਤੇ ਉਤਸ਼ਾਹ ਨਾਲ ਦੌੜ ਨੂੰ ਸਫਲਤਾਪੂਰਵਕ ਪੂਰਾ ਕੀਤਾ।ਸਮਾਗਮ ਦੇ ਮੱਖ ਮਹਿਮਾਨ ਨੇ ਹਰ ਵਰਗ ਵਿੱਚ ਜੇਤੂ ਖਿਡਾਰੀਆਂ ਨੂੰ ਮੈਡਲ ਪ੍ਰਦਾਨ ਕੀਤੇ।ਇਸ ਤੋਂ ਇਲਾਵਾ ਬਾਕੀ ਸਾਰੇ ਭਾਗੀਦਾਰਾਂ ਨੂੰ ਫਿਨਸ਼ਰ ਮੈਡਲ/ਸਰਟੀਫਿਕੇਟ ਦਿੱਤੇ ਗਏ।ਇਸ ਸਮਾਗਮ ਦੀ ਖਾਸ ਗੱਲ ਇਹ ਸੀ ਕਿ ਸਾਰਿਆਂ ਵਲੋਂ ਉਤਸ਼ਾਹ ਅਤੇ ਦੇਸ਼ ਭਗਤੀ ਦਾ ਜਜ਼ਬਾ ਵਿਖਾਇਆ ਗਿਆ।ਮੌਨਸੂਨ ਸੀਜ਼ਨ ਦੌਰਾਨ ਮਿੰਨੀ ਮੈਰਾਥਨ ਦਾ ਸਾਰੇ ਭਾਗੀਦਾਰਾਂ ਨੇ ਆਨੰਦ ਮਾਣਿਆ ਅਤੇ ਰਾਸ਼਼ਟਰ ਪ੍ਰਤੀ ਸੱਚੀ ਸ਼ਰਧਾਂਜਲੀ ਬਣ ਗਈ।

Check Also

ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੇ ਜਗੀਰ ਸਿੰਘ ਨਾਗਰਾ ਦੇ ਦੇਹਾਂਤ ’ਤੇ ਦੁੱਖ ਪ੍ਰਗਟਾਇਆ

ਅੰਮ੍ਰਿਤਸਰ, 4 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਡਿਪਟੀ …