ਸੰਗਰੂਰ, 20 ਅਗਸਤ (ਜਗਸੀਰ ਲੌਂਗੋਵਾਲ) – ਸ਼ੁਕਰਵਾਰ ਨੂੰ ਪੈਰਾਮਾਊਂਟ ਪਬਲਿਕ ਸਕੂਲ ਚੀਮਾਂ ਵਿਖੇ ਬਾਬਾ ਭੋਲ੍ਹਾ ਗਿਰ ਸਪੋਰਟਸ ਕਲੱਬ ਦਾ 41ਵਾਂ ਕਬੱਡੀ
ਕੱਪ ਪੋਸਟਰ ਰਲੀਜ਼ ਕੀਤਾ ਗਿਆ।ਸਕੂਲ ਦੇ ਐਮ.ਡੀ ਜਸਵੀਰ ਸਿੰਘ ਚੀਮਾਂ ਤੇ ਸਰਬਜੀਤ ਸਿੰਘ ਚੀਮਾਂ ਨੇ ਦੱਸਿਆ ਕੀ 41ਵਾਂ ਸ਼ਾਨਦਾਰ ਕਬੱਡੀ ਕੱਪ 26 ਅਗਸਤ ਦਿਨ ਸ਼ੁਕਰਵਾਰ ਅਤੇ 27 ਅਗਸਤ ਦਿਨ ਸ਼ਨੀਵਾਰ ਨੂੰ ਸਮਾਧ ਬਾਬਾ ਭੋਲ੍ਹਾ ਗਿਰ ਪਿੰਡ ਚੀਮਾਂ ਸਾਹਿਬ ਵਿਖੇ ਕਰਵਾਇਆ ਜਾਵੇਗਾ।ਜਿਸ ਵਿੱਚ ਪਹਿਲਾ ਇਨਾਮ 100000/- ਰੁਪਏ ਅਤੇ ਦੂਜਾ ਇਨਾਮ 75,000/- ਰੁਪਏ ਰੱਖਿਆ ਗਿਆ।
ਇਸ ਸਮੇਂ ਬਾਬਾ ਭੋਲ੍ਹਾ ਗਿਰ ਸਪੋਰਟਸ ਕਲੱਬ ਦੇ ਮੈਂਬਰ, ਪ੍ਰਧਾਨ ਕਾਕਾ ਸਿੰਘ ਧਾਲੀਵਾਲ, ਕੁਲਵਿੰਦਰ ਸਿੰਘ, ਕਾਲਾ ਮੋਤੇਕਾ, ਜਗਤਾਰ ਸਿੰਘ, ਸੋਸਾਇਟੀ ਪ੍ਰਧਾਨ ਮਨਦੀਪ ਸਿੰਘ, ਮੀਤ ਪ੍ਰਧਾਨ ਕੁਲਵਿੰਦਰ ਸਿੰਘ ਅਤੇ ਅਮਰੀਕ ਸਿੰਘ ਆਦਿ ਹਾਜ਼ਰ ਸਨ।
Check Also
ਬੀਬੀਕੇ ਡੀਏਵੀ ਕਾਲਜ ਵੁਮੈਨ ਵਿਖੇ ਵਿਸ਼ਵ ਫੋਟੋਗ੍ਰਾਫੀ ਦਿਵਸ ਮਨਾਇਆ ਗਿਆ
ਅੰਮ੍ਰਿਤਸਰ, 15 ਸਤੰਬਰ (ਜਗਦੀਪ ਸਿੰਘ) – ਬੀਬੀਕੇ ਡੀਏਵੀ ਕਾਲਜ ਵੁਮੈਨ ਦੇ ਪੋਸਟ ਗ੍ਰੈਜੂਏਟ ਪੱਤਰਕਾਰੀ ਅਤੇ …
Punjab Post Daily Online Newspaper & Print Media