Wednesday, June 19, 2024

ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਵਲੋਂ ਸੰਤ ਲੌਂਗੋਵਾਲ ਦੀ 37ਵੀਂ ਬਰਸੀ ਮੌਕੇ ਸ਼ਹੀਦੀ ਸਮਾਗਮ

ਪੰਥ ਤੇ ਪੰਜਾਬ ਦੇ ਹਿੱਤਾਂ ਦੀ ਪੈਰਵੀ ਕਰਨ ਲਈ ਅਕਾਲੀ ਸੋਚ ਹੀ ਸਮਰੱਥ – ਢੀਂਡਸਾ

ਸੰਗਰੂਰ, 20 ਅਗਸਤ (ਜਗਸੀਰ ਲੌਂਗੋਵਾਲ) – ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਸੀਨੀਅਰ ਆਗੂ ਤੇ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਪੰਥ ਤੇ ਪੰਜਾਬ ਦੇ ਹਿੱਤਾਂ ਦੀ ਪੈਰਵੀ ਕਰਨ ਲਈ ਅਕਾਲੀ ਸੋਚ ਹੀ ਸਮਰੱਥ ਹੈ।ਉਹਨਾਂ ਪੰਜਾਬੀਆਂ ਨੂੰ ਸੱਦਾ ਦਿੱਤਾ ਕਿ ਪੰਥਕ ਸੋਚ ਨੂੰ ਹੋਰ ਪ੍ਰਚੰਡ ਕਰਨ ਲਈ ਅਸਲੀ ਅਕਾਲੀ ਦਲ ਨੂੰ ਅੱਗੇ ਲਿਆਉਣ।ਉਹ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਤੇ ਮਰਹੂਮ ਪੰਥਕ ਆਗੂ ਸੰਤ ਹਰਚੰਦ ਸਿੰਘ ਲੌਂਗੋਵਾਲ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਵਲੋਂ ਕਰਵਾਏ “ਸ਼ਹੀਦੀ ਸਮਾਗਮ” ਨੂੰ ਸੰਬੋਧਨ ਕਰ ਰਹੇ ਸਨ।ਉਹਨਾਂ ਕਿਹਾ ਕਿ ਸੰਤ ਹਰਚੰਦ ਸਿੰਘ ਲੌਂਗੋਵਾਲ ਨੇ ਸਿੱਖ ਪੰਥ ਦੀ ਸੁਚੱਜੀ ਅਗਵਾਈ ਕਰਦਿਆਂ ਪੂਰੀ ਦੁਨੀਆਂ ਅੰਦਰ ਸਿੱਖ ਕੌਮ ‘ਤੇ ਪੰਜਾਬ ਦੀਆਂ ਸਮੱਮਿਆਵਾਂ ਨੂੰ ਉਭਾਰਿਆ।ਉਹਨਾਂ ਪੰਥ ਤੇ ਪੰਜਾਬ ਦੇ ਹੱਕਾਂ ਲਈ ਆਪਣੀ ਜਾਨ ਦੀ ਕੁਰਬਾਨੀ ਦੇ ਦਿੱਤੀ।ਸਿਤਮ ਦੀ ਗੱਲ ਹੈ ਕਿ ਸਮੇਂ ਸਮੇਂ ਦੇ ਹਾਕਮਾਂ ਨੇ ਪੰਜਾਬ ਦੇ ਮਸਲੇ ਹੱਲ ਕਰਨ ਦੀ ਬਜ਼ਾਏ ਹੋਰ ਉਲਝਾ ਕੇ ਰੱਖ ਦਿੱਤੇ।ਉਹਨਾਂ ਕਿਹਾ ਕਿ ਦੁੱਖ ਇਸ ਗੱਲ ਦਾ ਹੈ ਕਿ ਸੰਤ ਲੌਂਗੋਵਾਲ ਤੋਂ ਬਾਅਦ ਅਕਾਲੀ ਦਲ ਦੀ ਅਗਵਾਈ ਕਰਨ ਵਾਲੇ ਆਗੂ ਸੰਤ ਲੌਂਗੋਵਾਲ ਦੇ ਸਿਰਜੇ ਸੁਪਨਿਆਂ ਨੂੰ ਸਾਕਾਰ ਕਰਵਾਉਣ ਦੀ ਬਜ਼ਾਏ ਆਪਣੇ ਨਿੱਜੀ ਹਿੱਤਾਂ ਨੂੰ ਪਹਿਲ ਦੇਣ ਲੱਗ ਪਏ।
                  ਢੀਂਡਸਾ ਨੇ ਕਿਹਾ ਕਿ ਸੰਗਰੂਰ ਦੀ ਜਿਮਨੀ ਲੋਕ ਸਭਾ ਚੋਣ ਦੇ ਨਤੀਜੇ ਨੇ ਇਹ ਸਾਫ ਕਰ ਦਿੱਤਾ ਕਿ ਪੰਜਾਬ ਦੇ ਲੋਕ ਪੰਥਕ ਸੋਚ ਨਾਲ ਜੁੜੇ ਹੋਏ ਹਨ।ਪੰਥ ਅਤੇ ਪੰਜਾਬ ਦੇ ਹਿੱਤਾਂ ਲਈ ਅਵਾਜ਼ ਬੁਲੰਦ ਕਰਨ ਵਾਲੇ ਆਗੂਆਂ ਦੀ ਤਲਾਸ਼ ਵਿੱਚ ਹਨ।ਲੋਕਾਂ ਦੇ ਪ੍ਰਭਾਵਸ਼ਾਲੀ ਇਕੱਠ ਤੋਂ ਬਾਗੋਬਾਗ ਹੋਏ ਪਰਮਿੰਦਰ ਸਿੰਘ ਢੀਂਡਸਾ ਨੇ ਸੰਕੇਤ ਦੇ ਦਿੱਤਾ ਕਿ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਹੀ ਸੰਤ ਲੌਂਗੋਵਾਲ ਜੀ ਦੀ ਸੋਚ ਤੇ ਪਹਿਰਾ ਦੇ ਰਿਹਾ ਹੈ।ਢੀਂਡਸਾ ਨੇ ਕਿਹਾ ਕਿ ਗਾਰੰਟੀਆਂ ਦੇ ਲੋਲੀਪੋਪ ਮਸਲੇ ਹੱਲ ਨਹੀਂ ਕਰ ਸਕਦੇ।ਢੀਂਡਸਾ ਨੇ ਇਹ ਗੱਲ ਜੋਰ ਦੇ ਕੇ ਕਹੀ ਕਿ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਅੱਜ ਵੀ ਅਕਾਲੀ ਏਕਤਾ ਦਾ ਹਾਮੀ ਹੈ ਬਸ਼ਰਤੇ ਬਾਦਲ ਪਰਿਵਾਰ ਆਪਣੇ ਅਹੁੱਦੇ ਤਿਆਗੇ ਤੇ ਸਿੱਖ ਪੰਥ ਉਪਰ ਇਹ ਜਿੰਮੇਵਾਰੀ ਛੱਡ ਦੇਵੇ।ਉਹਨਾਂ ਕਿਹਾ ਕਿ ਸਾਡੀ ਪਾਰਟੀ ਦੇ ਕਿਸੇ ਵੀ ਅਹੁਦੇਦਾਰ ਨੂੰ ਅਹੁੱਦਿਆਂ ਦੀ ਕੋਈ ਲਾਲਸਾ ਨਹੀ ਹੈ।
                 ਸਾਬਕਾ ਕੇਂਦਰੀ ਮੰਤਰੀ ਬਲਵੰਤ ਸਿੰਘ ਰਾਮੂਵਾਲੀਆ ਨੇ ਬਾਦਲ ਪਰਿਵਾਰ ‘ਤੇ ਗੰਭੀਰ ਦੋਸ਼ ਲਾਉਣ ਦੀਆਂ ਲੰਮੀਆਂ ਕਹਾਣੀਆਂ ਸੁਣਾਉਦਿਆਂ ਕਿਹਾ ਕਿ ਬਾਦਲਾਂ ਨੇ ਪੰਜਾਬ ਨੂੰ ਆਰਥਿਕ, ਸਮਾਜਿਕ ਅਤੇ ਰਾਜਨੀਤਕ ਤੌਰ ਤੇ ਬਰਬਾਦ ਕਰਕੇ ਰੱਖ ਦਿੱਤਾ।ਰਾਮੂਵਾਲੀਆ ਨੇ ਦੋਸ਼ ਲਾਇਆ ਕਿ ਬਾਦਲ ਪਰਿਵਾਰ ਨੇ ਪੰਜਾਬ ਨੂੰ ਮੁਗਲਾਂ ਦੀ ਤਰ੍ਹਾਂ ਲੁੱਟਿਆ।ਉਹਨਾਂ ਸੁਖਦੇਵ ਸਿੰਘ ਢੀਂਡਸਾ ਦੀ ਅਗਵਾਈ ਵਾਲੇ ਸ਼੍ਰੌਮਣੀ ਅਕਾਲੀ ਦਲ ਸੰਯੁਕਤ ਨੂੰ ਅਸਲੀ ਅਕਾਲੀ ਦਲ ਦੱਸਦਿਆਂ ਕਿਹਾ ਕਿ ਛੇਤੀ ਹੀ ਪੰਜਾਬ ਦੇ ਲੋਕ ਇਸ ਪਾਰਟੀ ਨੂੰ ਮਜ਼ਬੂਤ ਪੰਥਕ ਧਿਰ ਵਜੋਂ ਪ੍ਰਵਾਨ ਕਰਕੇ ਮਜ਼ਬੂਤੀ ਵੱਲ ਲੈ ਕੇ ਜਾਣਗੇ।ਉਹਨਾਂ ਦਾਅਵਾ ਕੀਤਾ ਕਿ ਪੰਥ ਤੇ ਪੰਜਾਬ ਦੇ ਹੱਕਾਂ ਦੀ ਪੈਰਵੀ ਕਰਨ ਤੇ ਸੰਤ ਹਰਚੰਦ ਸਿੰਘ ਲੌਂਗੋਵਾਲ ਦੀ ਸੋਚ ‘ਤੇ ਪਹਿਰਾ ਦੇਣ ਦੇ ਸਮਰੱਥ ਆਗੂ ਸੁਖਦੇਵ ਸਿੰਘ ਢੀਂਡਸਾ ਹੀ ਹਨ।ਉਹਨਾਂ ਸੰਤ ਹਰਚੰਦ ਸਿੰਘ ਲੌਂਗੋਵਾਲ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਕਿਹਾ ਕਿ ਸੰਤ ਲੌਂਗੋਵਾਲ ਦੀ ਲਾਸਾਨੀ ਕੁਰਬਾਨੀ ਨੌਜਵਾਨਾਂ ਨੂੰ ਪ੍ਰੇਰਿਤ ਕਰਦੀ ਰਹੇਗੀ।
                        ਇਸ ਮੌਕੇ ਸ਼ਰਧਾਂਜਲੀ ਭੇਟ ਕਰਨ ਵਾਲ਼ਿਆਂ ਵਿਚ ਸਾਬਕਾ ਵਿਧਾਇਕ ਸੁਖਵਿੰਦਰ ਸਿੰਘ ਅੋਲਖ, ਜਥੇ. ਗੁਰਬਚਨ ਸਿੰਘ ਬਚੀ, ਜਥੇ. ਪ੍ਰਿਤਪਾਲ ਸਿੰਘ ਹਾਂਡਾ, ਸਨਮੁੱਖ ਸਿੰਘ ਮੋਖਾ, ਜਥੇ. ਜੈਪਾਲ ਸਿੰਘ ਮੰਡੀਆ, ਮਨਜੀਤ ਸਿੰਘ ਬਪੀਆਣਾ, ਰਾਮਪਾਲ ਸਿੰਘ ਬਹਿਣੀਵਾਲ, ਮਲਕੀਤ ਸਿੰਘ ਚੰਗਾਲ, ਸੁਖਵੰਤ ਸਿੰਘ ਸਰਾਉ, ਸਾਬਕਾ ਚੇਅਰਮੈਨ ਜੀਤ ਸਿੰਘ ਸਿੱਧੂ, ਜਥੇ. ਸੁਖਦੇਵ ਸਿੰਘ ਭਲਵਾਨ, ਕਾਲਾ ਸਿੰਘ ਕੁਬੇ, ਗੁਰਜੀਵਨ ਸਿੰਘ ਸਰਂੌਦ ਪ੍ਰਧਾਨ ਮਲੇਰਕੋਟਲਾ, ਸੁਰਿੰਦਰ ਸਿੰਘ ਆਹਲੁਵਾਲੀਆ, ਜਥੇ. ਭਰਪੂਰ ਸਿੰਘ ਧਨੋਲਾ, ਸਤਗੁਰ ਸਿੰਘ ਨਮੋਲ, ਬੀਬੀ ਹਰਦੀਪ ਕੋਰ ਰਾਏਧਰਾਨਾ, ਸੀਤਾ ਸਰਪੰਚ ਰਾਏਧਰਾਨਾ, ਖਜਾਨ ਸਿੰਘ ਕਰੋਂਦਾ, ਇੰਦਰ ਅਨਦਾਨਾ, ਗੁਰਦੀਪ ਸਿੰਘ ਮਕਰੋੜ, ਕਰਮ ਸਿੰਘ ਗੁਰਨੇ, ਗੁਰਮੀਤ ਸਿੰਘ ਛਾਬੜਾ, ਜਤਿੰਦਰ ਸਿੰਘ ਸੋਨੀ ਮੰਡੇਰ, ਗੁਰਜੀਤ ਸਿੰਘ ਚਾਂਗਲੀ, ਭਗਵੰਤ ਸਿੰਘ ਭਟੀਆ, ਜਸਵੰਤ ਸਿੰਘ ਭੱਠਲ, ਗੁਰਸੰਤ ਸਿੰਘ ਭੁਟਾਲ, ਹਰੀ ਸਿੰਘ ਸਾਹਪੁਰ, ਸਾਬਕਾ ਪ੍ਰਧਾਨ ਬਘੀਰਥ ਰਾਏ, ਬਲਵੀਰ ਸਿੰਘ ਧਨੇਸਰ, ਗਿਆਨ ਸਿੰਘ ਬਾਵਾ, ਚਮਕੋਰ ਸਿੰਘ ਮੋਰਾਂਵਾਲੀ, ਕਾਲਾ ਨੰਬਰਦਾਰ, ਸੋਹਣ ਸਿੰਘ ਭੰਗੂ, ਹਰਪ੍ਰੀਤ ਸਿੰਘ ਢੀਂਡਸਾ, ਗੁਰਮੀਤ ਸਿੰਘ ਜੌਹਲ, ਕੁਲਦੀਪ ਸਿੰਘ ਬੁੱਗਰ, ਬਲਜਿੰਦਰ ਸਿੰਘ ਵੜੈਚ,ਦਰਸ਼ਨ ਸਿੰਘ ਐਮ.ਸੀ, ਗੁਰਜੰਟ ਸਿੰਘ ਦੁੰਗਾ,ਗੁਰਮੀਤ ਸਿੰਘ ਮਾਹਮਦਪੁਰ, ਐਡਵਕੇਟ ਬਿੱਕਰ ਸਿੰਘ ਚੀਮਾ, ਸੁਖਦੇਵ ਸਿੰਘ ਚੱਕ, ਸੁਰਜੀਤ ਸਿੰਘ ਲਹਿਲ, ਰਤਨ ਲਾਲ ਭਾਜਪਾ, ਬੀਬੀ ਰਿੱਤੂ ਗੋਇਲ, ਡਾ. ਕੇਵਲ ਚੰਦ ਧੋਲਾ, ਬੱਬਲੂ ਸਿੰਗਲਾ, ਹਰਮੇਸ਼ ਮੇਸ਼ੀ, ਭਗਵੰਤ ਸਿੰਘ ਲੌਗੋਵਾਲ, ਪਰਮਜੀਤ ਸਿੰਘ ਬਾਠ, ਬਿੰਦਰ ਢੱਡਰੀਆਂ, ਰੁਪ ਸਿੰਘ ਸ਼ੇਰੋ, ਕੇਵਲ ਸਿੰਘ ਸ਼ੇਰੋ, ਨਿਹਾਲ ਸਿੰਘ ਸ਼ੇਰੋ, ਛੱਜੂ ਸਿੰਘ ਸੇਖੁਵਾਸ, ਵਿੱਕੀ ਛਾਜ਼ਲੀ, ਭਗਵਾਨ ਸਿੰਘ ਢੰਡੋਲੀ, ਸੁਖਜਿੰਦਰ ਸਿੰਘ ਸਿੰਧੜਾ, ਮਨਿੰਦਰ ਸਿੰਘ ਲਖਮੀਰਵਾਲਾ, ਕੁਲਦੀਪ ਸਿੰਘ ਚੁਲੜ, ਬਿੰਦਰਪਾਲ ਨਮੋਲ, ਰਣਧੀਰ ਸਿੰਘ ਸੰਮੂਰਾ, ਜੀਵਨ ਗਰਗ, ਗੁਰਜੀਤ ਸਿੰਘ ਜੀਤੀ, ਰਾਮਫਲ ਸਿੰਘ ਸਾਦੀਹਰੀ, ਜਸਵੀਰ ਸਿੰਘ ਭਲਵਾਨ, ਚਮਕੋਰ ਸਿੰਘ ਤਾਜੋਕੇ, ਬਹਾਦਰ ਸਿੰਘ ਤੁੰਗਾ, ਬਿੱਟੂ ਤੁੰਗਾ, ਗੋਗੀ ਚੰਨੋ, ਧਰਮਿੰਦਰ ਸਿੰਘ ਭੱਟੀਵਾਲ, ਜਗਦੀਸ਼ ਸਿੰਘ ਬਲਿਆਲ, ਉਪਕਾਰ ਸਿੰਘਪੁਰਾ, ਮਾਸਟਰ ਦਰਬਾਰਾ ਸਿੰਘ ਧਨੋਲਾ, ਸੁਖਦੇਵ ਸਿੰਘ ਅਮਰੂ ਕੋਟੜਾ, ਹਰਦੀਪ ਸਿੰਘ ਘੁੰਨਸ, ਜਥੇ. ਹਰੀਨੰਦ ਸਿੰਘ ਛਾਜਲਾ, ਮਾਸਟਰ ਰਣਜੀਤ ਸਿੰਘ ਛਾਜਲਾ, ਮੱਖਣ ਸਰਪੰਚ ਉਭਾਵਾਲ, ਮੱਖਣ ਸਿੰਘ ਜਖੇਪਲ, ਜਥੇ. ਸਾਧੂ ਸਿੰਘ ਦਾਲੀਵਾਲ ਤਪਾ, ਰਾਜਵੀਰ ਸਿੰਘ ਬਰੇਟਾ, ਭੋਲਾ ਸਿੰਘ ਕਾਹਨਗੜ੍ਹ, ਸੁਖਪਾਲ ਸਿੰਘ ਬੁਰਜ, ਬੀਬੀ ਚਰਨਜੀਤ ਕੋਰ ਬਹਾਦਰਪੁਰ, ਜੋਨੀ ਡੁਮਾਵਾਲੀ, ਭਗਵੰਤ ਸਿੰਘ ਉਡਤ ਸੈਦੇਵਾਲਾ, ਸਾਬਕਾ ਸਰਪੰਚ ਪਾਲੀ ਸਿੰਘ ਕਮਲ ਆਦਿ ਸ਼ਾਮਲ ਸਨ।

Check Also

ਡਾ. ਜਗਦੀਪਕ ਸਿੰਘ ਵਿਜ਼ਿਟਿੰਗ ਪ੍ਰੋਫੈਸਰ ਇੰਸਟੀਚਿਊਟ ਆਫ ਮੈਡੀਸਨ ਬੋਲਟੋਨ ਯੂਨੀਵਰਸਿਟੀ (ਯੂ.ਕੇ) ਨਾਮਜ਼ਦ

ਅੰਮ੍ਰਿਤਸਰ, 19 ਜੂਨ (ਜਗਦੀਪ ਸਿੰਘ) – ਸਾਬਕਾ ਪ੍ਰੋਫੈਸਰ ਅਤੇ ਮੁਖੀ ਈ.ਐਨ.ਟੀ ਵਿਭਾਗ ਅਤੇ ਮੀਤ ਪ੍ਰਧਾਨ …