
ਅੰਮ੍ਰਿਤਸਰ, 5 ਦਸੰਬਰ (ਗੁਰਪ੍ਰੀਤ ਸਿੰਘ) – ਸ੍ਰੀ ਗੁਰੂ ਰਾਮਦਾਸ ਸਤਿਸੰਗ ਸਭਾ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਦੀ ਅਹਿਮ ਮੀਟਿੰਗ ਗਲੀ ਨੰਬਰ 1, ਗੁਰੂ ਨਾਨਕ ਕਲੋਨੀ, ਤਰਨਤਾਰਨ ਰੋਡ ਅੰਮ੍ਰਿਤਸਰ ਵਿਖੇ ਹੋਈ, ਜਿਸ ਵਿੱਚ 12 ਮੈਂਬਰੀ ਕਮੇਟੀ ਚੁਣੀ ਗਈ।ਇਸ ਕਮੇਟੀ ਵਿੱਚ ਸ. ਦਵਿੰਦਰਪਾਲ ਸਿੰਘ ਪ੍ਰਧਾਨ, ਸ. ਜਤਿੰਦਰ ਸਿੰਘ ਮੀਤ ਸਕੱਤਰ, ਸ. ਮਲਵਿੰਦਰ ਸਿੰਘ ਪ੍ਰਦੇਸ਼ੀ ਸਕੱਤਰ, ਸ. ਸਤਿੰਦਰ ਸਿੰਘ ਜੋਜੀ ਮੀਤ ਸਕੱਤਰ, ਸ. ਕੁਲਦੀਪ ਸਿੰਘ ਰਿੰਕੂ ਖਜ਼ਾਨਚੀ ਤੇ ਪਵਨ ਕੁਮਾਰ ਮੀਤ ਖਜ਼ਾਨਚੀ ਚੁਣੇ ਗਏ।
ਸਟੋਰ ਇੰਚਾਰਜ ਸ. ਸਰਬਜੀਤ ਸਿੰਘ (ਸੋਨੂੰ) ਤੇ ਸ. ਜਸਵੀਰ ਸਿੰਘ ਅਤੇ ਸ. ਪ੍ਰਦੀਪ ਸਿੰਘ ਨੂੰ ਪ੍ਰਚਾਰਕ ਦੀ ਸੇਵਾ ਸਰਬਸੰਮਤੀ ਨਾਲ ਸੌਂਪੀ ਗਈ।ਇਸ ਮੀਟਿੰਗ ਵਿੱਚ ਗੁਰਦੁਆਰਾ ਸਾਹਿਬ ਬਾਰੇ ਕਈ ਅਹਿਮ ਫੈਸਲੇ ਵੀ ਕੀਤੇ ਗਏ ਜਿਸ ਵਿੱਚ ਗੁਰਦੁਆਰਾ ਸਾਹਿਬ ਦਾ ਤੀਜਾ ਲੈਂਟਰ ਪਾਉਣਾ, ਫਰਸ਼, ਲਾਈਟਾਂ, ਪੌੜੀਆਂ ਤੇ ਬਾਕੀ ਰਹਿੰਦਾ ਕੰਮ ਸ਼ਾਮਲ ਹੈ।ਇਸ ਮੌਕੇ ਸ. ਹਰਚਰਨ ਸਿੰਘ ਚੰਨ ਪ੍ਰਧਾਨ ਗੁਰਦੁਆਰਾ ਸ੍ਰੀ ਗੁਰੂ ਰਾਮਦਾਸ ਸਤਿਸੰਗ ਸਭਾ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ, ਸ. ਤਰਸੇਮ ਸਿੰਘ ਖਜ਼ਾਨਚੀ ਤੋਂ ਇਲਾਵਾ ਸ. ਅਜਮੇਰ ਸਿੰਘ, ਸ. ਗੁਰਦੀਪ ਸਿੰਘ ਹੈਪੀ, ਸ. ਸਿਮਰਦੀਪ ਸਿੰਘ, ਸ. ਕਰਨਜੀਤ ਸਿੰਘ ਪ੍ਰਦੇਸ਼ੀ, ਸ. ਕ੍ਰਿਪਾਲ ਸਿੰਘ, ਸ. ਸੁਖਬੀਰ ਸਿੰਘ, ਸ. ਕੁਲਦੀਪ ਸਿੰਘ, ਸ. ਅਮਰਪ੍ਰੀਤ ਸਿੰਘ, ਸ. ਸੋਹਣ ਸਿੰਘ, ਸ. ਅਰਵਿੰਦਰ ਸਿੰਘ ਬਬਲੂ ਤੇ ਸ. ਮਲਕੀਤ ਸਿੰਘ ਆਦਿ ਹਾਜ਼ਰ ਸਨ।
Punjab Post Daily Online Newspaper & Print Media