ਮਾਮਲਾ ਅੱਖਾਂ ਦੇ ਓਪਰੇਸ਼ਨ ਕੈਂਪ ਦਾ
ਅੰਮ੍ਰਿਤਸਰ, 5 ਦਸੰਬਰ (ਰੋਮਿਤ ਸ਼ਰਮਾ) – ਅੱਜ ਸਥਾਨਕ ਮੈਡੀਕਲ ਵਿਖੇ ਦਾਖਲ ਅੱਖਾਂ ਦੀ ਰੌਸ਼ਨੀ ਗਵਾ ਚੁੱਕੇ ਮਰੀਜਾਂ ਦਾ ਹਾਲਚਾਲ ਪੁੱਛਣ ਲਈ ਸਥਾਨਕ ਸਰਕਾਰਾਂ, ਮੈਡੀਕਲ ਸਿੱਖਿਆ ਤੇ ਖੋਜ ਕੈਬਨਿਟ ਮੰਤਰੀ ਅਨਿਲ ਜੋਸ਼ੀ ਅਤੇ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸ੍ਰੀ ਰਵੀ ਭਗਤ ਵਿਸ਼ੇਸ ਤੌਰ ਤੇ ਪਹੰਚੇ। ਇਸ ਮੌਕੇ ਸ੍ਰੀ ਅਨਿਲ ਜੋਸ਼ੀ ਨੇ ਕਿਹਾ ਕਿ ਜੋ ਵੀ ਦੋਸ਼ੀ ਪਾਇਆ ਗਿਆ ਉਸ ਨੂੰ ਬਖਸਿਆ ਨਹੀ ਜਾਵੇਗਾ। ਉਹਨਾਂ ਅੱਗੇ ਕਿਹਾ ਕਿ ਇਹ ਪਤਾ ਲਗਾਇਆ ਜਾ ਰਿਹਾ ਹੈ ਕਿ ਓਪਰੇਸ਼ਨ ਕਰਣ ਵਾਲੀ ਟੀਮ ਡਾਕਟਰਾਂ ਦੀ ਸੀ ਜਾ ਸਿਖਲਾਈ ਕਰ ਰਹੇ ਵਿਦਿਆਰਥੀਆਂ ਦੀ। ੳਹਨਾ ਕਿਹਾ ਕਿ ਇਹ ਵੀ ਪਤਾ ਕੀਤਾ ਜਾ ਰਿਹਾ ਹੈ ਕਿ ਘੁਮਾਣ ‘ਚ ਹਸਪਤਾਲ ਵਿਖੇ ਅੱਖਾਂ ਦੇ ਓਪਰੇਸ਼ਨ ਹੋਏ ਹਨ ਉਹ ਓਪਰੇਸ਼ਨ ਦੇ ਕਾਬਲ ਸਨ ਜਾ ਨਹੀ। ਇਸ ਮੌਕੇ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸ੍ਰੀ ਰਵੀ ਭਗਤ ਨੇ ਕਿਹਾ ਕਿ ਮੈਡੀਕਲ ਕਾਲਜ ਵਿੱਚ ਦਾਖਲ ਮਰੀਜਾਂ ਦਾ ਡਾਕਟਰਾਂ ਰਾਹੀ ਮੁਫਤ ਇਲਾਜ ਕੀਤਾ ਜਾਵੇਗਾ ਅਤੇ ਖਾਣ ਪੀਣ ਦਾ ਮੁਫਤ ਪ੍ਰਬੰਧ ਕੀਤਾ ਗਿਆ ਹੈ। ੳਹਨਾਂ ਦੱਸਿਆ ਕਿ 17 ਦੇ ਕਰੀਬ ਮਰੀਜ ਦਾਖਲ ਹਨ ਜਿੰਨਾਂ ਦਾ ਇਲਾਜ ਕੀਤਾ ਜਾ ਰਿਹਾ ਹੈ।