ਅੰਮ੍ਰਿਤਸਰ, 29 ਅਗਸਤ (ਜਗਦੀਪ ਸਿੰਘ ਸੱਗੂ) – ਡੀ.ਏ.ਵੀ ਇੰਟਰਨੈਸ਼ਨਲ ਸਕੂਲ ਵਲੋਂ ਐਕਸਪਲੋਰਿਕਾ-2022 ‘ਚ ਰਾਸ਼ਠਰ ਪੱਧਰੀ ਪ੍ਰਤਿਯੋਗਿਤਾ ਵਿਚ ਦੂਜਾ
ਪੁਰਸਕਾਰ ਹਾਸਲ ਕੀਤਾ ਹੈ। ਸਕੂਲ ਪ੍ਰਿੰਸੀਪਲ ਡਾ. ਅੰਜ਼ਨਾ ਗੁਪਤਾ ਨੇ ਦੱਸਿਆ ਕਿ ਬਾਲ ਭਾਰਤੀ ਪਬਲਿਕ ਸਕੂਲ ਰੋਹਿਣੀ ਨਵੀਂ ਦਿੱਲੀ ਵਲੋਂ ਕੌਮੀ ਪੱਧਰ ਦੀ ਐਕਸਪਲੋਰਿਕਾ-2022 ਤਹਿਤ ਕਈ ਪ੍ਰਤੀਯੋਗਤਾਵਾਂ ਦਾ ਆਯੋਜਨ ਕੀਤਾ ਗਿਆ।ਡੀ.ਏ.ਵੀ ਇੰਟਰਨੈਸ਼ਨਲ ਸਕੂਲ ਦੇ ਦਸਵੀਂ ਜਮਾਤ ਦੇ ਵਿਦਿਆਰਥੀਆਂ ਗਰਵ ਸਹਿਗਲ ਨੇ ਗਣਿਤ ਪਰਿਯੋਜਨਾ ਪ੍ਰਤਿਯੋਗਿਤਾ ‘ਚ ਭਾਗ ਲਿਆ, ਜਿਸ ਦਾ ਵਿਸ਼ਾ ਸਮਾਰਕ ਨਿਰਮਾਣ ਸੀ।ਵਿਦਿਆਰਥੀਆਂ ਵਲੋਂ ਵਿਸ਼ਵ ਪ੍ਰਸਿੱਧ ਸ੍ਰੀ ਹਰਿਮੰਦਰ ਸਾਹਿਬ ਦਾ ਮਾਡਲ 2ਡੀ/3ਡੀ ਤਸਵੀਰਾਂ ਦਾ ਪ੍ਰਯੋਗ ਕਰਦਿਆਂ ਤਿਆਰ ਕੀਤਾ ਗਿਆ।ਮਾਡਲ ਬਨਾਉਣ ਦੀ ਪੂਰੀ ਵੀਡੀਓ ਵੀ ਬਣਾਈ ਗਈ ਅਤੇ ਪ੍ਰਤਿਯੋਗਿਤਾ ਦੇ ਆਯੋਜਕਾਂ ਨੂੰ 30 ਜੁਲਾਈ ਨੂੰ ਭੇਜੀ ਗਈ।ਇਸ ਪ੍ਰਤਿਯੋਗਿਤਾ ਦਾ ਨਤੀਜਾ 23 ਅਗਸਤ 2022 ਨੂੰ ਐਲਾਨਿਆ ਗਿਆ।ਗਰਵ ਸਹਿਗਲ ਦੀ ਗਣਿਤ ਪਰਿਯੋਜਨਾ ‘ਚ ਦੇਸ਼ ਵਿਚੋਂ ਦੂਜੇ ਸਥਾਨ ਲਈ ਚੋਣ ਹੋਈ।
ਪ੍ਰਿੰਸੀਪਲ ਡਾ. ਅੰਜ਼ਨਾ ਗੁਪਤਾ ਨੇ ਗਰਵ ਸਹਿਗਲ ਨੂੰ ਇਸ ਸਫਲਤਾ ‘ਤੇ ਵਧਾਈ ਦਿੱਤੀ ਅਤੇ ਭਵਿਸ਼ ‘ਚ ਵੀ ਸਫਲਤਾ ਹਾਸਲ ਕਰਨ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ।ਸਕੂਲ ਕਮੇਟੀ ਚੇਅਰਮੈਨ ਡਾ. ਵੀ.ਪੀ ਲਖਨਪਾਲ, ਖੇਤਰੀ ਅਧਿਕਾਰੀ ਡਾ. ਸ੍ਰੀਮਤੀ ਨੀਲਮ ਕਾਮਰਾ ਅਤੇ ਮੈਨੇਜਰ ਡਾ. ਰਾਜੇਸ਼ ਕੁਮਾਰ ਨੇ ਵੀ ਗਰਵ ਸਹਿਗਲ ਨੂੰ ਇਸ ਸਫਲਤਾ ਲਈ ਵਧਾਈ ਦਿੱਤੀ।
Check Also
ਹਵਾ ਪ੍ਰਦੂਸ਼ਣ ਸਿਹਤ ਲਈ ਵੱਧ ਰਿਹਾ ਖਤਰਾ- ਇੰਡੀਅਨ ਮੈਡੀਕਲ ਐਸੋਸੀਏਸ਼ਨ
ਅੰਮ੍ਰਿਤਸਰ, 13 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਹਵਾ ਪ੍ਰਦੂਸ਼ਣ ਹੁਣ ਸਿਰਫ਼ ਸਰਦੀਆਂ ਦੀ ਸਮੱਸਿਆ …
Punjab Post Daily Online Newspaper & Print Media