ਅੰਮ੍ਰਿਤਸਰ, 11 ਸਤੰਬਰ (ਜਗਦੀਪ ਸਿੰਘ ਸੱਗੂ) – ਬੀਬੀ ਕੌਲਾਂ ਜੀ ਚੈਰੀਟੇਬਲ ਹਸਪਤਾਲ ਤਰਨਤਾਰਨ ਰੋਡ ਵਿਖੇ ਮੁਫਤ ਮੈਡੀਕਲ ਕੈਂਪ ਚੇਅਰਮੈਨ ਭਾਈ
ਸਾਹਿਬ ਭਾਈ ਗੁਰਇਕਬਾਲ ਸਿੰਘ ਦੀ ਦੇਖ-ਰੇਖ ਵਿੱਚ ਲਗਾਇਆ ਗਿਆ।ਕੈਂਪ ਦਾ ਉਦਘਾਟਨ ਮੈਨੇਜਿੰਗ ਡਾਇਰੈਕਟਰ ਹਰਵਿੰਦਰਪਾਲ ਸਿੰਘ ਲਿਟਲ ਨੇ ਕੀਤਾ।ਮੈਨੇਜਿੰਗ ਡਾਇਰੈਕਟਰ ਲਿਟਲ ਨੇ ਕਿਹਾ ਬੀਬੀ ਕੌਲਾਂ ਜੀ ਚੈਰੀਟੇਬਲ ਹਸਪਤਾਲ ਵਲੋਂ ਮਾਨਵਤਾ ਦੀ ਸੇਵਾ ਨੂੰ ਆਪਣਾ ਧਾਰਮਿਕ ਫਰਜ਼ ਸਮਝਦਿਆਂ ਇਹ ਸੇਵਾਵਾਂ ਨਿਰੰਤਰ ਜਾਰੀ ਹਨ।ਅੱਜ ਦੇ ਕੈਂਪ ਵਿਚ ਲਗਭਗ 400 ਦੇ ਕਰੀਬ ਮਰੀਜ਼ਾਂ ਨੇ ਲਾਭ ਲਿਆ।ਮਾਹਿਰ ਡਾਕਟਰਾਂ ਡਾ. ਜੇ. ਐਸ ਖਾਲਸਾ, ਡਾ. ਨਾਰੰਗ, ਡਾ. ਜਿਤੇਂਦਰ ਪਹਲਜਾਨੀ, ਡਾ. ਮਨਜਿੰਦਰ, ਡਾ. ਸੁਗੰਧੀ ਡਾ. ਹਰਸਿਮਰਨ, ਡਾ. ਤਮਨ, ਡਾ. ਨਵਜੋਤ ਦੀ ਟੀਮ ਵਲੋਂ ਚੈਕਅੱਪ ਕੀਤਾ ਗਿਆ।ਗੁਰੂ ਦਾ ਅਤੁੱਟ ਲੰਗਰ ਵੀ ਵਰਤਾਇਆ ਗਿਆ।
ਇਸ ਮੌਕੇ ਪਰਮਜੀਤ ਸਿੰਘ ਮੈਨੇਜਰ ਟਰੱਸਟੀ, ਕੰਵਲਜੀਤ ਸਿੰਘ ਟਰੱਸਟੀ, ਨਰਿੰਦਰ ਸਿੰਘ ਚਾਵਲਾ ਟਰੱਸਟੀ, ਜਗਮੋਹਨ ਸਿੰਘ ਟਰੱਸਟੀ, ਸਤਵਿੰਦਰ ਪਾਲ ਸਿੰਘ, ਦਲਬੀਰ ਸਿੰਘ, ਰਨਦੀਪਕ ਕੋਰ, ਤਜਿੰਦਰ ਕੌਰ ਕੰਵਲਜੀਤ ਸਿੰਘ ਜੈਪੁਰ, ਓਂਕਾਰ ਸਿੰਘ ਪੱਪੂ, ਗੁਰਪ੍ਰੀਤ ਸਿੰਘ ਚਾਹਤ ਹਾਜ਼ਰ ਸਨ।
Check Also
ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੇ ਜਗੀਰ ਸਿੰਘ ਨਾਗਰਾ ਦੇ ਦੇਹਾਂਤ ’ਤੇ ਦੁੱਖ ਪ੍ਰਗਟਾਇਆ
ਅੰਮ੍ਰਿਤਸਰ, 4 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਡਿਪਟੀ …
Punjab Post Daily Online Newspaper & Print Media