Friday, October 18, 2024

ਡੀ.ਏ.ਵੀ ਪਬਲਿਕ ਸਕੂਲ ਵਿਖੇ ਆਯੋਜਿਤ ਕੀਤਾ ਗਿਆ ਸਾਹਿਤਕ ਸਮਾਗਮ

ਅੰਮ੍ਰਿਤਸਰ, 11 ਸਤੰਬਰ (ਜਗਦੀਪ ਸਿੰਘ ਸੱਗ) – ਆਰੀਆ ਰਤਨ ਡਾ. ਪੂਨਮ ਸੂਰੀ ਪ੍ਰਧਾਨ ਡੀ.ਏ.ਵੀ.ਸੀ.ਐਮ.ਸੀ ਨਵੀਂ ਦਿੱਲੀ ਦੇ ਸਹਿਯੋਗ ਸਦਕਾ ਅਤੇ ਪੰਜਾਬ ਜ਼ੋਨ-ਏ ਖੇਤਰੀ ਅਧਿਕਾਰੀ ਡਾ. ਸ਼੍ਰੀਮਤੀ ਨੀਲਮ ਕਾਮਰਾ ਦੀ ਅਗਵਾਈ ਹੇਠ ਡੀ.ਏ.ਵੀ ਪਬਲਿਕ ਸਕੂਲ ਲਾਰੰਸ ਰੋਡ ਦੇ ਵਿਹੜੇ ਵਿੱਚ ਇੱਕ ਸਾਹਿਤ ਸਮਾਗਮ ਕਰਵਾਇਆ ਗਿਆ।ਜਿਸ ਦਾ ਮੁੱਖ ਮਕਸਦ ਭਾਸ਼ਾ ਤੇ ਸਾਹਿਤ ਨਾਲ ਜੋੜਨਾ ਤੇ ਜੀਵਨ ਵਿੱਚ ਇਸ ਦੀ ਅਹਿਮੀਅਤ ਪ੍ਰਗਟ ਕਰਨਾ ਸੀ।ਸੰਮੇਲਨ ਵਿੱਚ ਵੱਖ-ਵੱਖ ਭਾਸ਼ਾ ਮਾਹਿਰਾਂ ਨੇ ਸ਼ਿਰਕਤ ਕੀਤੀ ਅਤੇ ਭਾਸ਼ਾ ਤੇ ਸਾਹਿਤ ਦੇ ਖੇਤਰਾਂ ਵਿੱਚ ਪਾਏ ਆਪਣੇ ਯੋਗਦਾਨ ਬਾਰੇ ਤਜ਼ਰਬੇ ਸਾਂਝੇ ਕੀਤੇ।ਇਸ ਸਾਹਿਤ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਪਦਮਸ਼੍ਰੀ ਡਾ. ਹਰਮੋਹਿੰਦਰ ਸਿੰਘ ਬੇਦੀ, ਚਾਂਸਲਰ ਸੈਂਟਰਲ ਯੂਨੀਵਰਸਿਟੀ ਧਰਮਸ਼ਾਲਾ, ਹਿਮਾਚਲ ਪ੍ਰਦੇਸ਼ ਸ਼ਾਮਲ ਹੋਏ ਅਤੇ ਬਾਕੀ ਖ਼ਾਸ ਮਹਿਮਾਨਾਂ ਵਿੱਚ ਪ੍ਰਸਿੱਧ ਨਾਟਕਕਾਰ ਜਤਿੰਦਰ ਬਰਾੜ ਮੁਖੀ ਨਾਟਸ਼ਾਲਾ ਅੰਮ੍ਰਿਤਸਰ, ਪੰਜਾਬੀ ਕਹਾਣੀਕਾਰ ਕੁਲਬੀਰ ਸਿੰਘ ਸੂਰੀ, ਪੰਜਾਬੀ ਕਹਾਣੀਕਾਰ ਦੀਪ ਦਵਿੰਦਰ ਤੇ ਸ਼੍ਰੀਮਤੀ ਸੁਵਿਧਾ ਦੁੱਗਲ (ਐਕਸ ਸਟੂਡੈਂਟ) ਐਕਟਰ ਤੇ ਡਾਇਰੈਕਟਰ, ਡਾ. ਜੇ.ਪੀ ਸ਼ੂਰ, ਡਾਇਰੈਕਟਰ ਪੀ.ਐਸ ਏਡਿਡ ਸਕੂਲਜ਼, ਸਕੂਲ ਪ੍ਰਬੰਧਕ ਡਾ. ਪੁਸ਼ਪਿੰਦਰ ਵਾਲੀਆ, ਪ੍ਰਿੰਸੀਪਲ ਬੀ.ਬੀ.ਕੇ ਡੀ.ਏ.ਵੀ ਕਾਲਜ ਵੂਮੈਨ ਅੰਮ੍ਰਿਤਸਰ, ਵੱਖ-ਵੱਖ ਡੀ.ਏ.ਵੀ ਸੰਸਥਾਵਾਂ ਦੇ ਮੁਖੀ, ਮੈਨੇਜਿੰਗ ਕਮੇਟੀ ਦੇ ਪਤਵੰਤੇ ਸੱਜਣ, ਅਧਿਆਪਕ ਤੇ ਤਿੰਨੋਂ ਭਾਸ਼ਾਵਾਂ ਦੀਆਂ ਸਾਹਿਤ ਸਭਾਵਾਂ ਦੇ ਵਿਦਿਆਰਥੀ ਹਾਜ਼ਰ ਸਨ।
ਇਸ ਸਾਹਿਤਕ ਸਮਾਗਮ ਦੀ ਸ਼਼ੁਰੂਆਤ ਮਹਿਮਾਨਾਂ ਵੱਲੋਂ ਸ਼ਮਾ ਰੋਸ਼ਨ ਕਰਕੇ ਕੀਤੀ ਗਈ ਤੇ ਵਿਦਿਆਰਥੀਆਂ ਵੱਲੋਂ ਸੰਗੀਤਕ ਰੰਗ ਬਿਖੇਰੇ ਗਏ।ਸਕੂਲ ਪ੍ਰਿੰਸੀਪਲ ਡਾ. ਪੱਲਵੀ ਸੇਠੀ ਵੱਲੋਂ ਨੇ ਹੋਏ ਸਾਰੇ ਮਹਿਮਾਨਾਂ ਦਾ ਸਵਾਗਤ ਕਰਦਿਆਂ ਉਨ੍ਹਾਂ ਨੂੰ ਫੁੱਲਾਂ ਦੇ ਗੁਲਦਸਤੇ ਤੇ ਪੌਦਿਆਂ ਦੇ ਤੋਹਫ਼ੇ ਭੇਟ ਕੀਤੇੇ।
ਡਾ. ਸ਼੍ਰੀਮਤੀ ਨੀਲਮ ਕਾਮਰਾ ਨੇ ਸਵਾਗਤੀ ਭਾਸ਼ਣ ਵਿੱਚ ਸਾਰੇ ਮਹਿਮਾਨਾਂ ਬਾਰੇ ਜਾਣਕਾਰੀ ਦੇ ਕੇ ਉਹਨਾਂ ਦਾ ਸਵਾਗਤ ਕੀਤਾ।ਉਹਨਾਂ ਨੇ ਸਕੂਲ ਪਿ੍ਰੰਸੀਪਲ ਡਾ. ਪੱਲਵੀ ਸੇਠੀ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਅਜਿਹੇ ਸਾਹਿਤ ਸਮਾਗਮ ਕਰਵਾਏ ਜਾਣੇ ਚਾਹੀਦੇ ਹਨ ਤਾਂ ਜੋ ਭਾਸ਼ਾ ਤੇ ਸਾਹਿਤ ਦੀ ਅਹਿਮੀਅਤ ਹੋਰ ਵੀ ਵੱਧ ਸਕੇ।ਭਾਸ਼ਾ ਤੇ ਸਾਹਿਤ ਦੀ ਮਦਦ ਵਿਦਿਆਰਥੀ ਵੱਖ-ਵੱਖ ਖੇਤਰਾਂ ਅਖ਼ਬਾਰਾਂ, ਸੋਸ਼ਲ ਮੀਡੀਆ ਅਤੇ ਸਾਹਿਤ ਰਚਨਾ ਆਦਿ ਖੇਤਰਾਂ ਵਿੱਚ ਅੱਗੇ ਵਧ ਸਕਦੇ ਹੋ ਅਿਾਦਿ।ਉਨਾਂ ਕਿਹਾ ਕਿ ਇੱਕ ਵਧੀਆ ਪਾਠਕ ਹੀ ਵਧੀਆ ਸਰੋਤਾ, ਬੁਲਾਰਾ ਤੇ ਲੇਖਕ ਬਣ ਸਕਦਾ ਹੈ।ਸੋ ਕਿਤਾਬਾਂ ਅੱਗੇ ਵਧਣ ਦਾ ਤੇ ਗਿਆਨ ਗ੍ਰਹਿਣ ਕਰਨ ਦਾ ਜ਼ਰੀਆ ਹਨ ।
ਡਾ. ਜੇ.ਪੀ.ਸ਼ੂਰ ਡਾਇਰੈਕਟਰ ਪੀ.ਐਸ ਏਡਿਡ ਸਕੂਲਜ਼ ਵਨੇ ਕਿਹਾ ਕਿ ਅਜਿਹੇ ਸਮਾਗਮ ਭਾਸ਼ਾ ਤੇ ਸਾਹਿਤ ਨੂੰ ਪ੍ਰਫੁਲਿਤ ਕਰਦੇ ਹਨ, ਨੌਜਵਾਨਾਂ ਲਈ ਨਵੇਂ ਰਾਹ ਖੋਲਦੇ ਹਨ।ਉਹਨਾਂ ਕਿਹਾ ਕਿ ਡੀ.ਏ.ਵੀ ਸਾਹਿਤ ਵੀ ਆਰਿਆ ਸਮਾਜ ਦੇ ਸਾਹਿਤ ਵਿੱਚੋਂ ਹੀ ਨਿਕਲਿਆ ਹੈ, ਜੋ ਸਾਨੂੰ ਹੁਣ ਤੱਕ ਅਗਵਾਈ ਦੇ ਰਿਹਾ ਹੈ ਤੇ ਦਿੰਦਾ ਰਹੇਗਾ ।
ਸਾਹਿਤਕ ਸੰਮੇਲਨ ਦੇ ਚੱਲਦਿਆਂ ਡੀ.ਏ.ਵੀ ਸਕੂਲ ਦੇ ਵਿਦਿਆਰਥੀਆਂ ਵੱਲੋਂ `ਕਿਤਾਬਾਂ ਬੋਲਦੀਆਂ ਹਨ` ਵਿਸ਼ੇ ਉਪਰ ਇੱਕ ਕੋਰੀਓਗ੍ਰਾਫ਼ੀ ਪੇਸ਼ ਕੀਤੀ ਗਈ ਤੇ `ਕਾਫ਼ਲੇ ਅੱਖਰਾਂ ਦੇ` ਵਿਸ਼ੇ ਅਧੀਨ ਇੱਕ ਨੁੱਕੜ ਨਾਟਕ ਦੀ ਭਾਵਪੂਰਤ ਪੇਸ਼ਕਾਰੀ ਕੀਤੀ ਗਈ।
ਪੰਜਾਬੀ ਵਿਭਾਗ ਦੇ ਅਧਿਆਪਕ ਗੁਰਬਿੰਦਰ ਸਿੰਘ ਭੱਟੀ ਦੀ ਅਗਵਾਈ ਹੇਠ ਆਏ ਹੋਏ ਵਿਸ਼ਾ ਮਾਹਿਰਾਂ ਦੀ ਅਧਿਆਪਕਾਂ ਤੇ ਵਿਦਿਆਰਥੀਆਂ ਨਾਲ ਇੱਕ ਵਿਚਾਰ ਚਰਚਾ ਕਰਵਾਈ ਗਈ।ਜਿਸ ਵਿੱਚ ਸਾਹਿਤਕਾਰਾਂ ਨੇ ਵਿਦਿਆਰਥੀਆਂ ਨੂੰ ਸਹੀ ਜਵਾਬ ਦੇ ਕੇ ਉਨ੍ਹਾਂ ਦੇ ਸ਼ੰਕੇ ਨਵਿਰਤ ਕੀਤੇ।ਇਸ ਦੇ ਨਾਲ ਹੀ ਸਾਹਿਤ ਦੇ ਖੇਤਰ ਨਾਲ ਜੁੜੇ ਤੇ ਕਿਸੇ ਖ਼ਾਸ ਮੁਕਾਮ ‘ਤੇ ਪਹੰੁਚੇ ਸਕੂਲ ਦੇ ਪੁਰਾਣੇ ਵਿਦਿਆਰਥੀਆਂ ਦੀ ਇੱਕ ਵੀਡੀਓ ਵੀ ਦਿਖਾਈ ਗਈ। ਸਾਹਿਤ ਸਭਾ ਦੇ ਵਿਦਿਆਰਥੀਆਂ ਨੇ ਸਵੈ-ਰਚਿਤ ਕਵਿਤਾਵਾਂ ਦੀ ਪੁਸਤਕ ਮੁੱਖ ਮਹਿਮਾਨਾਂ ਨੂੰ ਭੇਟ ਕੀਤੀ।
ਇਸ ਸਾਹਿਤ ਸਮਾਗਮ ਦੇ ਮੁੱਖ ਮਹਿਮਾਨ ਪਦਮਸ਼੍ਰੀ ਡਾ. ਹਰਮੋਹਿੰਦਰ ਸਿੰਘ ਬੇਦੀ ਚਾਂਸਲਰ ਸੈਂਟਰਲ ਯੂਨੀਵਰਸਿਟੀ ਧਰਮਸ਼ਾਲਾ ਹਿਮਾਚਲ ਪ੍ਰਦੇਸ਼ ਨੇ ਸਰੋਤਿਆਂ ਦੇ ਰੂ-ਬ-ਰੂ ਹੰੁਦਿਆਂ ਕਿਹਾ ਕਿ ਉਹ ਡੀ.ਏ.ਵੀ ਮੈਨੇਜਿੰਗ ਕਮੇਟੀ ਤੇ ਇਸ ਦੇ ਨਾਲ ਸੰਬੰਧਿਤ ਸਾਰੀਆਂ ਸ਼ਖ਼ਸ਼ੀਅਤਾਂ ਅਤੇ ਖ਼ਾਸ ਤੌਰ ‘ਤੇ ਸਕੂਲ ਦੇ ਪ੍ਰਿੰਸੀਪਲ ਡਾ. ਪੱਲਵੀ ਸੇਠੀ ਦਾ ਇਸ ਸਮਾਗਮ ਦੇ ਆਯੋਜਨ ਦੇ ਲਈ ਧੰਨਵਾਦ ਕੀਤਾ ਅਤੇ ਉਹਨਾਂ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਸਾਹਿਤ ਤੇ ਅਜਿਹੇ ਪਲੇਟਫਾਰਮ ਵਿਦਿਆਰਥੀਆਂ ਉਤੇ ਲੰਬੇ ਸਮੇਂ ਲਈ ਅਸਰ ਪਾਉਣਗੇ, ਕਿਉਂਕਿ ਅੱਜ ਦੀ ਪੀੜ੍ਹੀ ਜਿਆਦਾਤਰ ਮੋਬਾਇਲ ਫ਼ੋਨਾਂ ਦੀ ਜਕੜ ਵਿੱਚ ਹੈ, ਉਹਨਾਂ ਵਿੱਚ ਸਾਹਿਤਕ ਰੂਚੀਆਂ ਦੀ ਕਮੀ ਹੋ ਗਈ ਹੈ।ਅਜਿਹੇ ਸਾਹਿਤ ਸਮਾਗਮ ਉਹਨਾਂ ਨੂੰ ਭਾਸ਼ਾ ਤੇ ਸਾਹਿਤ ਨਾਲ ਜੋੜਣਗੇ।ਲੇਖਕਾਂ ਨੂੰ ਚਾਹੀਦਾ ਹੈ ਕਿ ਉਹ ਵਿਦਿਆਰਥੀਆਂ ਨੂੰ ਮੁੱਖ ਰੱਖ ਕੇ ਰੌਚਿਕ ਸਾਹਿਤ ਰਚਣ।ਇੱਕ ਚੰਗਾ ਸਾਹਿਤ ਸਾਰੀ ਉਮਰ ਇਨਸਾਨ ਦੀ ਅਗਵਾਈ ਕਰਦਾ ਹੈ ਤੇ ਉਸ ਨੂੰ ਸਹੀ ਫ਼ੈਸਲੇ ਲੈਣ ਦੇ ਕਾਬਿਲ ਬਣਾਉਂਦਾ ਹੈ ।
ਸਕੂਲ ਪ੍ਰਬੰਧਕ ਡਾ. ਪੁਸ਼ਪਿੰਦਰ ਵਾਲੀਆ ਪਿ੍ਰੰਸੀਪਲ ਬੀ.ਬੀ.ਕੇ ਡੀ.ਏ.ਵੀ ਕਾਲਜ ਵੂਮੈਨ ਵੱਲੋਂ ਵੀ ਪੰਜਾਬ ਜ਼ੋਨ-ਏ ਦੇ ਖੇਤਰੀ ਅਧਿਕਾਰੀ ਡਾ. ਸ਼੍ਰੀਮਤੀ ਨੀਲਮ ਕਾਮਰਾ ਤੇ ਸਕੂਲ ਦੇ ਪ੍ਰਿੰਸੀਪਲ ਡਾ. ਪੱਲਵੀ ਸੇਠੀ ਦੀ ਸਮਾਗਮ ਦੇ ਸਫਲ ਆਯੋਜਨ ਲਈ ਪ੍ਰਸੰਸਾ ਕੀਤੀ।
ਸਕੂਲ ਪ੍ਰਿੰਸੀਪਲ ਡਾ. ਪੱਲਵੀ ਸੇਠੀ ਨੇ ਆਏ ਹੋਏ ਮੁੱਖ ਮਹਿਮਾਨਾਂ, ਡੀ.ਏ.ਵੀ ਮੈਨੇਜਿੰਗ ਕਮੇਟੀ ਤੇ ਹੋਰ ਸਾਰੇ ਸਰੋਤਿਆਂ ਦਾ ਧੰਨਵਾਦ ਕੀਤਾ।
ਇਸ ਮੌਕੇ ਹਰਿਆਵਲ ਲਹਿਰ ਵਿੱਚ ਯੋਗਦਾਨ ਲਈ ਸਕੂਲ ਵਿੱਚ ਨਵੇਂ ਰੁੱਖ ਵੀ ਲਗਾਏ ਗਏ।

Check Also

ਡਾ. ਓਬਰਾਏ ਦੇ ਯਤਨਾਂ ਸਦਕਾ ਹਰਵਿੰਦਰ ਸਿੰਘ ਦਾ ਮ੍ਰਿਤਕ ਸਰੀਰ ਦੁਬਈ ਤੋਂ ਭਾਰਤ ਪੁੱਜਾ

ਅੰਮ੍ਰਿਤਸਰ, 17 ਅਕਤੂਬਰ (ਜਗਦੀਪ ਸਿੰਘ) – ਖਾੜੀ ਮੁਲਕਾਂ ਅੰਦਰ ਲੋਕਾਂ ਦੇ ਮਸੀਹਾ ਵਜੋਂ ਜਾਣੇ ਜਾਂਦੇ …