Monday, September 14, 2026

ਭਾਰਤੀਆ ਪਰਜਾਪਤੀ ਹੀਰੋਜ਼ ਆਰਗੇਨਾਈਜੇਸ਼ਨ ਵਲੋਂ ਬੀ.ਪੀ ਸ਼ੂਗਰ ਦਾ ਫ੍ਰੀ ਮੈਡੀਕਲ ਕੈਂਪ

ਅੰਮ੍ਰਿਤਸਰ, 13 ਸਤੰਬਰ (ਸੁਖਬੀਰ ਸਿੰਘ) – ਭਾਰਤੀਆ ਪਰਜਾਪਤੀ ਹੀਰੋਜ਼ ਆਰਗਨਾਈਜੇਸ਼ਨ ਦੀ ਜਿਲ੍ਹਾ ਅੰਮ੍ਰਿਤਸਰ ਇਕਾਈ ਵਲੋਂ ਪੰਜਾਬ ਪ੍ਰਧਾਨ ਅਮਰਜੀਤ ਸਿੰਘ ਨਿੱਝਰ ਦੀ ਅਗਵਾਈ ਹੇਠ ਫ੍ਰੀ ਬੀ.ਪੀ ਸ਼ੂਗਰ ਚੈਕਅੱਪ ਮੈਡੀਕਲ ਕੈਂਪ ਪਾਰਕ ਫਤਿਹ ਸਿੰਘ ਕਲੋਨੀ ਗੇਟ ਹਕੀਮਾਂ ਅੰਮ੍ਰਿਤਸਰ ਵਿਖੇ ਲਗਾਇਆ ਗਿਆ।ਕੈਂਪ ਦੌਰਾਨ ਡਾਕਟਰ ਅੰਮ੍ਰਿਤਪਾਲ ਸਿੰਘ ਤੇ ਡਾਕਟਰ ਸਾਜਨ ਸੱਗੂ ਨੇ ਵੱਡੀ ਗਿਣਤੀ ‘ਚ ਇਲਾਕਾ ਵਾਸੀਆਂ ਦੀ ਸ਼ੂਗਰ ਤੇ ਬੀ.ਪੀ ਚੈਕ ਕੀਤਾ।ਆਮ ਆਦਮੀ ਪਾਰਟੀ ਦੇ ਵਾਰਡ ਇੰਚਾਰਜ਼ ਮਨਪ੍ਰੀਤ ਭਾਟੀਆ ਆਪਣੇ ਸਾਥੀਆਂ ਸਮੇਤ ਪਹੁੰਚੇ ਅਤੇ ਆਰਗੇਨਾਈਜੇਸ਼ਨ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਜਿਲ੍ਹਾ ਪ੍ਰਧਾਨ ਗੁਰਪ੍ਰੀਤ ਸਿੰਘ ਡੱਬ, ਸੀਨੀਅਰ ਵਾਇਸ ਪ੍ਰਧਾਨ ਕੁਲਤਾਰ ਸਿੰਘ ਵਾਇਸ ਪ੍ਰਧਾਨ ਅਮੀਰ ਚੰਦ ਦੱਖਣੀ ਹਲਕਾ ਪ੍ਰਧਾਨ, ਪਰਮਜੀਤ ਸਿੰਘ ਸੈਂਟਰਲ ਪ੍ਰਧਾਨ, ਮੱਸਾ ਸਿੰਘ ਵਾਇਸ ਪ੍ਰਧਾਨ, ਦਿਲਬਾਗ ਸਿੰਘ ਜਰਨਲ ਸੈਕਟਰੀ, ਤਰਸੇਮ ਸਿੰਘ, ਸਰਵਨ ਸਿੰਘ, ਮਨਦੀਪ ਸਿੰਘ, ਸਾਹਿਬ ਸਿੰਘ, ਬਲਜੀਤ ਸਿੰਘ ਜੋਇਕੀ, ਬਿੰਦਰ ਸਿੰਘ, ਹਰਦੀਪ ਸਿੰਘ, ਰੂਪ ਸਿੰਘ, ਗੁਲਜ਼ਾਰ ਸਿੰਘ ਤੇ ਮਨਪ੍ਰੀਤ ਸਿੰਘ ਮੌਜ਼ੂਦ ਸਨ।

Check Also

ਹਵਾ ਪ੍ਰਦੂਸ਼ਣ ਸਿਹਤ ਲਈ ਵੱਧ ਰਿਹਾ ਖਤਰਾ- ਇੰਡੀਅਨ ਮੈਡੀਕਲ ਐਸੋਸੀਏਸ਼ਨ

ਅੰਮ੍ਰਿਤਸਰ, 13 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਹਵਾ ਪ੍ਰਦੂਸ਼ਣ ਹੁਣ ਸਿਰਫ਼ ਸਰਦੀਆਂ ਦੀ ਸਮੱਸਿਆ …