Tuesday, September 29, 2026

ਚਾਰ ਮਨਚਲੇ ਸ਼ਰਾਬੀ ਨੋਜਵਾਨਾਂ ਵਲੋਂ ਸਿੱਖ ਨੋਜਵਾਨ ਦੀ ਮਾਰਕੁਟਾਈ

ਮਾਮਲਾ-ਕਾਰ ਤੇ ਮੋਟਰਸਾਈਕਲ ਵਿਚ ਮਾਮੂਲੀ ਟੱਕਰ ਦਾ

PPN0612201412

ਛੇਹਰਟਾ, 6 ਦਸੰਬਰ (ਕੁਲਦੀਪ ਸਿੰਘ ਨੋਬਲ) – ਸਥਾਨਕ ਛੇਹਰਟਾ ਦੇ ਮੇਨ ਬਜਾਰ ਛੇਹਰਟਾ ਵਿੱਚ ਗਿਫਟ ਹਾਊਸ ਦੀ ਦੁਕਾਨਦਾਰੀ ਕਰਨ ਵਾਲੇ ਕਾਰ ਸਵਾਰ ਇਕ ਦੁਕਾਨਦਾਰ ਦੀ ਚਾਰ ਮਨਚਲੇ ਸ਼ਰਾਬੀ ਨੋਜਵਾਨਾਂ ਵਲੋਂ ਮਾਰਕੁਟਾਈ ਕਰਨ ਦੀ ਖਬਰ ਹੈ।ਪ੍ਰਾਪਤ ਜਾਣਕਾਰੀ ਅਨੁਸਾਰ ਦੇਰ ਸ਼ਾਮ ਗਏ ਛੇਹਰਟਾ ਬਜਾਰ ‘ਚ ਰਵੀ ਗਿਫਟ ਹਾਊਸ ਦੇ ਮਾਲਕ ਰਵੀਜੋਤ ਸਿੰਘ ਪੁੱਤਰ ਮਨਧੀਰ ਸਿੰਘ ਆਪਣੀ ਆਈ ਟਵੰਟੀ ਕਾਰ ‘ਤੇ ਜਾ ਰਿਹਾ ਸੀ ਕਿ ਸਾਹਮਣੇ ਪਾਸਿਓਂ ਆ ਰਹੇ ਦੋ ਮੋਟਰਸਾਇਕਲਾਂ ਤੇ ਸਵਾਰ 4 ਮਨਚਲੇ ਨੋਜਵਾਨਾਂ ਨਾਲ ਰਵੀਜੋਤ ਦੀ ਕਾਰ ਦੀ ਹਲਕੀ ਟੱਕਰ ਲੱਗ ਗਈ, ਜਿਸ ਨੂੰ ਲੈ ਕੇ ਨੋਜਵਾਨਾਂ ਤੇ ਰਵੀਜੋਤ ਦਰਮਿਆਨ ਬਹਿਸ ਹੋ ਗਈ।ਇਸ ਤੇ ਗੁੱਸੇ ‘ਚ ਆਏ ਸ਼ਰਾਬੀ ਨੋਜਵਾਨਾਂ ਨੇ ਰਵੀਜੋਤ ਦੀ ਬੇਤਹਾਸ਼ਾ ਕੁੱਟਮਾਰ ਕਰ ਦਿੱਤੀ ਤੇ ਉਸ ਦੀ ਪੱਗ ਵੀ ਉੱਤਾਰ ਦਿੱਤੀ ਅਤੇ ਦੁਕਾਨਦਾਰਾਂ ਨੂੰ ਇੱਕਠੇ ਹੁੰਦੇ ਵੇਖ ਨੋਜਵਾਨ ਮੋਕੇ ਤੋਂ ਫਰਾਰ ਹੋ ਗਏ। ਪੀੜਤ ਰਵੀਜੋਤ ਸਿੰਘ ਨੇ ਪੁਲਿਸ ਚੋਂਕੀ ਛੇਹਰਟਾ ਵਿਖੇ ਲਿਖਤੀ ਦਰਖਾਸਤ ਦੇ ਦਿੱਤੀ ਹੈ।ਉਸ ਨੇ ਦੱਸਿਆ ਕਿ ਉੱਕਤ ਨੋਜਵਾਨ ਵਿਚੋਂ ਉਸ ਨੇ ਦੋ ਨੋਜਵਾਨਾਂ ਸੰਨੀ ਤੇ ਕੱਟੀ ਪ੍ਰਧਾਨ ਦੀ ਪਛਾਣ ਕੀਤੀ ਹੈ, ਜੋ ਕਿ ਇਲਾਕਾ ਵਡਾਲੀ ਥੇਹ ਦੇ ਵਸਨੀਕ ਹਨ ਤੇ ਉਹ ਆਪਣੇ ਦੋ ਅਣਪਛਾਤੇ ਵਿਅਕਤੀਆਂ ਨਾਲ ਮੋਟਰਸਾਈਕਲ ਤੇ ਸਵਾਰ ਸੀ।ਸ਼ਿਕਾਇਤ ਮਿਲਣ ‘ਤੇ ਛੇਹਰਟਾ ਚੋਂਕੀ ਦੀ ਪੁਲਿਸ ਵਲੋਂ ਮਾਮਲੇ ਦੀ ਜਾਂਚ ਅਰੰਭ ਕਰ ਦਿੱਤੀ ਗਈ ਹੈ।

Check Also

ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ

ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …

Leave a Reply