Tuesday, March 3, 2026

ਲ਼ਾਇਨਜ਼ ਕਲੱਬ ਅੰਮ੍ਰਿਤਸਰ ਗੋਲਡਨ ਟੈਂਪਲ ਵਲੋਂ ਟੀਚਰਜ਼ ਡੇਅ 19 ਸਤੰਬਰ ਨੂੰ

ਅੰਮ੍ਰਿਤਸਰ, 17 ਸਤੰਬਰ (ਜਗਦੀਪ ਸਿੰਘ ਸੱਗੂ) – ਲ਼ਾਇਨਜ਼ ਕਲੱਬ ਅੰਮ੍ਰਿਤਸਰ ਗੋਲਡਨ ਟੈਂਪਲ (ਡਿਸਟ੍ਰਿਕ 321-ਡੀ) ਵਲੋਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਟੀਚਰਜ਼ ਡੇਅ 19 ਸਤੰਬਰ ਨੂੰ ਮਨਾਇਆ ਜਾ ਰਿਹਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਕਲੱਬ ਸੈਕਟਰੀ ਜਗਮੋਹਨ ਸਿੰਘ ਦੂਆ ਨੇ ਦੱਸਿਆ ਹੈ ਕਿ ਸਥਾਨਕ ਰਣਜੀਤ ਐਵਨਿਊ ਸਥਿਤ ਲਾਇਨਜ਼ ਭਵਨ ਵਿਖੇ ਮਨਾਏ ਜਾ ਰਹੇ ਟੀਚਰਜ਼ ਡੇਅ ਪ੍ਰੋਗਰਾਮ ਦੇ ਮੁੱਖ ਮਹਿਮਾਨ ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਆਈ.ਏ.ਐਸ ਅਤੇ ਵਿਸ਼ੇਸ਼ ਮਹਿਮਾਨ ਭਾਰਤੀ ਟੀਮ ਅਤੇ ਆਈ.ਪੀ.ਐਲ ਪਲੇਅਰ ਅਭਿਸ਼ੇਕ ਸ਼ਰਮਾ ਹੋਣਗੇ।ਸੈਕਟਰੀ ਦੂਆ ਨੇ ਕਿਹਾ ਕਿ ਇਸ ਸਮਾਗਮ ਦੌਰਾਨ ਡੀ.ਪੀ.ਐਸ ਸਕੂਲ ਅੰਮ੍ਰਿਤਸਰ ਦੇ ਪ੍ਰਿੰਸੀਪਲ ਕਮਲ ਚੰਦ, ਸਰਕਾਰੀ ਸਮਾਰਟ ਸਕੂਲ (ਲੜਕੀਆਂ) ਮਾਲ ਰੋਡ ਅੰਮ੍ਰਿਤਸਰ ਤੋਂ ਲੈਕਚਰਾਰ ਕਮਲ ਕੁਮਾਰ, ਐਲ.ਪੀ.ਯੂ ਦੇ ਕੰਮਿਊਟਰ ਸਾਇੰਸ ਐਂਡ ਇੰਜ. ਅਸਿਸਟੈਂਟ ਪ੍ਰੋਫੈਸਰ ਅਤੁਲ ਮਲਹੋਤਰਾ, ਐਸ.ਡੀ.ਪੀ ਪਬਲਿਕ ਸਕੂਲ ਰਈਆ ਦੇ ਵਾਇਸ ਪ੍ਰਿੰਸੀਪਲ ਵਿਕਰਾਂਤ ਸਿੰਘ, ਜੀ.ਜੀ.ਐਸ ਸਕੂਲ ਕੁਹਾਲੀ (ਅੰਮ੍ਰਿਤਸਰ) ਤੋਂ ਲੈਕਚਰਾਰ ਸਤਿੰਦਰ ਕੌਰ, ਜੀ.ਐਚ ਸਕੂਲ ਕਮਾਸਕਾ (ਅੰਮ੍ਰਿਤਸਰ) ਤੋਂ ਸਾਇੰਸ ਟੀਚਰ ਰਵਨੀਤ ਕੌਰ ਅਤੇ ਜੀ.ਐਸ.ਐਸ ਸਕੂਲ ਛੇਹਰਟਾ (ਅੰਮ੍ਰਿਤਸਰ) ਤੋਂ ਸਾਇੰਸ ਟੀਚਰ ਹਰਪ੍ਰੀਤ ਕੌਰ ਨੂੰ ਵਿਸ਼ੇਸ਼ ਸਨਮਾਨ ਨਾਲ ਨਿਵਾਜ਼ਿਆ ਜਾਵੇਗਾ।
ਕਲੱਬ ਪੀ.ਆਰ.ਓ ਲਾਇਨ ਸੁਖਦੇਵ ਸਿੰਘ ਅਨੁਸਾਰ ਇਹ ਸਨਮਾਨ ਮੁੱਖ ਮਹਿਮਾਨ ਹਰਪ੍ਰੀਤ ਸਿੰਘ, ਵਿਸ਼ੇਸ਼ ਮਹਿਮਾਨ ਅਭਿਸ਼ੇਕ ਸ਼ਰਮਾ ਤੋਂ ਇਲਾਵਾ ਚੇਅਰਮੈਨ ਆਈ ਪ੍ਰੋਜੈਕਟ ਚੇਅਰਮੈਨ ਲਾਇਨ ਨਰਿੰਦਰ ਸਿੰਘ, ਪ੍ਰੋਗਰਾਮ ਚੇਅਰਮੈਨ ਲਾਇਨ ਜੇ.ਐਸ ਨਾਗਪਾਲ, ਪ੍ਰੋਗਰਾਮ ਕੋ-ਚੇਅਰਮੈਨ ਲਾਇਨ ਐਨ.ਐਸ ਖੁਰਾਨਾ, ਕਲੱਬ ਪ੍ਰਧਾਨ ਲਾਇਨ ਮਨਦੀਪ ਸਿੰਘ, ਸੈਕਟਰੀ ਜਗਮੋਹਨ ਸਿੰਘ ਦੂਆ, ਲਾਇਨ ਖਜ਼ਾਨਚੀ ਐਸ.ਐਸ ਸਮਰਾ ਅਤੇ ਮਾਸਟਰ ਆਫ ਸੈਰੇਮਨੀ ਲਾਇਨ ਗੁਰਪਾਲ ਸਿੰਘ ਮਠਾਰੂ ਵਲੋਂ ਭੇਟ ਕੀਤੇ ਜਾਣਗੇ।

Check Also

ਸ਼੍ਰੋਮਣੀ ਕਮੇਟੀ ਵੱਲੋਂ ਸੇਵਾ ਮੁਕਤ ਹੋਏ ਕਰਮਚਾਰੀਆਂ ਨੂੰ ਕੀਤਾ ਗਿਆ ਸਨਮਾਨਿਤ

ਅੰਮ੍ਰਿਤਸਰ, 2 ਮਾਰਚ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿਖੇ ਸੇਵਾ ਨਿਭਾਅ ਰਹੇ …