Saturday, October 24, 2026

ਖ਼ਾਲਸਾ ਕਾਲਜ ਲਾਅ ਨੂੰ ‘ਬਾਰ ਕੌਂਸਲ ਆਫ਼ ਇੰਡੀਆ’ ਨੇ ਲਿਆ 60 ਸੀਟਾਂ ਦੇਣ ਦਾ ਫੈਸਲਾ

12 ਅਕਤੂਬਰ ਤੱਕ ਭਰੀਆਂ ਜਾ ਸਕਦੀਆਂ ਹਨ ਸੀਟਾਂ – ਡਾ. ਜਸਪਾਲ ਸਿੰਘ

ਅੰਮ੍ਰਿਤਸਰ, 4 ਅਕਤੂਬਰ (ਖੁਰਮਣੀਆਂ) – ਬਾਰ ਕੌਂਸਲ ਆਫ਼ ਇੰਡੀਆ ਨਵੀ ਦਿੱਲੀ ਵਲੋਂ ਖ਼ਾਲਸਾ ਕਾਲਜ ਆਫ਼ ਲਾਅ ਦੇ ਬੁਨਿਆਦੀ ਢਾਂਚੇ, ਅਧਿਆਪਕਾਂ ਦੇ ਵਿੱਦਿਅਕ ਪੱਧਰ ਅਤੇ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਵਲੋਂ ਵਿਦਿਆਰਥੀਆਂ ਨੂੰ ਪ੍ਰਦਾਨ ਕੀਤੀਆਂ ਜਾ ਰਹੀਆਂ ਸੁਵਿਧਾਵਾਂ ਨੂੰ ਧਿਆਨ ’ਚ ਰੱਖਦਿਆਂ ਵਿੱਦਿਅਕ ਸੈਸ਼ਨ 2022-23 ਤੋਂ ਬੀ.ਏ.ਐਲ.ਐਲ.ਬੀ (5 ਸਾਲਾ ਕੋਰਸ) ਦਾ ਇਕ ਹੋਰ ਯੂਨਿਟ (60 ਸੀਟਾਂ) ਦੇਣ ਦਾ ਫ਼ੈਸਲਾ ਕੀਤਾ ਗਿਆ ਹੈ।
ਕੌਂਸਲ ਦੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਨੇ ਡਾਇਰੈਕਟਰ ਕਮ ਪ੍ਰਿੰਸੀਪਲ ਡਾ. ਜਸਪਾਲ ਸਿੰਘ ਨੂੰ ਮੁਬਾਰਕ ਦਿੰਦਿਆਂ ਕਿਹਾ ਕਿ ਗਵਰਨਿੰਗ ਕੌਂਸਲ ਆਪਣੇ ਵਿਦਿਆਰਥੀਆਂ ਨੂੰ ਹਰੇਕ ਜਾਇਜ਼ ਸੁਵਿਧਾਵਾਂ ਪ੍ਰਦਾਨ ਕਰਨ ਲਈ ਤੱਤਪਰ ਹੈ।ਉਨ੍ਹਾਂ ਕਿਹਾ ਕਿ ਉਕਤ ਸਫ਼ਲਤਾ ਡਾ. ਜਸਪਾਲ ਸਿੰਘ ਦੁਆਰਾ ਨਿਭਾਈਆਂ ਜਾ ਰਹੀਆਂ ਸ਼ਾਨਦਾਰ ਸੇਵਾਵਾਂ ਸਦਕਾ ਅੱਜ ਉਨ੍ਹਾਂ ਨੂੰ ਬਾਰ ਕੌਂਸਲ ਆਫ਼ ਇੰਡੀਆ ਵਲੋਂ ਇੱਕ ਯੂਨਿਟ ਪ੍ਰਦਾਨ ਕਰਨ ਦਾ ਫੈਸਲਾ ਕੀਤਾ ਗਿਆ ਹੈ, ਜੋ ਕਿ ਬਹੁਤ ਹੀ ਖੁਸ਼ੀ ਦੀ ਗੱਲ ਹੈ।
ਡਾ. ਜਸਪਾਲ ਸਿੰਘ ਨੇ ਦੱਸਿਆ ਕਿ ਇਸ ਵੇਲੇ ਕਾਲਜ ‘ਚ ਬੀ.ਏ.ਐਲ.ਐਲ.ਬੀ ਦੀਆਂ 120 ਸੀਟਾਂ ਹਨ ਜੋ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਕਰਵਾਈ ਗਈ ਦਾਖਲਾ ਪ੍ਰਕਿਰਿਆ ਅਨੁਸਾਰ ਮੈਰਿਟ ਦੇ ਅਧਾਰ ’ਤੇ ਪਹਿਲਾਂ ਹੀ ਭਰੀਆਂ ਜਾ ਚੁੱਕੀਆਂ ਹਨ।ਯੂਨੀਵਰਸਿਟੀ ਵਲੋਂ ਦਿੱਤੇ ਗਏ ਮੈਨਿਊਲ ਦਾਖਲੇ ਦੇ ਸ਼ੈਡਿਊਲ ਅਨੁਸਾਰ ਇਹ ਵਧੀਆਂ ਹੋਈਆਂ ਸੀਟਾਂ 12 ਅਕਤੂਬਰ 2022 ਤੱਕ ਭਰੀਆ ਜਾ ਸਕਦੀਆਂ ਹਨ।
ਉਨ੍ਹਾਂ ਕਿਹਾ ਕਿ ਜੇਕਰ ਕੋਈ ਉਮੀਦਵਾਰ ਇਸ ਕੋਰਸ ’ਚ ਦਾਖਲਾ ਲੈਣਾ ਚਾਹੁੰਦਾ ਹੈ ਤਾਂ ਉਹ ਕਾਲਜ ਦਾਖਲਾ ਕਮੇਟੀ ਦੇ ਪ੍ਰੋ: ਇੰਚਾਰਜ਼ ਡਾ. ਮੋਹਿਤ ਸੈਣੀ (94178-33465) ਅਤੇ ਪ੍ਰੋ: ਉਤਕਰਸ਼ ਸੇਠ (97808-20918) ਨਾਲ ਸੰਪਰਕ ਕਰ ਸਕਦਾ ਹੈ।ਇਸ ਤੋਂ ਇਲਾਵਾ ਕਾਲਜ ਦੀ ਵੈਬਸਾਈਟ ਡਬਲਯੂ ਡਬਲਯੂ ਡਬਲਯੂ: ‘ਕੇਸੀਐਲਏਐਸਆਰ.ਓਆਰਜੀ’ ’ਤੇ ਦਿੱਤੇ ਗਏ ਦਾਖਲਾ ਫ਼ਾਰਮ ਲਿੰਕ ’ਤੇ ਆਪਣੇ ਵੇਰਵੇ ਦੇ ਕੇ ਦਾਖਲਾ ਲਿਆ ਜਾ ਸਕਦਾ ਹੈ।

Check Also

ਖ਼ਾਲਸਾ ਯੂਨੀਵਰਸਿਟੀ ਵੱਲੋਂ ਵਿਸ਼ਵ ਦਿਲ ਦਿਵਸ-2026 ਮਨਾਇਆ ਗਿਆ

ਅੰਮ੍ਰਿਤਸਰ, 23 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਦਿਲ ਦੀ ਸਿਹਤ ਪ੍ਰਤੀ ਜਾਗਰੂਕਤਾ ਪੈਦਾ ਕਰਨ ਅਤੇ …