Sunday, June 1, 2025
Breaking News

ਵਿਰੋਧੀ ਧਿਰ ਪੂਰੀ ਤਰ੍ਹਾਂ ਪਸਤ, ਸਰਬਸੰਮਤੀ ਨਾਲ ਹੋਏ ਫੈਸਲੇ ਤੋਂ ਟਾਲਾ ਵੱਟਿਆ- ਭਾਰਦਵਾਜ, ਹਰਵਿੰਦਰ

ਅੰਮ੍ਰਿਤਸਰ, 10 ਅਕਤੂਬਰ (ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਅੱਜ ਹੋਈ ਸਿੰਡੀਕੇਟ ਮੀਟਿੰਗ ਵਿੱਚ ਕਰਮਚਾਰੀਆਂ ਦੀਆਂ ਹੱਕੀ ਅਤੇ ਜਾਇਜ਼ ਮੰਗਾਂ ‘ਤੇ ਯੂਨੀਵਰਸਿਟੀ ਅਥਾਰਟੀ ਵਲੋਂ ਵਿਚਾਰ ਕਰਦੇ ਹੋਏ ਅਗਰੇਜ਼ ਸਿੰਘ, ਧੰਨਪਾਲ, ਗੁਰਮੀਤ ਸਿੰਘ ਤੇ ਰਜ਼ਨੀਸ਼ ਕੁਮਾਰ ਨੂੰ ਸੀਨੀਅਰ ਸਹਾਇਕ ਤੋਂ ਨਿਗਰਾਨ, ਸ਼ਰਨਜੀਤ ਸਿਘ ਨੂੰ ਸੀਨੀਅਰ ਸਕੇਲ ਸਟੈਨੋਗਰਾਫਰ ਤੋਂ ਨਿੱਜੀ ਸਹਾਇਕ ਵਜੋਂ ਪਦ ਉਨਤ ਕੀਤਾ ਗਿਆ।ਸਿੰਡੀਕੇਟ ਵਲੋਂ ਪਿਛਲੇ ਦਿਨੀਂ ਬਣਾਏ ਗਏ ਸਹਾਇਕ ਰਜਿਸਟਰਾਰਾਂ ਨੂੰ ਪੱਕਾ ਕੀਤਾ ਗਿਆ ਅਤੇ ਲਾਇਬ੍ਰੇਰੀ, ਪ੍ਰੈਸ ਐਂਡ ਪਬਲੀਕੇਸ਼ਨ, ਸੇਹਰ ਕੇਂਦਰ, ਕੰਪਿਊਟਰ ਨਾਲ ਸਬੰਧਿਤ ਟੈਕਨੀਕਲ ਸਟਾਫ ਜਿਵੇਂ ਕਿ ਡਾਟਾ ਐਂਟਰੀ ਆਪਰੇਟਰ, ਕੰਪਿਊਟਰ ਆਪਰੇਟਰ, ਅਸਿਸਟੈਂਟ ਪ੍ਰੋਗਰਾਮਰ, ਪ੍ਰੋਗਰਾਮਰ ਦੇ ਪ੍ਰੋਮੋਸ਼ਨ ਰੂਮ ਯੂਨੀਵਰਸਿਟੀ ਕੈਲੰਡਰ ਦੇ ਅਨੁਸਾਰ ਬਣਾਉਣ ਲਈ ਸਰਕਾਰ ਵਲੋਂ ਜਲਦ ਹੀ ਪੱਤਰ ਜਾਰੀ ਹੋ ਜਾਵੇਗਾ।ਪਿਛਲੇ 20 ਸਾਲਾਂ ਤੋਂ ਸੀਨੀਅਰ ਟੈਕਨੀਕਲ ਅਸਿਸਟੈਂਟ/ਲੈਬ ਸੁਪਰਡੈਂਟ ਦੀਆਂ ਖੁਸੀਆਂ ਹੋਈਆਂ ਪੋਸਟਾਂ ਸਿੰਡੀਕੇਟ ਨੇ ਬਹਾਲ ਕੀਤੀਆਂ ਹਨ।ਇਸ ਨਾਲ ਲੰਬੇ ਸਮੇਂ ਤੋਂ ਪ੍ਰੋਮੋਸ਼ਨ ਦੀ ਉਡੀਕ ਵਿਚ ਬੈਠੇ 24 ਦੇ ਕਰੀਬ ਟੈਕਨੀਕਲ ਕਰਮਚਾਰੀਆਂ ਜਿਨ੍ਹਾਂ ਵਿਚ ਸੀਨੀਅਰ ਟੈਕਨੀਸ਼ੀਅਨ, ਟੈਕਨੀਸ਼ਿਅਨ, ਜੂਨੀਅਰ ਟੈਕਨੀਸ਼ੀਅਨ ਆਦਿ ਹਨ ਨੂੰ ਪਦ ਤਰੱਕੀ ਮਿਲੇਗੀ।
ਜਾਰੀ ਪ੍ਰੈਸ ਰੀਲੀਜ਼ ‘ਚ ਸਕੱਤਰ ਰਜ਼ਨੀਸ਼ ਭਾਰਦਵਾਜ ਨੇ ਕਿਹਾ ਕਿ ਉਨਾਂ ਦੀ ਪਾਰਟੀ ‘ਡੈਮੋਕਰੇਟਿਕ ਇੰਪਲਾਈਜ਼ ਫਰੰਟ’ ਜਿਸ ਦਾ ਚੋਣ ਨਿਸ਼ਾਨ ‘ਗੁਲਾਬ ਦਾ ਫੁੱਲ’ ਹੈ ਹਰ ਸਮੇਂ ਕਰਮਚਾਰੀਆਂ ਦੀ ਹੱਕੀ ਅਤੇ ਜਾਇਜ਼ ਮੰਗਾਂ ਪ੍ਰਤੀ ਸੁਹਿਰਦਤਾ ਨਾਲ ਵਿੱਚਰਦੀ ਰਹੀ ਹੈ ਅਤੇ ਭਵਿੱਖ ਵਿੱਚ ਵੀ ਕਰਮਚਾਰੀਆਂ ਦੇ ਕੰਮ ਕਰਵਾਉਣ ਲਈ ਉਹ ਵਿਸ਼ਵਾਸ਼ ਦਿਵਾਉਂਦੇ ਹਨ।ਉਨ੍ਹਾਂ ਕਿਹਾ ਕਿ ਵਿਰੋਧੀ ਧਿਰ ਕਰਮਚਾਰੀਆਂ ਦੇ ਕੰਮ ਕਰਵਾਉਣ ਲਈ ਕਿਨਾਰਾ ਕਰਦੀ ਹੋਈ ਨਜ਼ਰ ਆਈ ਹੈ। ਵਿਰੋਧੀ ਧਿਰ ਦੀ ਆਫਿਸਰ ਐਸੋਸੀਏਸ਼ਨ ਦੇ ਪ੍ਰਧਾਨ ਨੇ ਸਿੰਡੀਕੇਟ ਦੀ ਇਕੱਤਰਤਾ ਮਿਤੀ 13.11.2020 ਦੇ ਪੈਰ੍ਹਾ ਨੰਬਰ 2.8 ਅਨੁਸਾਰ ਸਾਰੇ ਕੇਡਰਾਂ ਨੂੰ ਰਿਵਿਊ ਕਰਨ ਸਬੰਧੀ ਬਣੀ ਕਮੇਟੀ ਦੀ ਮਿਤੀ 7.10.2022 ਨੁੰੂ ਹੋਈ ਮੀਟਿੰਗ ਵਿਚ ਸਰਬਸੰਮਤੀ ਨਾਲ ਲਏ ਫੈਸਲੇ ਤੋਂ ਟਾਲਾ ਵੱਟਦਿਆਂ ਦਸਤਖਤ ਕਰਨ ਤੋਂ ਨਾਂਹ ਕਰ ਦਿੱਤੀ।ਜਿਸ ਨਾਲ ਉਨ੍ਹਾਂ ਦਾ ਕਰਮਚਾਰੀਆਂ ਪ੍ਰਤੀ ਦੋਹਰਾ ਚੇਹਰਾ ਸਾਹਮਣੇ ਆ ਗਿਆ ਹੈ।
ਪ੍ਰਧਾਨ ਮੈਡਮ ਹਰਵਿੰਦਰ ਕੌਰ ਨੇ ਪਦ ਉੱਨਤੀ ਪ੍ਰਾਪਤ ਕਰਮਚਾਰੀਆਂ ਨੂੰ ਵਧਾਈ ਦੇਂਦੇ ਹੋਏ ਕਿਹਾ ਕਿ ਉਨ੍ਹਾਂ ਦੀ ਪਾਰਟੀ ਹਮੇਸ਼ਾਂ ਕਰਮਚਾਰੀਆਂ ਦੀਆਂ ਮੰਗਾਂ ਪ੍ਰਤੀ ਪੂਰੀ ਤਰ੍ਹਾਂ ਸੁਹਿਰਦਾ ਪੂਰਵਕ ਕੰਮ ਕਰਵਾਉਂਦੀ ਰਹੀ ਹੈ ਅਤੇ ਚੋਣਾਂ ਵਾਲੇ ਦਿਨ ਤੱਕ ਕਰਮਚਾਰੀਆਂ ਦੇ ਕੰਮ ਹੁੰਦੇ ਰਹਿਣਗੇ।ਉਨ੍ਹਾਂ ਨੇ ਆਉਣ ਵਾਲੀ 31 ਅਕਤੂਬਰ ਨੂੰ ਹੋਣ ਵਾਲੀਆਂ ਨਾਨ-ਟੀਚਿੰਗ ਚੋਣਾਂ ਵਿਚ ਕਰਮਚਾਰੀਆਂ ਨੂੰ ਦੇ ਹੱਕ ਵਿਚ ਭੁਗਤਨ ਲਈ ਬੇਨਤੀ ਵੀ ਕੀਤੀ।
ਇਸ ਮੌਕੇ ਪਾਰਟੀ ਵਲੋਂ ਅਗਲੇ ਸਾਲ ਲਈ ਨਾਮਜ਼ਦ ਪ੍ਰਧਾਨ ਅਮਨ ਅਰੋੜਾ ਵੀ ਹਾਜ਼ਰ ਸਨ।

Check Also

ਸਾਬਕਾ ਕੇਂਦਰੀ ਮੰਤਰੀ ਸੁਖਦੇਵ ਸਿੰਘ ਢੀਂਡਸਾ ਦਾ ਪੂਰੇ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ

ਕੈਬਨਿਟ ਮੰਤਰੀਆਂ ਅਤੇ ਸੰਸਦ ਮੈਂਬਰਾਂ ਵਲੋਂ ਵਿਛੜੀ ਆਤਮਾ ਨੂੰ ਸ਼ਰਧਾਂਜਲੀ ਭੇਟ ਸੰਗਰੂਰ, 31 ਮਈ (ਜਗਸੀਰ …