Tuesday, July 29, 2025
Breaking News

ਸਾਂਝ ਚੈਰੀਟੇਬਲ ਸੁਸਾਇਟੀ ਨੇ ਦਿਵਿਆਗਾਂ ਨੂੰ ਦਿੱਤੇ 150 ਟਰਾਈ ਸਾਈਕਲ

ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ ਪੁੱਜੇ

ਅੰਮ੍ਰਿਤਸਰ, 10 ਅਕਤੂਬਰ (ਸੁਖਬੀਰ ਸਿੰਘ) – ਗੁਰਦੁਆਰਾ ਬੁਰਜ਼ ਅਕਾਲੀ ਬਾਬਾ ਫੂਲਾ ਸਿੰਘ ਵਿਖੇ ਅੱਜ ਸਾਂਝ ਚੈਰੀਟੇਬਲ ਸੁਸਾਇਟੀ ਗਦਲੀ ਵਲੋਂ ਦਿਵਿਆਗ ਵਿਅਕਤੀਆਂ ਨੂੰ 150 ਟਰਾਈ ਸਾਈਕਲ ਤਕਸੀਮ ਕੀਤੇ ਗਏ।ਟਰਾਈ ਸਾਈਕਲ ਵੰਡਣ ਦੀ ਅਰਦਾਸ ਸਾਂਝ ਚੈਰੀਟੇਬਲ ਸੁਸਾਇਟੀ ਦੇ ਪ੍ਰਧਾਨ ਭਾਈ ਭੁਪਿੰਦਰ ਸਿੰਘ ਕਥਾਵਾਚਕ ਨੇ ਕੀਤੀ। ਅਰਦਾਸ ਉਪਰੰਤ ਹਰਭਜਨ ਸਿੰਘ ਈ.ਟੀ.ਓ ਬਿਜਲੀ ਮੰਤਰੀ ਪੰਜਾਬ ਸਰਕਾਰ ਨੇ ਵੱਖ-ਵੱਖ ਥਾਵਾਂ ਤੋਂ ਆਏ ਦਿਵਿਆਗਾਂ ਨੂੰ ਟਰਾਈ ਸਾਇਕਲ ਦੇ ਕੇ ਤੋਰਿਆ।ਹਰਭਜਨ ਸਿੰਘ ਮੰਤਰੀ ਨੇ ਕਿਹਾ ਕਿ ਸਾਂਝ ਚੈਰੀਟੇਬਲ ਸੁਸਾਇਟੀ ਦਾ ਇਹ ਉਪਰਾਲਾ ਸ਼ਲਾਘਾਯੋਗ ਹੈ, ਜਿਸ ਨੂੰ ਹਰ ਤਰ੍ਹਾਂ ਦਾ ਸੁਸਾਇਟੀ ਨੂੰ ਸਹਿਯੋਗ ਦੇਵਾਂਗੇ।ਸੁਸਾਇਟੀ ਪ੍ਰਧਾਨ ਗਿਆਨੀ ਭੁਪਿੰਦਰ ਸਿੰਘ ਕਥਾਵਾਚਕ ਨੇ ਦੱਸਿਆ ਕਿ ਸੁਸਾਇਟੀ ਵਲੋਂ ਪਹਿਲਾਂ ਕੋਵਿਡ ਦਰਮਿਆਨ ਗ੍ਰੰਥੀਆਂ, ਪਾਠੀਆਂ ਰਾਗੀਆਂ, ਢਾਡੀਆਂ, ਕਥਾਵਾਚਕਾਂ ਤੇ ਹੋਰ ਲੋੜਵੰਦਾਂ ਨੂੰ ਰਾਸ਼ਨ ਦੇ ਕੇ ਸੇਵਾ ਕੀਤੀ ਹੈ।ਹੁਣ ਤੱਕ ਲਗਭਗ 56 ਦੇ ਕਰੀਬ ਗਰੀਬ ਧੀਆਂ ਦੇ ਵਿਆਹ ਕੀਤੇ ਗਏ, ਆਖੰਡ ਪਾਠੀ ਸਿੰਘਾਂ ਨੂੰ ਵੀਹ ਦੇ ਕਰੀਬ ਘਰ ਬਣਾ ਕੇ ਦਿਤੇ ਗਏ।ਬੁੱਢਾ ਦਲ ਦੇ ਸਕੱਤਰ ਦਿਲਜੀਤ ਸਿੰਘ ਬੇਦੀ ਤੇ ਸੁਸਾਇਟੀ ਪ੍ਰਧਾਨ ਗਿਆਨੀ ਭੁਪਿੰਦਰ ਸਿੰਘ ਗਦਲੀ ਨੇ ਮੰਤਰੀ ਹਰਭਜਨ ਸਿੰਘ ਤੇ ਉਨ੍ਹਾਂ ਦੀ ਪਤਨੀ ਸੁਹਿੰਦਰ ਕੌਰ ਨੂੰ ਸਿਰਪਾਓ ਤੇ ਸ਼ਾਲ ਨਾਲ ਸਨਮਾਨਿਤ ਕੀਤਾ।
ਇਸ ਮੌਕੇ ਭਾਈ ਜਗਦੇਵ ਸਿੰਘ ਜਨਰਲ ਸੈਕਟਰੀ, ਭਾਈ ਸੁਖਦੀਪ ਸਿੰਘ ਖਜਾਨਚੀ, ਭਾਈ ਮਹਿਤਾਬ ਸਿੰਘ ਮੈਂਬਰ, ਭਾਈ ਗੁਰਲਾਲ ਸਿੰਘ ਮੈਂਬਰ, ਹਰਚੰਦ ਸਿੰਘ, ਭਾਈ ਗੁਰਮੁੱਖ ਸਿੰਘ, ਬਾਬਾ ਭਗਤ ਸਿੰਘ ਤੇ ਬਾਬਾ ਅਮਰੀਕ ਸਿੰਘ ਆਦਿ ਹਾਜ਼ਰ ਸਨ।

Check Also

ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ

ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …