ਅੰਮ੍ਰਿਤਸਰ, 13 ਅਕਤੂਬਰ (ਸੁਖਬੀਰ ਸਿੰਘ) – ਸ੍ਰੀ ਗੁਰੂ ਰਾਮਦਾਸ ਸਹਿਬ ਜੀ ਦੇ ਪ੍ਰਕਾਸ਼ ਪੁਰਬ ਮੋਕੇ ਤੇ ਸ੍ਰੀ ਗੁਰੂ ਨਾਨਕ ਗਰਲਜ਼ ਸੀਨੀਅਰ ਸੈਕੰਡਰੀ ਸਕੂਲ
ਘਿਉ ਮੰਡੀ ਵਿਖੇ ਸਪੈਸ਼ਲ ਦਿਵਿਆਂਗ ਸਕੂਲਾਂ ਦੇ ਵਿਦਿਆਰਥੀਆਂ ਲਈ ਕ੍ਰੋਰੀਓਗ੍ਰਾਫੀ ਅਤੇ ਸ਼ਬਦ ਕੀਰਤਨ ਦੀਆਂ ਪ੍ਰਤੀਯੋਗਤਾਵਾਂ ਕਰਵਾਈਆਂ ਗਈਆਂ ਸਨ।ਜਿਸ ਵਿੱਚ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਅਧੀਨ ਚੱਲ ਰਹੇ ਸਹਿਯੇਗ (ਹਾਫ ਵੇਅ ਹੋਮ), ਨਾਰੀ ਨਿਕੇਤਨ ਕੰਪਲੈਕਸ ਅੰਮਿ੍ਰਤਸਰ ਵਿਖੇ ਰਹਿ ਰਹੀਆਂ ਵਿਸ਼ੇਸ਼ ਜਰੂਰਤਾਂ (Intellectual Disable) ਵਾਲੇ ਬੱਚਿਆਂ ਨੇ ਭਾਗ ਲਿਆ।11 ਅਕਤੂਬਰ 2022 ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸਥਿਤ ਗੁਰਦੁਆਰਾ ਮੰਜੀ ਸਾਹਿਬ (ਦੀਵਾਨ ਹਾਲ) ਵਿਖੇ ਸੰਸਥਾ ਦੀਆਂ ਸਹਿਵਾਸਣਾਂ ਵਲੋਂ ਕੋਰਿਓਗ੍ਰਾਫੀ (ਵਾਤਾਵਰਨ ਸੰਭਾਲ ਬਾਰੇ ਦ੍ਰਿਸ਼) ਅਤੇ ਸ਼ਬਦ ਕੀਰਤਨ ਵਿਚੋਂ ਪਹਿਲਾ ਸਪੈਸ਼ਲ ਇਨਾਮ, ਦੂਜਾ ਅਤੇ ਤੀਜਾ ਦਰਜ਼ਾ ਹਾਸਲ ਕਰਨ ਉਪਰੰਤ ਇਹਨਾਂ ਨੂੰ ਵਿਸ਼ੇਸ਼ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ।ਸੰਸਥਾ ਇੰਚਾਰਜ਼ ਮਿਸ ਸਵਿਤਾ ਰਾਣੀ, ਟੀਚਰ ਮਿਸ ਮਨਪ੍ਰੀਤ ਕੋਰ, ਸਪੈਸ਼ਲ ਐਜੂਕੇਟਰ (inclusive educator resource teacher) ਮਿਸ ਅਮਨ ਕੁਮਾਰੀ ਸ਼ਾਮਿਲ ਹੋਏ।
ਇਸ ਤੋਂ ਇਲਾਵਾ ਸੰਸਥਾ ਦੀਆਂ ਸਹਿਵਾਸਣਾਂ ਨੂੰ ਇਸ ਤਰਾਂ ਦੀਆਂ ਗਤੀਵਿਧੀਆਂ ਵੱਲ ਹੋਰ ਪ੍ਰੇਰਿਤ ਕਰਨ ਲਈ ਅਸੀਸਇੰਦਰ ਸਿੰਘ, ਜ਼ਿਲਾ ਸਮਾਜਿਕ ਸੁਰੱਖਿਆ ਅਫਸਰ ਅੰਮ੍ਰਿਤਸਰ ਅਤੇ ਮਿਸ ਸਵਿਤਾ ਰਾਣੀ, ਸੁਪਰਡੈਂਟ ਹੋਮ ਦੁਆਰਾ ਯੋਗ ਉਪਰਾਲੇ ਕੀਤੇ ਜਾਂਦੇ ਹਨ ।
Check Also
ਪੰਜਾਬ ਵਿਧਾਨ ਸਭਾ ਦੀ ਸਹਿਕਾਰਤਾ ਸਬੰਧੀ ਕਮੇਟੀ ਵੱਲੋਂ ਮਿਲਕ ਪਲਾਂਟ ਵੇਰਕਾ ਦਾ ਦੌਰਾ
ਅੰਮ੍ਰਿਤਸਰ, 29 ਜੁਲਾਈ (ਜਗਦੀਪ ਸਿੰਘ) – ਪੰਜਾਬ ਵਿਧਾਨ ਸਭਾ ਵੱਲੋਂ ਸਹਿਕਾਰਤਾ ਅਤੇ ਇਸ ਨਾਲ ਸਬੰਧਤ …
Punjab Post Daily Online Newspaper & Print Media