ਅੰਮ੍ਰਿਤਸਰ, 13 ਅਕਤੂਬਰ (ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ `ਚ ਅੰਤਰ-ਵਿਭਾਗੀ ਬਾਸਕਿਟਬਾਲ (ਲੜਕੀਆਂ ਤੇ ਲੜਕੇ) ਚੈਂਪੀਅਨਸ਼ਿਪ ਕੰਪਿਊਟਰ ਇੰਜੀਨਿਅਰਿੰਗ ਟੈਕਨਾਲੋਜੀ ਵਿਭਾਗ ਦੀ ਲੜਕਿਆਂ ਦੀ ਟੀਮ ਅਤੇ ਸੋਸ਼ਲ ਸਾਇੰਸਜ਼ ਵਿਭਾਗ ਵਿਭਾਗ ਦੀਆਂ ਲੜਕੀਆਂ ਦੀ ਟੀਮ ਨੇ ਜਿੱਤ ਲਈਆਂ।ਲੜਕਿਆਂ ਦੇ ਵਰਗ ਵਿਚ ਸੋਸ਼ਲ ਸਾਇੰਸ਼ਜ਼ ਵਿਭਾਗ, ਫਿਜ਼ਿਕਸ ਵਿਭਾਗ ਅਤੇ ਮਕੈਨੀਕਲ ਵਿਭਾਗ ਦੀਆਂ ਟੀਮਾਂ ਨੇ ਕ੍ਰਮਵਾਰ ਦੂਜਾ, ਤੀਜਾ ਅਤੇ ਚੌਥਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ ਲੜਕੀਆਂ ਦੇ ਵਰਗ ਵਿਚ ਫਾਰਮਾਸਿਊਟੀਕਲ ਸਾਇੰਸਜ਼ ਵਿਭਾਗ ਨੇ ਦੂਜਾ, ਯੂਨੀਵਰਸਿਟੀ ਸਕੂਲ ਆਫ ਫਾਈਨੈਂਸ਼ੀਅਲ ਸਟੱਡੀਜ਼ ਨੇ ਤੀਜਾ ਅਤੇ ਇਲੈਕਟ੍ਰੌਨਿਕਸ ਵਿਭਾਗ ਨੇ ਚੌਥਾ ਸਥਾਨ ਹਾਸਲ ਕੀਤਾ।
ਜੇਤੂ ਟੀਮਾਂ ਨੂੰ ਟਰਾਫ਼ੀਆਂ ਤਕਸੀਮ ਕਰਦਿਆਂ ਡੀਨ ਵਿਦਿਆਰਥੀ ਭਲਾਈ, ਪ੍ਰੋ. ਅਨੀਸ਼ ਦੂਆ ਨੇ ਕਿਹਾ ਕਿ ਵਿਦਿਆਰਥੀ ਜੀਵਨ ਵਿਚ ਖੇਡਾਂ ਦਾ ਬਹੁਤ ਮਹੱਤਵ ਹੈ ਅਤੇ ਅਜਿਹੇ ਮੁਕਾਬਲੇ ਜਿੱਥੇ ਵਿਦਿਆਰਥੀਆਂ ਵਿਚਲੀ ਪ੍ਰਤਿਭਾ ਨੂੰ ਮੰਚ ਪ੍ਰਦਾਨ ਕਰਦੇ ਹਨ ਉਥੇ ਵਿਦਿਆਰਥੀਆਂ ਦੀ ਮਾਨਸਿਕ ਅਤੇ ਸਰੀਰਿਕ ਸਿਹਤ ਨੂੰ ਠੀਕ ਰੱਖਦੇ ਹਨ।ਉਨ੍ਹਾਂ ਕਿਹਾ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਾਈਸ ਚਾਂਸਲਰ ਪ੍ਰੋ. ਜਸਪਾਲ ਸਿੰਘ ਸੰਧੂ ਦੀ ਅਗਵਾਈ ਵਿਚ ਵਿਦਿਆਰਥੀਆਂ ਦੀ ਬਹੁਮੁਖੀ ਤਰੱਕੀ ਲਈ ਹਮੇਸ਼ਾ ਕਾਰਜਸ਼ੀਲ ਹੈ।
ਡਾ. ਅਮਨਦੀਪ ਸਿੰਘ, ਟੀਚਰ ਇੰਚਾਰਜ, ਗੁਰੂ ਨਾਨਕ ਦੇਵ ਯੂਨੀਵਰਸਿਟੀ ਕੈਂਪਸ ਸਪੋਰਟਸ ਐਂਡ ਨੋਡਲ ਅਫਸਰ-ਗੁਰੂ ਨਾਨਕ ਦੇਵ ਯੂਨੀਵਰਸਿਟੀ ਫਿਟ ਇੰਡੀਆ ਪ੍ਰੋਗਰਾਮ ਆਫ ਇੰਡੀਆ ਨੇ ਦੱਸਿਆ ਇਹ ਮੁਕਾਬਲੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਕੈਂਪਸ ਸਪੋਰਟਸ ਵਲੋਂ ਫਿਟ ਇੰਡੀਆ ਪ੍ਰੋਗਰਾਮ (ਭਾਰਤ ਸਰਕਾਰ) ਦੇ ਤਹਿਤ ਵਾਈਸ ਚਾਂਸਲਰ ਪ੍ਰੋ. ਜਸਪਾਲ ਸਿੰਘ ਸੰਧੂ ਅਤੇ ਯੂਨੀਵਰਸਿਟੀ ਦੇ ਡੀਨ ਵਿਦਿਆਰਥੀ ਭਲਾਈ ਪ੍ਰੋ. ਅਨੀਸ਼ ਦੁਆ ਦੀ ਯੋਗ ਅਗਵਾਈ ਹੇਠ ਕਰਵਾਏ ਗਏ ਇਨ੍ਹਾਂ ਅੰਤਰ-ਵਿਭਾਗੀ ਬਾਸਕਿਟਬਾਲ (ਲੜਕੀਆਂ ਤੇ ਲੜਕੇ) ਮੁਕਾਬਲਿਆਂ ਵਿਚ ਵੱਖ ਵੱਖ ਵਿਭਾਗਾਂ ਦੀਆਂ 25 (ਲੜਕੇ) ਅਤੇ 22 (ਲੜਕੀਆਂ) ਟੀਮਾਂ ਨੇ ਭਾਗ ਲਿਆ।