ਅੰਮ੍ਰਿਤਸਰ, 13 ਅਕਤੂਬਰ (ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਲਾਅ ਦੇ ਵਿਦਿਆਰਥੀਆਂ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਲਈ ਗਈ ਬੀ.ਕਾਮ
ਐਲ.ਐਲ.ਬੀ (5 ਸਾਲਾ ਕੋਰਸ) ਛੇਵਾਂ ਸਮੈਸਟਰ ਦੇ ਘੋਸ਼ਿਤ ਹੋਏ ਨਤੀਜਿਆਂ ’ਚੋਂ ਵਿਦਿਆਰਥਣ ਸਾਚੀਕਾ ਭੰਡਾਰੀ ਨੇ 455 ਅੰਕਾਂ ਨਾਲ ’ਵਰਸਿਟੀ ’ਚ ਪਹਿਲਾਂ ਸਥਾਨ ਪ੍ਰਾਪਤ ਕੀਤਾ, ਜਦ ਕਿ ਇਸੇ ਕਲਾਸ ਦੇ ਵਿਦਿਆਰਥੀ ਤਰੁਨ ਲੁਥਰਾ ਅਤੇ ਪ੍ਰਿੰਅਕਾ ਅਗਰਵਾਲ ਨੇ 2791 ਅਤੇ 2740 ਅੰਕ ਪ੍ਰਾਪਤ ਕਰਕੇ ਬੀ.ਕਾਮ (ਲਾਅ) ਦੀ ਡਿਗਰੀ ’ਚ ਕ੍ਰਮਵਾਰ ਦੂਸਰਾ ਅਤੇ ਤੀਸਰਾ ਸਥਾਨ ਹਾਸਲ ਕੀਤਾ।
ਕਾਲਜ ਡਾਇਰੈਕਟਰ-ਕਮ-ਪ੍ਰਿੰਸੀਪਲ ਪ੍ਰੋ. (ਡਾ.) ਜਸਪਾਲ ਸਿੰਘ ਨੇ ਵਿਦਿਆਰਥੀਆਂ ਨੂੰ ਅਗਾਂਹ ਵੀ ਹੋਰ ਮਿਹਨਤ ਕਰਕੇ ਆਪਣਾ ਅਤੇ ਆਪਣੇ ਕਾਲਜ ਦਾ ਨਾਂ ਰੋਸ਼ਨ ਕਰਨ ਲਈ ਪ੍ਰੇਰਨਾ ਦਿੱਤੀ।
ਇਸ ਮੌਕੇ ਡਾ. ਗੁਨੀਸ਼ਾ ਸਲੁਜਾ, ਡਾ. ਰਾਸ਼ੀਮਾ ਚੰਗੋਤਰਾ, ਡਾ. ਦਿਵਿਆ ਸ਼ਰਮਾ, ਡਾ. ਮੋਹਿਤ ਸੈਨੀ, ਡਾ. ਸ਼ਿਵਨ ਸਰਪਾਲ ਅਤੇ ਪ੍ਰੋ. ਜੋਬਨਜੀਤ ਸਿੰਘ ਅਤੇ ਹੋਰ ਕਾਲਜ ਸਟਾਫ ਮੈਂਬਰ ਹਾਜ਼ਰ ਸਨ।
Check Also
DAV Public School celebrates outstanding success in NEET UG 2026
Amritsar, July 18 (Punjab Post Bureau) – DAV Public School Lawrence Road is proud to …
Punjab Post Daily Online Newspaper & Print Media