Sunday, October 4, 2026

ਵਿਦਿਆਰਥੀਆਂ ਨੇ ਵੱਖ-ਵੱਖ ਸੱਭਿਆਚਾਰਕ ਮੁਕਾਬਲਿਆਂ ਵਿੱਚ ਮਾਰੀਆਂ ਮੱਲਾਂ

ਭੀਖੀ, 21 ਅਕਤੂਬਰ (ਕਮਲ ਜ਼ਿੰਦਲ) – ਸਰਵਹਿੱਤਕਾਰੀ ਸਿੱਖਿਆ ਸੰਮਤੀ ਵਲੋਂ ਮਾਨਸਾ ਵਿਭਾਗੀ ਬਾਲ ਸ਼ਿਵਰ ਸ਼੍ਰੀ ਹਿੱਤ ਅਭਿਲਾਸ਼ੀ ਵਿੱਦਿਆ ਮੰਦਰ ਬੁਢਲਾਡਾ ਵਿਖੇ ਲਗਾਇਆ ਗਿਆ।ਜਿਸ ਵਿੱਚ ਸਕੂਲ ਦੇ 49 ਬੱਚਿਆਂ ਨੇ ਭਾਗ ਲਿਆ ਅਤੇ ਲਗਭਗ ਸਾਰੇ ਬੱਚੇ ਵੱਖ-ਵੱਖ ਮੁਕਾਬਲਿਆਂ ਵਿੱਚ ਅੱਵਲ ਰਹੇ।ਇਸ ਬਾਲ ਸ਼ਿਵਿਰ ਵਿੱਚ ਚੌਥੀ ਤੋਂ ਅੱਠਵੀਂ ਜਮਾਤ ਦੇ ਬੱਚਿਆਂ ਵਿੱਚ ਸ਼ਬਦ ਗਾਇਨ, ਭਜਨ, ਸਮੂਹ ਗਾਇਨ, ਅਦਾਕਾਰੀ ਗੀਤ, ਫੈਂਸੀ ਡਰੈਂਸ, ਲੋਕ ਨਾਚ, ਯੋਗਾ ਪਿਰਾਮਿਡ, ਸ਼ੁਲੇਖ, ਸੂਰਜ ਨਮਸਕਾਰ, ਮੌਲਿਕ ਲੇਖਨੀ, ਕਬਾੜ ਤੋਂ ਜੁਗਾੜ, ਚਿੱਤਰਕਾਰੀ, ਰੰਗੋਲੀ ਦੋਹੇ / ਚੌਪਾਈ, ਕਵਿਤਾ ਉਚਾਰਨ ਅਤੇ ਕਹਾਣੀ ਸੁਣਾਉਣ ਆਦਿ ਦੇ ਕੁੱਲ 22 ਤਰ੍ਹਾਂ ਦੇ ਮੁਕਾਬਲੇ ਕਰਵਾਏ ਗਏ।ਜਿਸ ਵਿੱਚ ਸਕੂਲ ਨੇ 17 ਵੱਖ-ਵੱਖ ਪੁਜੀਸ਼ਨਾਂ ਹਾਸਲ ਕਰਕੇ ਸਮੁੱਚੇ ਤੌਰ ‘ਤੇ ਤੀਜਾ ਸਥਾਨ ਹਾਸਲ ਕੀਤਾ।ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਤੀਸ਼ ਕੁਮਾਰ ਤੇ ਪ੍ਰਬੰਧਕ ਅਮ੍ਰਿਤਪਾਲ ਨੇ ਜੇਤੂ ਬੱਚਿਆਂ ਨੂੰ ਟਰਾਫੀਆਂ ਦੇ ਕਿ ਸਨਮਾਨਿਤ ਕੀਤਾ।
ਦਿਵਾਲੀ ਦੇ ਮੌਕੇ ‘ਤੇ ਸਕੂਲ ਵਿੱਚ ਵੱਖ-ਵੱਖ ਸ਼ਬਦ ਗਾਇਨ, ਭਜਨ, ਸਮੂਹ ਗਾਨ, ਚਿੱਤਰਕਾਰੀ, ਰੰਗੋਲੀ ਦੋਹੇ / ਚੌਪਾਈ, ਕਵਿਤਾ ਉਚਾਰਨ ਅਤੇ ਕਹਾਣੀ ਸੁਣਾਉਣ ਆਦਿ ਦੇ ਮੁਕਾਬਲੇ ਕਰਵਾਏ ਗਏ।ਪ੍ਰਿੰਸੀਪਲ ਸੰਜੀਵ ਕੁਮਾਰ ਨੇ ਜੇਤੂ ਬੱਚਿਆਂ ਅਤੇ ਸੰਗੀਤ ਅਚਾਰੀਆਂ ਭੁਪਿੰਦਰ ਸਿੰਘ ਅਤੇ ਸਾਰੇ ਅਧਿਆਪਕਾਂ ਨੂੰ ਉਹਨਾਂ ਦੀ ਜਿੱਤ ਅਤੇ ਦਿਵਾਲੀ ਦੀ ਵਧਾਈ ਦਿੱਤੀ।

Check Also

ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ

ਅੰਮ੍ਰਿਤਰ, 30 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …