ਅੰਮ੍ਰਿਤਸਰ, 21 ਅਕਤੂਬਰ (ਜਗਦੀਪ ਸਿੰਘ ਸੱਗੂ) – ਬੀ.ਬੀ.ਕੇ ਡੀ.ਏ.ਵੀ ਕਾਲਜ ਵੂਮੈਨ ‘ਚ ‘ਵਰਲਡ ਸਟੂਡੈਂਟਸ ਡੇਅ’ ‘ਤੇ ਫਾਈਨ ਆਰਟਸ, ਫੈਸ਼ਨ ਡਿਜ਼ਾਈਨ, ਇੰਟੀਰੀਅਰ ਡਿਜ਼ਾਈਨ, ਟੈਕਸਟਾਈਲ ਡਿਜ਼ਾਈਨ, ਅਪਲਾਈਡ ਆਰਟ, ਹੋਮ ਸਾਈਂਸ, ਫਰੈਂਚ ਐਂਡ ਕਾਮਰਸ, ਜਿਊਲਰੀ ਡੀਜ਼ਾਈਨ ਆਦਿ ਵਿਭਾਗਾਂ ਦੁਆਰਾ ਵਰਲਡ ਸਟੂਡੈਂਟਸ ਡੇਅ ਮਨਾਉਣ ਲਈ ‘ਦੀਵਾਲੀ ਫੀਅਸਟਾ’ ਦਾ ਆਯੋਜਨ ਕੀਤਾ ਗਿਆ।ਡਾ. ਤਜਿੰਦਰ ਕੇ.ਨਾਗਪਾਲ ਹਰਤੇਜ ਹਸਪਤਾਲ ਅਤੇ ਡਾ. ਅਮਨਦੀਪ ਕੌਰ ਅਮਨਦੀਪ ਹਸਪਤਾਲ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਨੇ ਵਿਸ਼ੇਸ਼ ਮਹਿਮਾਨਾਂ ਨਾਲ ‘ਦੀਵਾਲੀ ਫੀਅਸਟਾ’ ਦਾ ਉਦਘਾਟਨ ਸ਼ਮ੍ਹਾਂ ਰੌਸ਼ਨ ਕਰਕੇ ਕੀਤਾ।
ਪ੍ਰਦਰਸ਼ਨੀ ‘ਚ ਕਾਲਜ ਦੀਆਂ ਵਿਦਿਆਰਥਣਾਂ ਨੇ ਹਸਤ ਸ਼ਿਲਪ ਅਤੇ ਰਚਨਾਤਮਕ ਨਵੀਨ ਵਸਤੂਆਂ ਦਾ ਸਿਰਜਣ ਆਪਣੇ ਹੱਥਾਂ ਨਾਲ ਕੀਤਾ।ਜਿਸ ਵਿਚ ਉਹਨਾਂ ਨੇ ਕਈ ਪ੍ਰਕਾਰ ਦੇ ਟਾਈ ਐਂਡ ਡਾਈ, ਬਲੌਕ ਐਂਡ ਸਕਰੀਨ ਪ੍ਰਿੰਟਿੰਗ ਸੂੱਟ ਅਤੇ ਦੁਪੱਟੇ, ਵੂਲਨ ਸਕਾਰਫ, ਸ਼ਰੱਗ ਅਤੇ ਸਟੋਲ, ਕੁਸ਼ਨ, ਹੈਂਡ ਮੇਡ ਬੈਗ, ਬਾਟਿਕ ਟਰੇਜ਼, ਫੋਟੋ ਫਰੇਮ, ਰੇਸਿਨ ਆਰਟ ਟਰੇ, ਕੋਸਟਰ, ਕੇਕ ਸਟੈਂਡ, ਕੀ-ਰਿੰਗ, ਬਿਊਟੀ ਸੋਪ, ਦੀਵੇ, ਮੋਮਬੱਤੀਆਂ, ਮਹਿੰਦੀ ਅਤੇ ਨੇਲ ਆਰਟ, ਗਣੇਸ਼ ਜੀ ਨੂੰ ਦਰਸਾਉਂਦੀਆਂ ਵੱਖ-ਵੱਖ ਕਲਾਕ੍ਰਿਤਿਆਂ, ਹੈਂਡ ਮੇਡ ਜਿਊਲਰੀ, ਇਲੈਕਟ੍ਰਿਕ ਲੈਂਪ, ਬੋਹੋ ਆਰਟ ਪਲੇਟਾਂ ਅਤੇ ਪੌਟ, ਰੰਗੋਲੀ ਰੰਗ, ਸਟੈਂਸਿਲ, ਟਿਨ ਫੋਆਇਲ ਆਰਟ, ਮਿਊਰਲ, ਵਿਭਿੰਨ ਪ੍ਰਕਾਰ ਦੀਆਂ ਪੇਂਟਿੰਗਾਂ ਅਤੇ ਹੋਰ ਸਜਾਵਟੀ ਸਮਾਨ ਆਦਿ ਦੇ ਸਟਾਲ ਲਗਾ ਕੇ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ।ਵਿਦਿਆਰਥਣਾਂ ਦੁਆਰਾ ਬਣਾਏ ਗਏ ਕਈ ਪ੍ਰਕਾਰ ਦੇ ਕੇਕ, ਸੈਂਡਵਿਚ, ਚਾਕਲੇਟ, ਪਾਸਤਾ, ਰਸ਼ੀਅਨ ਸਲਾਦ ਅਤੇ ਗੋਲਗਪੇ ਆਦਿ ਖਾਣਯੋਗ ਚੀਜ਼ਾਂ ਦੇ ਵੀ ਸਟਾਲ ਲਗਾਏ ਗਏ।
ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਨੇ ਮਹਿਮਾਨਾਂ ਦਾ ਸੁਆਗਤ ਵਾਤਾਵਰਨ ਦੇ ਰੱਖਿਅਕ ਨੰਨ੍ਹੇ ਪੌਧੇ ਦੇ ਕੇ ਕੀਤਾ।ਉਹਨਾਂ ਨੇ ਕਿਹਾ ਕਿ ਇਸ ਤਰ੍ਹਾਂ ਦੀਆਂ ਪ੍ਰਦਰਸ਼ਨੀਆਂ ਵਿਦਿਅਰਥਣਾਂ ਦੀ ਅੰਦਰੂਨੀ ਪ੍ਰਤਿਭਾ ਨੂੰ ਉਭਾਰਨ ਲਈ ਜ਼ਰੂਰੀ ਹਨ। ਬੀ ਬੀ ਕੇ ਡੀ ਏ ਵੀ ਕਾਲਜ ਹਮੇਸ਼ਾ ਇਸ ਤਰ੍ਹਾਂ ਦੇ ਪ੍ਰੋਗਰਾਮਾਂ ਨੂੰ ਪ੍ਰੋਤਸਾਹਿਤ ਕਰਦਾ ਹੈ।
ਆਏ ਹੋਏ ਮਹਿਮਾਨਾਂ ਨੇ ਸਾਰਿਆਂ ਨੂੰ ਦੀਵਾਲੀ ਦੀਆਂ ਸ਼ੁੱਭ-ਕਾਮਨਾਵਾਂ ਦਿੱਤੀਆਂ। ਉਹਨਾਂ ਨੇ ਵਿਦਿਆਰਥਣਾਂ ਦੁਆਰਾ ਲਗਾਈ ਗਈ ਇਸ ਰਚਨਾਤਮਕ ਪ੍ਰਦਰਸ਼ਨੀ ਦੀ ਸ਼ਲਾਘਾ ਕੀਤੀ।ਇਸ ਪ੍ਰੋਗਰਾਮ ‘ਚ ਸ਼੍ਰੀਮਤੀ ਬਲਬੀਰ ਕੌਰ ਬੇਦੀ, ਰੀਜੈਂਟਾ ਗਰੁੱਪ ਆਫ ਹੋਟਲਜ਼ ਵਿਸ਼ੇਸ਼ ਰੂਪ ‘ਚ ਪਹੁੰਚੇ।ਨੋਡਲ ਅਫਸਰ ਡਾ. ਸ਼ੈਲੀ ਜੱਗੀ ਨੇ ਕੁਸ਼ਲ ਮੰਚ ਸੰਚਾਲਨ ਕੀਤਾ।
ਇਸ ਮੌਕੇ ਪ੍ਰੋਗਰਾਮ ਦੇ ਕੋਆਰਡੀਨੇਟਰਜ਼, ਕਾਲਜ ਦੇ ਸਾਰੇ ਅਹੁੱਦੇਦਾਰ, ਫੈਕਲਟੀ ਮੈਂਬਰ ਅਤੇ ਵਿਦਿਆਰਥਣਾਂ ਮੌਜ਼ੂਦ ਸਨ।