ਕਿਹਾ, ਨਸ਼ਾ ਸਮਗਲਰਾਂ ਤੇ ਗੈਂਗਸ਼ਟਰਾਂ ਦੀ ਦਹਿਸ਼ਤ ਵਿੱਚ ਨੇ ਲੋਕ
ਭੀਖੀ, 21 ਅਕਤੂਬਰ (ਕਮਲ ਜ਼ਿੰਦਲ) – ਸਾਬਕਾ ਕੇਂਦਰੀ ਮੰਤਰੀ ਅਤੇ ਲੋਕ ਸਭਾ ਮੈਂਬਰ ਬੀਬਾ ਹਰਸਿਮਰਤ ਕੌਰ ਬਾਦਲ ਨੇ ਭੀਖੀ ਬਲਾਕ ਦੇ ਵੱਖ-ਵੱਖ ਪਿੰਡਾਂ
ਵਿੱਚ ਜਿਥੇ ਪਰਿਵਾਰ ਦੇ ਜੀਅ ਗੁਆ ਚੁੱਕੇ ਲੋਕਾਂ ਨਾਲ ਅਫਸੋਸ ਦਾ ਪ੍ਰਗਟਾਵਾ ਕੀਤਾ, ਉਥੇ ਪਿੰਡਾਂ ਦੇ ਵਿਕਾਸ ਲਈ ਆਪਣੇ ਸੰਸਦੀ ਫੰਡਾਂ ਵਿਚੋਂ ਗ੍ਰਾਂਟਾ ਵੀ ਤਕਸੀਮ ਕੀਤੀਆਂ।ਉਨ੍ਹਾ ਨੇ ਪਿੰਡ ਮੋਹਰ ਸਿੰਘ ਵਾਲਾ, ਦਲੇਲ ਸਿੰਘ ਵਾਲਾ, ਬੀਰ ਖੁਰਦ ਅਤੇ ਅਤਲਾ ਕਲਾਂ ਵਿਖੇ ਜਨਤਕ ਇਕੱਠਾਂ ਨੂੰ ਸੰਬੋਧਨ ਕਰਦਿਆ ਸੂਬੇ ਦੀ ਆਮ ਆਦਮੀ ਪਾਰਟੀ ‘ਤੇ ਵਾਅਦਾ ਖਿਲਾਫ਼ੀ ਦਾ ਦੋਸ਼ ਲਗਾਉਦਿਆਂ ਕਿਹਾ ਕਿ ਕੇਜ਼ਰੀਵਾਲ ਦੀਆ ਜਨਤਕ ਗਾਰੰਟੀਆਂ ਮਹਿਜ਼ ਹਵਾਈ ਗੱਲਾਂ ਬਣ ਕੇ ਰਹਿ ਗਈਆਂ ਹਨ।ਉਨਾਂ ਕਿਹਾ ਕਿ ਸੂਬੇ ਦੀ ਆਰਥਿਕ ਅਤੇ ਕਾਨੂੰਨੀ ਵਿਵੱਸਥਾ ਵਿੱਚ ਅਰਾਜਕਤਾ ਦਾ ਆਲਮ ਹੈ।ਰਾਜ ਵਿੱਚ ਨਸ਼ਾ ਸਮਗਲਰਾਂ ਅਤੇ ਗੈਂਗਸ਼ਟਰਾਂ ਦੇ ਡਰ ਤੋਂ ਲੋਕ ਦਹਿਸ਼ਤ ਵਿੱਚ ਹਨ।ਆਮ ਆਦਮੀ ਪਾਰਟੀ ਦੀ ਸਰਕਾਰ ਵਿੱਚ ਨਸ਼ਾ, ਸਮਗਲੰਿਗ ਦਾ ਕੰਮ ਹੱਦੋਂ ਵਧ ਗਿਆ ਹੈ ਅਤੇ ਪੂਰੀ ਸਰਕਾਰੀ ਮਸ਼ੀਨਰੀ ਹੱਥਾਂ ‘ਤੇ ਹੱਥ ਰੱਖ ਕੇ ਬੈਠੀ ਹੋਈ ਹੈ।ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਦੀ ਕਾਰਗੁਜ਼ਾਰੀ ‘ਤੇ ਸਵਾਲੀਆ ਚਿੰਨ ਲਗਾਉਂਦੇ ਹੋਰੇ ਕਿਹਾ ਕਿ ਪੂਰੀ ਸਰਕਾਰ ਕੇਜ਼ਰੀਵਾਲ ਦੀ ਕਠਪੁੱਤਲੀ ਬਣੀ ਹੋਈ ਹੈ।ਉਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਆਗਾਮੀ ਸਮੇਂ ‘ਚ ਨਗਰ ਕੋਂਸਲ ਅਤੇ ਪੰਚਾਇਤੀ ਚੋਣਾਂ ਵਿੱਚ ਆਮ ਆਦਮੀ ਪਾਰਟੀ ਦਾ ਬਿਸਤਰਾਂ ਗੋਲ ਕਰ ਦੇਣ।ਉਨ੍ਹਾਂ ਪਿੰਡ ਮੋਹਰ ਸਿੰਘ ਵਾਲਾ ਦੇ ਜੰਗ ਸਿੰਘ ਅਤੇ ਰਣਜੀਤ ਸਿੰਘ ਦੇ ਪਰਿਵਾਰਾਂ ਨਾਲ ਹਮਦਰਦੀ ਪ੍ਰਗਟ ਕੀਤੀ ਅਤੇ ਪਿੰਡ ਦੇ ਵਿਕਾਸ ਲਈ ਗ੍ਰਾਮ ਪੰਚਾਇਤ ਨੂੰ 10 ਲੱਖ਼ ਦਾ ਚੈਂਕ ਭੇਟ ਕੀਤਾ।
ਇਸ ਮੋਕੇ ਸਰਪੰਚ ਗੁਰਮੇਲ ਕੌਰ, ਪੰਚ ਸੁਖਵਿੰਦਰ ਸਿੰਘ, ਪੰਚ ਹਰਬੰਸ ਸਿੰਘ, ਪੰਚ ਕੁਲਦੀਪ ਕੌਰ, ਪੰਚ ਕੁਲਵਿੰਦਰ ਕੌਰ, ਮੋਹਨ ਸਿੰਘ, ਕਲੱਬ ਪ੍ਰਧਾਨ ਬਹਾਦਰ ਖਾਂ, ਜਗਦੀਪ ਸਿੰਘ ਸੋਹੀ, ਐਡਵੋਕੇਟ ਮੰਗਤ ਰਾਮ ਗੋਇਲ, ਨੰਬਦਰਾਰ ਨਿਰਮਲ ਸਿੰਘ ਸਮਾਓ, ਜਸਪਾਲ ਗਰਗ, ਜੋਧਾ ਸਿੰਘ ਆਦਿ ਮੌਜ਼ੂਦ ਸਨ।
Punjab Post Daily Online Newspaper & Print Media