ਅੰਮ੍ਰਿਤਸਰ, 21 ਅਕਤੂਬਰ (ਜਗਦੀਪ ਸਿੰਘ ਸੱਗੂ) – ਚੀਫ਼ ਖ਼ਾਲਸਾ ਦੀਵਾਨ ਦੀ ਸਰਪ੍ਰਸਤੀ ਹੇਠ ਚੱਲ ਰਹੇ ਸ੍ਰੀ ਗੁਰੂ ਅਮਰਦਾਸ ਜੀ ਬਿਰਧ ਘਰ ਵਿਖੇ ਬੀ.ਐਸ.ਐਫ 186 ਬਟਾਲੀਅਨ ਵੁਮੈਨ ਵੈਲਫੇਅਰ ਐਸੋਸੀਏਸ਼ਨ ਖਾਸਾ ਕੈਂਟ ਤੋਂ ਸ੍ਰੀਮਤੀ ਸਰਲਾ ਸੌਕਿਨ (ਸੁਪਤਨੀ ਸੀ.ਓ ਮਿ: ਪ੍ਰਦੀਪ ਕੁਮਾਰ) ਅਤੇ ਸ੍ਰੀਮਤੀ ਮਨੀਸ਼ਾ ਬਹਾਦੁਰ ਸਿਨਹਾ (ਸੁਪਤਨੀ ਡਿਪਟੀ ਸੀ.ਓ ਮਿ: ਰਾਜੀਵ ਕੁਮਾਰ) ਆਪਣੀ ਸਹਿਯੋਗੀ ਮੈਂਬਰਾਂ ਸਹਿਤ ਪੁੱਜੀਆਂ ਜਿਥੇ ਉਹਨਾਂ ਬਜ਼ੁਰਗਾਂ ਨਾਲ ਮਨੋਰੰਜ਼ਕ ਸਮਾਂ ਬਿਤਾਇਆ ਅਤੇ ਗੱਲਬਾਤ ਦੀ ਸਾਂਝ ਪਾਈ।ਉਹਨਾਂ ਵੱਲੋਂ ਅਨੇਕਾਂ ਗਤੀਵਿਧੀਆਂ ਆਯੋਜਿਤ ਕੀਤੀਆਂ ਗਈਆਂ, ਜਿਸ ਵਿੱਚ ਬਜ਼ੁਰਗਾਂ ਨੇ ਵੱਧ-ਚੜ੍ਹ ਕੇ ਹਿੱਸਾ ਲਿਆ।ਐਸੋਸੀਏਸ਼ਨ ਵੱਲੋਂ ਬਜ਼ੁਰਗਾਂ ਨੂੰ ਪਿਆਰ ਅਤੇ ਸਨਮਾਨ ਵਜੋਂ ਦੀਵਾਲੀ ਦੇ ਤੋਹਫੇ ਵੀ ਭੇਟ ਕੀਤੇ ਗਏ।
ਬਿਰਧ ਘਰ ਮੈਂਬਰ ਇੰਚਾਰਜ ਰਾਬਿੰਦਰਬੀਰ ਸਿੰਘ ਭੱਲਾ ਅਤੇ ਅਵਤਾਰ ਸਿੰਘ ਘੁੱਲਾ ਵੱਲੋਂ ਆਏ ਮਹਿਮਾਨਾਂ ਨੂੰ ਸਨਮਾਨਿਤ ਕੀਤਾ ਗਿਆ।
Check Also
ਭਾਰਤ ਵਿਕਾਸ ਪ੍ਰੀਸ਼ਦ ਵਲੋਂ ਖੁਸ਼ਹਾਲ ਜ਼ਿੰਦਗੀ ਦਾ ਈਵੈਂਟ ਕਰਵਾਇਆ
ਭੀਖੀ, 27 ਮਈ (ਕਮਲ ਜ਼ਿੰਦਲ) – ਭਾਰਤ ਵਿਕਾਸ ਪ੍ਰੀਸ਼ਦ ਭੀਖੀ ਵਲੋਂ ਸ਼ਿਵ ਮੰਦਿਰ ਭੀਖੀ ਵਿਖੇ …