ਅੰਮ੍ਰਿਤਸਰ, 21 ਅਕਤੂਬਰ (ਸੁਖਬੀਰ ਸਿੰਘ) – ਸਿਵਲ ਸਰਜਨ ਡਾ. ਚਰਨਜੀਤ ਸਿੰਘ ਵਲੋਂ ਗਲੋਬਲ ਆਇੳਡੀਨ ਡਿਸਆਰਡਰਜ਼ ਪ੍ਰੀਵੈਨਸ਼ਨ ਡੇਅ 21
ਅਕਤੂਬਰ 2022 ਦੇ ਸੰਬਧੀ ਜਾਗਰੂਕਤਾ ਪੋਸਟਰ ਰਲੀਜ਼ ਕੀਤਾ ਗਿਆ।ਸਿਵਲ ਸਰਜਨ ਨੇ ਇਸ ਸਮੇਂ ਦੱਸਿਆ ਕਿ ਆਇੳਡੀਨ ਇਕ ਅਜਿਹਾ ਖੁਰਾਕੀ ਤੱਤ ਹੈ, ਇਸ ਦੀ ਹਂੌਦ ਸ਼ਰੀਰ ਨੂੰ ਤੰਦਰੁਸਤ ਰੱਖਣ ਤੇ ਬੀਮਾਰੀਆਂ ਨਾਲ ਲੜਨ ਲਈ ਬਹੁਤ ਫਾਇਦੇਮੰਦ ਹੈ।ਇਸ ਦੀ ਕਮੀ ਨਾਲ ਨਵ-ਜਨਮੇਂ ਬਚਿਆਂ ਵਿਚ ਜਮਾਂਦਰੂ ਨੁਕਸ, ਦਿਮਾਗੀ ਵਿਕਾਸ ਘੱਟ ਹੋਣਾਂ, ਮੰਦਬੁੱਧੀ, ਭੈਂਗਾਪਨ, ਬੋਲਾਪਨ, ਗੂੰਗਾਪਨ, ਬੋਲਾਪਨ ਅਤੇ ਗਿੱਲੜ ਵਰਗੇ ਭਿਆਨਕ ਰੋਗ ਆਦੀ ਵੀ ਹੋ ਸਕਦੇ ਹਨ।ਇਸੇ ਲਈ ਵਿਸ਼ਵ ਸਿਹਤ ਸੰਸਥਾ ਵਲੋਂ ਅੱਜ ਦਾ ਦਿਨ ਪੂਰੇ ਵਿਸ਼ਵ ਭਰ ਵਿਚ ਗਲੋਬਲ ਆਇਉਡੀਨ ਡਿਸਆਡਰ ਪ੍ਰੀਵੇਨਂਸ਼ਨ ਦਿਵਸ ਵਜੋਂ ਮਨਾਇਆ ਜਾਂਦਾ ਹੈ।
ਜਿਲਾ੍ਹ ਅਮ੍ਰਿਤਸਰ ਵਿਚ ਵੀ ਸਾਰੇ ਸਿਹਤ ਕੇਂਦਰਾਂ ਵਿਚ ਇਹ ਦਿਨ ਮਨਾ ਕੇ ਆਮ ਜਨਤਾਂ ਨੂੰ ਇਸ ਪ੍ਰਤੀ ਸੁਚੇਤ ਕੀਤਾ ਜਾ ਰਿਹਾ ਹੈ।ਜਿਲ੍ਹਾ ਟੀਕਾਕਰਨ ਅਫਸਰ ਡਾ. ਕੰਵਲਜੀਤ ਸਿੰਘ ਨੇ ਦੱਸਿਆ ਕਿ ਘਰ ਵਿੱਚ ਹਮੇਸ਼ਾਂ ਆਇਉਡਾਇਜਡ ਨਮਕ ਦੀ ਵਰਤੋਂ ਹੀ ਕਰਨੀ ਚਾਹੀਦੀ ਹੈ ਅਤੇ ਨਮਕ ਨੂੰ ਸਿੱਲੇਪਨ ਤੋਂ ਬਚਾਅ ਕੇ ਰੱਖਣਾ ਚਾਹੀਦਾ ਹੈ ਅਤੇ ਨਮਕ ਵਾਲਾ ਲਿਫਾਫਾ ਇਕ ਪਾਸੇ ਤੋ ਕੱਟ ਕੇ ਲਿਫਾਫੇ ਸਮੇਤ ਹੀ ਬੰਦ ਕਰਕੇ ਕੰਨਟੇਨਰ ਵਿਚ ਰਖਣਾ ਚਾਹੀਦਾ ਹੈ।
ਇਸ ਮੌਕੇੇ ਜਿਲਾ੍ਹ ਪਰਿਵਾਰ ਭਲਾਈ ਅਫਸਰ ਡਾ ਜਸਪ੍ਰੀਤ ਸ਼ਰਮਾ, ਡੀ.ਡੀ.ਐਚ.ਓ ਡਾ. ਜਗਨਜੋਤ ਕੌਰ, ਜਿਲਾ ਐਪੀਡਿਮੋਲੋਜਿਸਟ ਡਾ. ਮਦਨ ਮੋਹਨ, ਜਿਲ੍ਹਾ ਬੀ.ਸੀ.ਜੀ ਅਫਸਰ ਡਾ. ਰਾਘਵ ਗੁਪਤਾ, ਡਿਪਟੀ ਮਾਸ ਮੀਡੀਆ ਅਫਸਰ ਅਮਰਦੀਪ ਸਿੰਘ ਅਤੇ ਸਟਾਫ ਮੋਜੂਦ ਸੀ।
Check Also
40 ਕਰੋੜ ਦਾ ਵਿਸ਼ੇਸ਼ ਫੰਡ ਮਨਜ਼ੂਰ ਕਰਨ ‘ਤੇ ਅਨਿਲ ਠਾਕੁਰ ਵੱਲੋਂ ਮੁੱਖ ਮੰਤਰੀ ਅਤੇ ਵਿੱਤ ਮੰਤਰੀ ਦਾ ਧੰਨਵਾਦ
ਅੰਮਿਤਸਰ, 3 ਅਗਸਤ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵੱਲੋਂ ਸੂਬੇ ਦੇ ਵਪਾਰਕ ਬਾਜ਼ਾਰਾਂ ਦੇ ਬੁਨਿਆਦੀ …
Punjab Post Daily Online Newspaper & Print Media