ਸੰਗਰੂਰ, 28 ਅਕਤੂਬਰ (ਜਗਸੀਰ ਲੌਂਗੋਵਾਲ) – ਹੀਰੋਜ਼ ਸਟੇਡੀਅਮ ਸੰਗਰੂਰ ਵਿਖੇ ਖੇਡਾਂ ਵਤਨ ਪੰਜਾਬ ਦੀਆਂ (ਪੰਜਾਬ ਪੱਧਰੀ) ਕਿੱਕ-ਬਾਕਸਿੰਗ ਖੇਡ ਮੁਕਾਬਲੇ
ਕਰਵਾਏ ਗਏ।ਜਿਸ ਵਿੱਚ ਵੱਖ ਵੱਖ ਜਿਲ੍ਹਿਆਂ ਦੀਆਂ ਟੀਮਾਂ ਦੇ ਖਿਡਾਰੀਆਂ ਨੇ ਭਾਗ ਲਿਆ।ਪੈਰਾਮਾਊਂਟ ਪਬਲਿਕ ਸਕੂਲ ਚੀਮਾਂ ਦੇ ਬੱਚਿਆਂ ਨੇ ਕਿੱਕ-ਬਾਕਸਿੰਗ ਮੁਕਾਬਲਿਆਂ ਦੇ ਅੰਡਰ-14 ਸਾਲ ਵਰਗ ਵਿੱਚ ਰਮਨੀਤ ਕੌਰ (28 ਕਿਲੋਗਰਾਮ ਭਾਰ) ਬਰਾਊਂਜ਼ ਮੈਡਲ, ਰਾਹਤ ਕੌਰ (42 ਕਿਲੋਗਰਾਮ ਭਾਰ) ਬਰਾਊਂਜ਼ ਮੈਡਲ ਅਤੇ 19-ਸਾਲ ਵਰਗ ਵਿੱਚ ਖੁਸ਼ਪ੍ਰੀਤ ਕੌਰ (52 ਕਿਲੋਗਰਾਮ ਭਾਰ) ਵਿੱਚ ਬਰਾਊਂਜ਼ ਮੈਡਲ ਹਾਸਲ ਕਰਕੇ ਸਕੂਲ ਦਾ ਨਾਂ ਰੋਸ਼ਨ ਕੀਤਾ।ਇਸ ਦੇ ਨਾਲ ਹੀ ਸਕੂਲ ਪਹੁੰਚਣ ਉਪਰੰਤ ਸਕੂਲ ਦੇ ਐਮ.ਡੀ ਜਸਵੀਰ ਸਿੰਘ ਚੀਮਾਂ, ਪ੍ਰਿੰਸੀਪਲ ਸੰਜੇ ਕੁਮਾਰ, ਮੈਡਮ ਕਿਰਨਪਾਲ ਕੌਰ ਵਲੋਂ ਖਿਡਾਰੀਆਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ।
ਇਸ ਮੌਕੇ ਤੇ ਡੀ.ਪੀ.ਈ ਮੰਗਤ ਰਾਏ, ਮਨਪ੍ਰੀਤ ਸਿੰਘ, ਸ਼ਮਸ਼ੇਰ ਸਿੰਘ ਅਤੇ ਗੁਰਪ੍ਰੀਤ ਸਿੰਘ ਸੰਧੂ ਹਾਜ਼ਰ ਸਨ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਰ, 30 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media