Saturday, September 12, 2026

ਜਾਅਲੀ ਪੱਤਰਕਾਰ ਬਣਿਆ ਖੰਡਵਾਲੇ ਦਾ ਬਿਜਲੀ ਮਕੈਨਿਕ ਚਰਨਜੀਤ ਮੌਂਟੂ ਕਾਬੂ

ਚੈਨਲਾਂ ਤੇ ਅਖਬਾਰਾਂ ਦਾ ਝਾਂਸਾ ਦੇ ਕੇ ਮਾਰੀ ਸੀ 21000 ਦੀ ਠੱਗੀ

PPN0912201401
ਅੰਮ੍ਰਿਤਸਰ, 9 ਦਸੰਬਰ (ਸੁਖਬੀਰ ਸਿੰਘ) – ਆਪਣੇ ਸ਼ਹੀਦੀ ਪਰਿਵਾਰਾਂ ਨੂੰ ਸਰਕਾਰ ਤੋ ਇਨਸਾਫ ਦਿਵਾਉਣ ਲਈ ਪਿਛਲੇ 9 ਦਿਨਾਂ ਤੋਂ ਐਨ.ਆਰ.ਆਈ ਗੁਰਮੀਤ ਸਿੰਘ ਚੀਚਾ ਨੇ  ਭੁੱਖ ਹੜਤਾਲ ਰੱਖੀ ਹੋਈ ਹੈ। ਜਿਸ ਦੀ ਭਿਣਕ ਇਕ ਜਾਅਲੀ ਪੱਤਰਕਾਰ ਨੂੰ ਲੱਗ ਗਈ ਅਤੇ ਉਸ ਨੇ ਐਨ.ਆਰ.ਆਈ ਗੁਰਮੀਤ ਸਿੰਘ ਨੂੰ ਕਈ ਨਾਮਵਰ ਅਖਬਾਰਾਂ ਤੇ ਕਈ ਚੈਨਲਾਂ ‘ਤੇ ਭੁੱਖ ਹੜਤਾਲ ਸਬੰਧੀ ਖਬਰ ਨੂੰ ਪ੍ਰਕਾਸ਼ਿਤ ਕਰਨ ਲਈ ਉਨ੍ਹਾਂ ਤੋ 50 ਹਜ਼ਾਰ ਦੀ ਮੰਗ ਕੀਤੀ, ਪਰ ਗੁਰਮੀਤ ਚੀਚਾ ਵੱਲੋਂ ਉਸ ਨੂੰ ਪਹਿਲੀ ਕਿਸ਼ਤ ਦੇ 21 ਹਜ਼ਾਰ ਰੁਪਏ ਦੇ ਦਿੱਤੇ  ਅਤੇ ਬਾਕੀ ਰਕਮ ਚੈਨਲਾਂ ਤੇ ਅਖਬਾਰਾਂ ਵਿਚ ਖਬਰ ਪ੍ਰਕਾਸ਼ਿਤ ਹੋਣ ਤੋ ਬਾਅਦ ਦੇਣੀ ਤੈਅ ਹੋਈ।ਜਦ ਕਈ ਦਿਨ ਬੀਤਣ ਤੇ ਕੋਈ ਵੀ ਖਬਰ ਪ੍ਰਕਾਸ਼ਿਤ ਨਾ ਹੋਈ ਤਾਂ ਗੁਰਮੀਤ ਸਿੰਘ ਚੀਚਾ ਵੱਲੋਂ ਚੰਡੀਗੜ੍ਹ ਪੰਜਾਬ ਜਨਰਲਿਸ਼ਟ ਐਸੋਸੀਏਸ਼ਨ ਦੇ ਜਨਰਲ ਸਕੱਤਰ ਜਸਬੀਰ ਸਿੰਘ ਖਾਸਾ ਨਾਲ ਰਾਬਤਾ ਕਾਇਮ ਕੀਤਾ ਗਿਆ ਤਾਂ ਉਕਤ ਵਿਅੱਕਤੀ ਜਾਅਲੀ ਪੱਤਰਕਾਰ ਪਾਇਆ ਗਿਆ।
ਜਸਬੀਰ ਸਿੰਘ ਖਾਸਾ ਨੇ ਜਾਂਚ ਕਰਕੇ ਗੁਰਮੀਤ ਸਿੰਘ ਚੀਚਾ ਨੂੰ ਦੱਸਿਆ ਕਿ ਜਿਸ ਜਾਅਲੀ ਪੱਤਰਕਾਰ ਨੇ ਧੋਖਾ ਕੀਤਾ ਹੈ, ਉਸ ਵਿਅੱਕਤੀ ਦਾ ਨਾਮ ਚਰਨਜੀਤ ਸਿੰਘ ਉਰਫ ਮੋਂਟੂ ਪੁੱਤਰ ਹਰਵੰਤ ਸਿੰਘ ਵਾਸੀ ਮਾਡਰਨ ਕਲੋਨੀ, ਖੰਡਵਾਲਾ, ਛੇਹਰਟਾ ਦਾ ਵਸਨੀਕ ਹੈ ਅਤੇ ਇਹ ਬਿਜਲੀ ਦੀ ਰਿਪੇਅਰ ਦਾ ਕੰਮ ਕਰਦਾ ਹੈ।ਗੁਰਮੀਤ ਸਿੰਘ ਚੀਚਾ ਵੱਲੋਂ ਉਸ ਜਾਅਲੀ ਵਿਅਕਤੀ ਨੂੰ ਦੁਸਰੀ ਕਿਸ਼ਤ ਦੇਣ ਲਈ ਦੁਬਾਰਾ ਬਲਾਇਆ ਗਿਆ ਅਤੇ ਇਸੇ ਨਾਲ ਹੀ ਉਸ ਵਲੋਂ ਜਨਰਲ ਸਕੱਤਰ ਜਸਬੀਰ ਸਿੰਘ ਖਾਸਾ ਤੇ ਘਰਿੰਡਾ ਥਾਣਾ ਦੀ ਪੁਲਿਸ ਨੂੰ ਸੂਚਿਤ ਕੀਤਾ ਗਿਆ ਅਤੇ ਯੋਜਨਾ ਅਨੁਸਾਰ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਉਕਤ ਜਾਅਲੀ ਪੱਤਰਕਾਰ ਨੂੰ ਕਾਬੂ ਕਰ ਲਿਆ।ਜਦੋਂ ਥਾਣਾ ਘਰਿੰਡਾ ਦੀ ਪੁਲਿਸ ਨੇ ਉਸ ਨੂੰ ਕਾਬੂ ਕੀਤਾ ਤਾਂ ਉਸ ਨੇ ਆਪਣੀ ਗਲਤੀ ਮੰਨਦੇ ਹੋਏ 13 ਹਜ਼ਾਰ ਰੁਪਏ ਮੌਕੇ ‘ਤੇ ਵਾਪਸ ਕੀਤੇ ਅਤੇ ਗੁਰਮੀਤ ਸਿੰਘ ਚੀਚਾ ਦੇ ਪੈਰੀ ਡਿੱਗ ਕੇ ਮਾਫੀਆਂ ਮੰਗਣ ਲੱਗਾ, ਪਰ ਜਸਬੀਰ ਸਿੰਘ ਖਾਸਾ ਵੱਲੋਂ ਪੱਤਰਕਾਰੀ ਦੇ ਕਿੱਤੇ ਨੂੰ ਲੱਗਦੇ ਧੱਬੇ ਨੂੰ ਠੱਲ ਪਉਣ ਲਈ ਇਸ ਜਾਅਲੀ ਬਣੇ ਪੱਤਰਕਾਰ ਤੇ ਮਾਮਲਾ ਦਰਜ਼ ਕਰਨ ਲਈ ਥਾਣਾ ਘਰਿੰਡਾ ਦੀ ਪੁਲਿਸ ਨੂੰ ਕਿਹਾ।ਇਸ ਸਬੰਧੀ ਗੁਰਮੀਤ ਸਿੰਘ ਚੀਚਾ ਨੇ ਦੱਸਿਆ ਕਿ ਉਕਤ ਚਰਨਜੀਤ ਸਿੰਘ ਨੇ ਪਹਿਲਾਂ ਵੀ ਨੋਕਰੀ ਦੇਣ ਦਾ ਝਾਂਸਾ ਦੇ ਕੇ ਪਿੰਡ ਦੇ ਹੀ ਇਕ ਨੋਜ਼ਵਾਨ ਨਾਲ 12 ਹਜ਼ਾਰ ਦੀ ਕਥਿਤ ਤੋਰ ਤੇ ਠੱਗੀ ਮਾਰੀ ਹੈ।

Check Also

ਪੰਜਾਬ ਸਰਕਾਰ ਵੱਲੋਂ 2.45 ਲੱਖ ਆਸ਼ਰਿਤ ਤੇ ਅਨਾਥ ਬੱਚਿਆਂ ਲਈ 181.23 ਕਰੋੜ ਜਾਰੀ – ਵਿਧਾਇਕ ਡਾ. ਜਸਬੀਰ ਸਿੰਘ

 ਅੰਮ੍ਰਿਤਸਰ, 10 ਸਤੰਬਰ  (ਸੁਖਬੀਰ ਸਿੰਘ) – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ …

Leave a Reply