Saturday, May 31, 2025
Breaking News

ਜਨ-ਗਣਨਾ ਵਿਸ਼ੇ ਤੇ ਕੁਇਜ ਮੁਕਾਬਲਾ ਕਰਵਾਇਆ

PPN0912201402

ਬਟਾਲਾ, 9 ਦਸੰਬਰ (ਨਰਿੰਦਰ ਸਿੰਘ ਬਰਨਾਲ) – ਡਾਇਰੈਕਟਰ ਸਿਖਿਆ ਵਿਭਾਗ ਪੰਜਾਬ ਤੇ ਜਿਲਾ ਸਿਖਿਆ ਅਫਸਰ ਸਕੈਂਡਰੀ (ਗੁਰਦਾਸਪੁਰ) ਸ੍ਰੀ ਅਮਰਦੀਪ ਸਿੰਘ ਸੈਣੀ ਦੇ ਦਿਸਾ ਨਿਰਦੇਸਾਂ ਦੀ ਪਾਲਣਾ ਕਰਦਿਆਂ, ਪ੍ਰਿੰਸੀਪਲ ਸ੍ਰੀ ਮਤੀ ਜਸਬੀਰ ਕੌਰ ਦੀ ਰਹਿਨੁਮਾਈ ਹੇਠ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਜੈਤੋਸਰਜਾ ਵਿਖੇ ਜਨ ਗਣਨਾ 2011 ਵਿਸੇ ਤਹਿਤ ਇਕ ਕੁਇਜ ਮੁਕਾਬਲਾ ਕਰਵਾਇਆ ਗਿਆ, ਜਿਸ ਵਿਚ ਵਿਦਿਆਰਥੀਆਂ ਨੂੰ ਵੱਖ ਵੱਖ ਵਿਸਿਆਂ ਬਾਰੇ ਸਵਾਲ ਪੁਛੇ ਗਏ। ਸਿਖਿਆ ਵਿਭਾਂਗ ਪੰਜਾਬ ਵੱਲੋ ਕਰਵਾਏ ਇਹਨਾ ਪ੍ਰਸਨਾਂ ਉਤਰਾਂ ਦੇ ਕੁਇਜ ਮੁਕਾਬਲੇ ਸਬੰਧੀ ਸਕੂਲ ਪ੍ਰਿੰਸੀਪਲ ਜਸਬੀਰ ਕੌਰ ਨੇ ਸੰਬੋਧਨ ਕਰਦਿਆਂ ਕਿਹਾ, ਕਿ ਇਹ ਵਿਭਾਂਗ ਦਾ ਇਕ ਵਧੀਆ ਉਪਰਾਲਾ ਹੈ।ਇਹੀ ਸਵਾਲ ਵਿਦਿਆਰਥੀਆਂ ਦੇ ਭਵਿੱਖ ਵਿਚ ਵੱਖ ਵੱਖ ਪ੍ਰੀਖਿਆਵਾਂ ਵਾਸਤੇ ਸਹਾਈ ਹੋਣਗੇ। ਜਿੰਨਾ ਵਿਦਿਆਰਥੀਆਂ ਨੇ ਇਹਨਾ ਮੁਕਾਬਲਿਆਂ ਵਿਚ ਹਿੱਸਾ ਲਿਆ ਹੋਵੇਗਾ, ਉਹਨਾ ਵਾਸਤੇ ਇਹ ਕੁਇਜ ਸੋਨੇ ਤੇ ਸੁਹਾਗਾ ਸਾਬਤ ਹੋਣਗੇ। ਸਕੂਲ ਵਿਖੇ ਜਨ-ਗਣਨਾ ਕੁਇਜ ਮੁਕਾਬਲੇ ਵਿਚ ਪ੍ਰਭਜੋਤ ਕੌਰ ਗਿਆਰਵੀ ਜਮਾਤ ਤੇ ਬਲਰਾਜ ਸਿੰਘ ਸੱਤਵੀ ਜਮਾਤ ਜੇਤੂ ਰਹੇ। ਇਹਨਾ ਵਿਦਿਆਰਥੀਆਂ ਨੂੰ ਪ੍ਰਸੰਸਾ ਪੱਤਰ ਦੇ ਕੇ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਜੱਜ ਦੀ ਭੂਮਿਕਾ ਲੈਕਚਰਾਰ ਨੀਰੂ ਬਾਲਾ ਤੇ ਹਰਜਿੰਦਰ ਕੌਰ ਨੇ ਬਾਖੂਬੀ ਨਾਲ ਨਿਭਾਂਈ। ਇਸ ਪ੍ਰੋਗਰਾਮ ਦੇ ਇੰਨਚਾਰਜ ਨਰਿੰਦਰ ਸਿੰਘ ਬਿਸਟ, ਮਨਪ੍ਰੀਤ ਕੌਰ, ਰਜਿੰਦਰ ਕੌਰ ਤੋ ਇਲਾਵਾ ਲਖਵਿੰਦਰ ਸਿੰਘ, ਪਰਮਜੀਤ ਸਿਘ, ਸੰਪੂਰਨ ਸਿਘ, ਗੁਰਭੇਜ ਸਿੰਘ, ਅਜਮੇਰ ਸਿੰਘ, ਸੁਖਦੇਵ ਸਿਘ, ਨਰਿੰਦਰ ਸਿੰਘ, ਪਰਦੀਪ ਕੌਰ, ਸੁਖਬੀਰ ਕੌਰ, ਗੁਰਦੀਸ ਕੌਰ, ਰਜਵੰਤ ਕੌਰ, ਮਨਪ੍ਰੀਤ ਕੌਰ, ਨਰੇਸ ਕੁਮਾਰੀ ਤੇ ਵਨੀਤਾ ਠੁਕਰਾਲ, ਸਤਵਿੰਦਰ ਬਾਲਾ ਹਿੰਦੀ ਮਿਸਟੈ੍ਰਸ ਆਦਿ ਸਟਾਫ ਮੈਬਰ ਹਾਜ਼ਰ ਸਨ।

Check Also

ਯੂਨੀਵਰਸਿਟੀ ਦਾ ਨਿਵੇਕਲਾ ਉਪਰਾਲਾ, ਹਨੇਰੀ ਨਾਲ ਪੁੱਟੇ ਗਏ ਪੁਰਾਣੇ ਤੇ ਵੱਡੇ ਰੁੱਖ ਮੁੜ ਲਗਾਏ

ਅੰਮ੍ਰਿਤਸਰ, 30 ਮਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਵਾਤਾਵਰਣ ਸੰਭਾਲ ਦੇ …

Leave a Reply