Thursday, March 5, 2026

ਵਿਜੀਲੈਂਸ ਵਿਭਾਗ ਨੇ ਡੀ.ਏ.ਵੀ ਇੰਟਰਨੈਸ਼ਨਲ ਸਕੂਲ ਵਿਖੇ ਵਿਦਿਆਰਥੀਆਂ ਨੂੰ ਦੱਸੇ ਭ੍ਰਿਸ਼ਟਾਚਾਰ ਦੇ ਮਾੜੇ ਪ੍ਰਭਾਵ

ਅੰਮ੍ਰਿਤਸਰ, 5 ਨਵੰਬਰ (ਜਗਦੀਪ ਸਿੰਘ ਸੱਗੂ) – ਡੀ.ਏ.ਵੀ ਇੰਟਰਨੈਸ਼ਨਲ ਸਕੂਲ ਵਿਖੇ ਵਿਜੀਲੈਂਸ ਜਾਗਰੂਕਤਾ ਸਪਤਾਹ ਤਹਿਤ ਵਿਸ਼ੇਸ਼ ਪ੍ਰੋਗਰਾਮ ਦਾ ਆਯੋਜਨ ਪ੍ਰਿੰਸੀਪਲ ਡਾ. ਅੰਜ਼ਨਾ ਗੁਪਤਾ ਦੀ ਅਗਵਾਈ ‘ਚ ਕੀਤਾ ਗਿਆ।ਡੀ.ਐਸ.ਪੀ ਵਿਜੀਲੈਂਸ ਬਿਊਰੋ ਰੇਂਜ ਅੰਮ੍ਰਿਤਸਰ ਸਤਪਾਲ ਸਿੰਘ ਮੁੱਖ ਮਹਿਮਾਨ ਅਤੇ ਏ.ਐਸ.ਆਈ ਰਛਪਾਲ ਸਿੰਘ ਵਿਸ਼ੇਸ਼ ਮਹਿਮਾਨ ਸਨ।ਪ੍ਰੋਗਰਾਮ ਦਾ ਸ਼ੁਭਆਰੰਭ ਜਯੋਤੀ ਜਗਾ ਕੇ ਕੀਤਾ ਗਿਆ।ਡਾ. ਅੰਜ਼ਨਾ ਗੁਪਤਾ ਨੇ ਮਹਿਮਾਨਾਂ ਦਾ ਸਵਾਗਤ ਪੌਦ ਭੇਂਟ ਕਰਕੇ ਕੀਤਾ।ਉਨਾਂ ਕਿਹਾ ਕਿ ਭ੍ਰਿਸ਼ਟਾਚਾਰ ਦੇਸ਼ ਕੀ ਪ੍ਰਗਤੀ ‘ਚ ਬਹੁਤ ਵੱਡੀ ਰੁਕਾਵਟ ਹੈ।ਇਹ ਇਕ ਭਿਅੰਕਰ ਬੀਮਾਰੀ ਹੈ, ਜੋ ਸਮਾਜ ਤੇ ਦੇਸ਼ ਦੀਆਂ ਜੜਾਂ ਨੂੰ ਲਗਾਤਾਰ ਖੋਖਲਾ ਕਰ ਰਹੀ ਹੈ।
ਡੀ.ਐਸ.ਪੀ ਵਿਜੀਲੈਂਸ ਸਤਪਾਲ ਸਿੰਘ ਅਤੇ ਰਛਪਾਲ ਸਿੰਘ ਨੇ ਵਿਦਿਆਰਥੀਆਂ ਨੂੰ ਸੱਬੋਧਿਤ ਕਰਦੇ ਹੋਏ ਕਿਹਾ ਕਿ ਅੱਜ ਹਰੇਕ ਮਨੁੱਖ ਭ੍ਰਿਸ਼ਟਾਚਾਰ ਦੇ ਰੋਗ ਦਾ ਸ਼ਿਕਾਰ ਹੈ ਅਤੇ ਦੇਸ਼ ਵਿੱਚ ਭ੍ਰਿਸ਼ਟਾਚਾਰ ਦੀ ਤੁਲਨਾ ‘ਚ ਇਮਾਨਦਾਰਾਂ ਦੀ ਗਿਣਤੀ ਘੱਟ ਹੈ, ਜਿਸ ਦੇ ਜਿੰਮੇਵਾਰ ਅਸੀਂ ਖੁੱਦ ਹਾਂ।ਹਰ ਕੋਈ ਆਪਣਾ ਕੰਮ ਜਲਦ ਕਰਵਾਣਾ ਚਾਹੁੰਦਾ ਹੈ।ਇਸ ਲਈ ਨਿਯਮਾਂ ਦੀ ਉਲੰਘਣਾ ਕਰਨਾ ਵੀ ਆਪਣਾ ਹੱਕ ਸਮਝਦਾ ਹੈ।ਉਨਾਂ ਕਿਹਾ ਕਿ ਅੱਜ ਸਰਕਾਰੀ, ਗੈਰ-ਸਰਕਾਰੀ ਵਿਭਾਗ, ਵਪਾਰਿਕ ਅਦਾਰੇ, ਹਸਪਤਾਲ ਆਦਿ ਸਭ ਜਲਦ ਦੇ ਕੇਂਦਰ ਬਣ ਚੁੱਕੇ ਹਨ।ਦੇਸ਼ ਦੌ ਨੌਜਵਾਨ ਪੀੜ੍ਹੀ ਦੇਸ਼ ਨੂੰ ਛੱਡ ਜੇ ਵਿਦੇਸ਼ ਵੱਸਣਾ ਬੇਹਤਰ ਸਮਝਦੀ ਹੈ।ਉਨਾਂ ਕਿਹਾ ਕਿ ਆਪ ਜੇਕਰ ਕਿਸੇ ਨੂੰ ਰਿਸ਼ਵਤ ਲੈਂਦੇ ਜਾਂ ਦੇਂਦੇ ਦੇਖੋ ਤਾਂ ਉਸ ਦੀ ਸ਼ਿਕਾਇਤ ਵਿਜੀਲੈਂਸ ਵਿਭਾਗ ਦੇ ਟੋਲ ਫ੍ਰੀ ਨੰਬਰ 1800 1800 1000 ਤੇ ਜਰੂਰ ਦੇਵੋ।ਅਜਿਹੇ ਲੋਕਾਂ ਨੂੰ 3 ਤੋਂ 7 ਸਾਲ ਦੀ ਜੇਲ ਅਤੇ ਜੁਰਮਾਨਾ ਹੋ ਸਕਦਾ ਹੈ।ਇਸ ਮੌਕੇ ਗਿਅਰਵੀਂ ਤੇ ਬਾਰਵੀਂ ਕਲਾਸ ਦੇ ਵਿਦਿਆਰਥੀ ਮੌਜੂਦ ਸਨ।ਪ੍ਰੋਗਰਾਮ ਦਾ ਸਮਾਪਨ ਰਾਸ਼ਟਰੀ ਗਾਣ ਨਾਲ ਹੋਇਆ।

Check Also

ਖ਼ਾਲਸਾ ਕਾਲਜ ਵਿਖੇ ਬੀ.ਏ.ਆਰ.ਸੀ ਆਊਟਰੀਚ ਪ੍ਰੋਗਰਾਮ ਕਰਵਾਇਆ ਗਿਆ

ਅੰਮ੍ਰਿਤਸਰ, 3 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਭੌਤਿਕ ਵਿਗਿਆਨ ਵਿਭਾਗ ਵੱਲੋਂ ਵਿਦਿਆਰਥੀਆਂ …