ਹਰੇਕ ਵੋਟਰ ਆਪਣੀ ਵੋਟਰ ਵੈਰੀਫਿਕੇਸ਼ਨ ਜਰੂਰ ਕਰਵਾਉਣ
ਅੰਮ੍ਰਿਤਸਰ 5 ਨਵੰਬਰ (ਸੁਖਬੀਰ ਸਿੰਘ) – ਮੁੱਖ ਚੋਣ ਅਫਸਰ ਪੰਜਾਬ ਚੰਡੀਗੜ੍ਹ ਅਤੇ ਡਿਪਟੀ ਕਮਿਸ਼ਨਰ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਵਿਧਾਨ ਸਭਾ ਚੋਣ ਹਲਕਾ 15-ਅੰਮ੍ਰਿਤਸਰ ਉਤਰੀ ਦੇ ਸਹਾਇਕ ਚੋਣਕਾਰ ਰਜਿਸਟਰੇਸ਼ਨ ਅਫਸਰ-ਕਮ-ਸਹਾਇਕ ਕਮਿਸ਼ਨਰ ਸਟੇਟ ਟੈਕਸ ਅੰਮ੍ਰਿਤਸਰ-2 ਸ਼੍ਰੀਮਤੀ ਅੰਜ਼ਲੀ ਸਿੰਘ ਵਲੋਂ ਵਿਧਾਨ ਸਭਾ ਚੋਣ ਹਲਕਾ 15-ਅੰਮ੍ਰਿਤਸਰ ਉਤਰੀ ਦੇ ਸਮੂਹ ਸੈਕਟਰ ਅਫਸਰਾਂ ਨਾਲ ਮੀਟਿੰਗ ਕੀਤੀ ਗਈ ਅਤੇ ਉਨ੍ਹਾਂ ਨੂੰ ਹਦਾਇਤ ਕੀਤੀ ਗਈ ਕਿ ਵੋਟਰ ਕਾਰਡ ਵੈਰੀਫਿਕੇਸ਼ਨ ਦਾ ਜੋ ਕੰਮ ਚੱਲ ਰਿਹਾ ਹੈ, ਉਸ ਵਿੱਚ ਤੇਜ਼ੀ ਲਿਆਂਦੀ ਜਾਵੇ ਅਤੇ ਬੀ.ਐਲ.ਓ ਆਪਣੇ-ਆਪਣੇ ਇਲਾਕੇ ਵਿੱਚ ਜਾ ਕੇ ਵੋਟਰਾਂ ਦੀ ਵੈਰੀਫਿਕੇਸ਼ਨ ਕਰਨ ਅਤੇ ਆਧਾਰ ਕਾਰਡ ਨੰਬਰ ਫਾਰਮ ਨੰ. 6ਬੀ ਵਿੱਚ ਭਰੇ ਜਾਣ।ਉਨ੍ਹਾਂ ਨੇ ਚੋਣ ਹਲਕੇ ਦੇ ਵੋਟਰਾਂ ਨੂੰ ਵੀ ਅਪੀਲ ਕੀਤੀ ਕਿ ਉਹ ਆਪਣਾ ਵੋਟਰ ਵੈਰੀਫਿਕੇਸ਼ਨ ਜਰੂਰ ਕਰਵਾਉਣ।9 ਤੋਂ 8 ਦਸੰਬਰ 2022 ਤੱਕ ਵੋਟਰਾਂ ਵਲੋਂ ਦਾਅਵੇ ਇਤਰਾਜ਼ ਪ੍ਰਾਪਤ ਕਰਨ ਦਾ ਜੋ ਪ੍ਰੋਗਰਾਮ ਮੁੱਖ ਚੋਣ ਅਫਸਰ ਪੰਜਾਬ ਚੰਡੀਗੜ੍ਹ ਵਲੋਂ ਜਾਰੀ ਕੀਤਾ ਗਿਆ, ਉਸ ਵਿੱਚ ਕੋਈ ਵੀ ਨਾਗਰਿਕ ਜਿਸ ਦੀ ਉਮਰ 01 ਜਨਵਰੀ 2023 ਨੂੰ 18 ਸਾਲ ਦੀ ਹੋ ਰਹੀ ਹੈ, ਉਹ ਆਪਣੀ ਵੋਟ ਬਣਾਉਣ ਤੋਂ ਵਾਂਝਾ ਨਾ ਰਹਿ ਜਾਵੇ।ਇਸ ਦੇ ਨਾਲ ਪੁਰਾਣੇ ਵੋਟਰਾਂ ਦੀ ਕਿਸੇ ਤਰ੍ਹਾਂ ਦੀ ਦਰੁੱਸਤੀ ਵਾਸਤੇ ਫਾਰਮ ਨੰ. 8 ਅਤੇ ਵੋਟ ਕਟਵਾਉਣ ਲਈ ਫਾਰਮ ਨੰ. 7 ਵੀ ਭਰੇ ਜਾ ਸਕਦੇ ਹਨ।
ਮੈਡਮ ਅੰਜ਼ਲੀ ਨੇ ਦੱਸਿਆ ਕਿ ਇਹ ਫਾਰਮ ਆਮ ਨਾਗਰਿਕਾਂ ਵਲੋ ਨੈਸ਼ਨਲ ਵੋਟਰ ਸਰਵਿਸ ਪੋਰਟਲ (www.nvsp.in ਜਾਂ ਵੋਟਰ ਹੈਲਪਲਾਈਨ ਐਪ Voter Helpline App `ਤੇ ਘਰ ਬੈਠੇ ਵੀ ਭਰਿਆ ਜਾ ਸਕਦਾ ਹੈ।ਇਸ ਦੌਰਾਨ ਵਿਧਾਨ ਸਭਾ ਚੋਣ ਹਲਕੇ ਦੇ ਚੋਣ ਕਾਨੂੰਗੋ ਵਰਿੰਦਰ ਕੁਮਾਰ ਸ਼ਰਮਾ ਅਤੇ ਸਮੂਹ ਸੈਕਟਰ ਅਫਸਰ ਹਾਜ਼ਰ ਰਹੇ।