Friday, August 1, 2025
Breaking News

ਤਹਿਬਾਜ਼ਾਰੀ ਵਿਭਾਗ ਦੀ ਟੀਮ ਨੇ ਦੁਕਾਨਾਂ ਦੇ ਅੱਗੇ ਪਿਆ ਸਾਮਾਨ ਚੁੱਕਿਆ

PPN0912201409

ਜਲੰਧਰ, 9 ਦਸੰਬਰ (ਪਵਨਦੀਪ ਸਿੰੰਘ/ਪਰਮਿੰਦਰ ਸਿੰਘ) – ਨਿਗਮ ਦੇ ਤਹਿਬਾਜ਼ਾਰੀ ਵਿਭਾਗ ਦੀ ਟੀਮ ਨੇ ਐਤਵਾਰ ਨੂੰ ਰੈਣਕ ਬਾਜ਼ਾਰ ਵਿਚ ਸੰਡੇ ਬਾਜ਼ਾਰ ਦੁਬਾਰਾ ਲੱਗ ਜਾਣ ਦਾ ਗ਼ੁੱਸਾ ਅੱਜ ਹੋਰ ਇਲਾਕਿਆਂ ‘ਚ ਕੱਢਿਆ ਜਦਕਿ ਸ਼ਹਿਰ ਦੇ ਕਈ ਫੁੱਟਪਾਥਾਂ ‘ਤੇ ਅਜੇ ਤੱਕ ਸਾਮਾਨ ਲਗਾਇਆ ਜਾ ਰਿਹਾ ਹੈ, ਜਿਨ੍ਹਾਂ ‘ਤੇ ਕਿਸੇ ਤਰ੍ਹਾਂ ਦੀ ਕਾਰਵਾਈ ਨਹੀਂ ਕੀਤੀ ਜਾਂਦੀ ਹੈ। ਸ਼ਹਿਨਾਈ ਪੈਲੇਸ ਸਮੇਤ ਹੋਰ ਵੀ ਕਈ ਇਲਾਕਿਆਂ ‘ਚ ਤਹਿਬਾਜ਼ਾਰੀ ਵਿਭਾਗ ਨੇ ਦੁਕਾਨਾਂ ਦੇ ਬਾਹਰ ਪਿਆ ਕੁੱਝ ਸਾਮਾਨ ਚੁੱਕ ਲਿਆ ਤੇ ਲੋਕ ਮਿੰਨਤਾਂ ਕਰਦੇ ਰਹੇ ਕਿ ਉਹ ਸਾਮਾਨ ਨਹੀਂ ਚੁੱਕਣਗੇ ਪਰ ਤਹਿਬਾਜ਼ਾਰੀ ਵਿਭਾਗ ਦੀ ਟੀਮ ਲੋਕਾਂ ਦਾ ਕਾਫ਼ੀ ਸਾਮਾਨ ਚੁੱਕ ਕੇ ਲੈ ਗਈ। ਉੱਧਰ ਪ੍ਰਤਾਪ ਬਾਗ਼ ਬਾਹਰ ਅਤੇ ਚੌਕ ‘ਚ ਲੱਗੀਆਂ ਰੇਹੜੀਆਂ ਤੇ ਦੁਕਾਨਾਂ ਸਮੇਤ ਹੋਰ ਵੀ ਕਈ ਫੁੱਟਪਾਥਾਂ ਦੀ ਰੋਕੀ ਗਈ ਜਗਾ ਨੂੰ ਹਟਾਉਣ ਵਿਚ ਵਿਭਾਗ ਕੋਈ ਵੀ ਦਿਲਚਸਪੀ ਨਹੀਂ ਲੈ ਰਿਹਾ ਹੈ ।

Check Also

ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ

ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …

Leave a Reply