Monday, June 16, 2025
Breaking News

ਅਕਾਲ ਪੁਰਖ ਕੀ ਫੋਜ ਵੱਲੋਂ ਕਰਵਾਇਆ ਗਿਆ ‘ਸਿੱਖ ਸਪੋਰਟ ਸਟਾਰ’ ਐਵਾਰਡ

ਸਿੱਖ ਦੌੜਾਕ ਸ੍ਰ: ਫੌਜਾ ਸਿੰਘ ਅਤੇ ਜਥੇਦਾਰ ਅਕਾਲ ਤਖ਼ਤ ਸਾਹਿਬ ਵੱਲੋਂ ਖਿਡਾਰੀਆਂ ਨੂੰ ਕੀਤਾ ਗਿਆ ਸਨਮਾਨਿਤ

PPN190306

ਅੰਮ੍ਰਿਤਸਰ, 18 ਮਾਰਚ (ਜਸਬੀਰ ਸਿੰਘ ਸੱਗੂ)- ਅਕਾਲ ਪੁਰਖ ਕੀ ਫੋਜ ਸੰਸਥਾ ਵੱਲੋਂ ਹੋਲੇ ਮਹੱਲੇ ਦੇ ਪਾਵਨ ਦਿਹਾੜੇ ਨੂੰ ਸਿੱਖ ਨੌਜੁਆਨਾਂ ਅੰਦਰ ਖੇਡ ਭਾਵਨਾ ਨੂੰ ਉਜਾਗਰ ਕਰਨ ਅਤੇ ਖੇਡਾਂ ਪ੍ਰਤੀ ਉਤਸ਼ਾਹਿਤ ਕਰਨ ਦੇ ਦਿਨ ਵਜੋਂ ਮਨਾਉਣ ਦਾ ਸੰਕਲਪ ਕਰਦੇ ਹੋਏ ਗੁਰਾਂ ਵੱਲੋਂ ਬਖਸ਼ੇ ਸਾਬਤ ਸੂਰਤਿ ਸਿੱਖੀ ਸਰੂਪ ਨੂੰ ਕਾਇਮ ਰੱਖਣ ਵਾਲੇ ਸਿੱਖ ਨੌਜੁਆਨ ਲੜਕੇ-ਲੜਕੀਆਂ ਨੂੰ ਸਨਮਾਨਿਤ ਕਰਨ ਵਾਸਤੇ ਇਕ ਨਿਵੇਕਲਾ ਕਦਮ ਚੁੱਕਦੇ ਹੋਏ ‘ਸਿੱਖ ਸਪੋਰਟ ਸਟਾਰ ਐਵਾਰਡ’ ਸਮਾਰੋਹ ਦਾ ਆਯੋਜਨ ਕੀਤਾ ਗਿਆ।ਇਸ ਐਵਾਰਡ ਸਮਾਰੋਹ ਅੰਦਰ ਵੱਖ-ਵੱਖ ਸਕੂਲਾਂ/ਕਾਲਜਾਂ ਨਾਲ ਸਬੰਧਤ ਜ਼ਿਲ੍ਹਾ ਪੱਧਰ, ਰਾਜ ਪੱਧਰ ਅਤੇ ਰਾਸ਼ਟਰੀ ਪੱਧਰ ਤੱਕ ਖੇਡਣ ਵਾਲੇ ਸਾਬਤ ਸੂਰਤ ਸਿੱਖ ਖਿਡਾਰੀਆਂ ਦਾ ਸਨਮਾਨ ਕੀਤਾ ਗਿਆ, ਜਿਨ੍ਹਾ ਵਿਚ ਮੁੱਖ ਰੂਪ ਵਿਚ ਫੈਨਸਿੰਗ, ਸਕੇਟਿੰਗ, ਟੇਬਲ ਟੈਨਿਸ, ਬਾਸਕੇਟ ਬਾਲ, ਹੈਂਡ ਬਾਲ, ਬੈਡਮਿੰਟਨ ਅਤੇ ਕਬੱਡੀ ਆਦਿ ਖੇਡਾਂ ਸ਼ਾਮਲ ਹਨ। ਅੱਜ ਦੇ ਇਸ ਸਿੱਖ ਸਪੋਰਟ ਸਟਾਰ ਐਵਾਰਡ ਮੌਕੇ ਸਿੱਖ ਨੋਜੁਆਨਾਂ ਦੀ ਹੌਂਸਲਾ ਅਫਜਾਈ ਕਰਨ ਅਤੇ ਬਤੌਰ ਮੁੱਖ ਮਹਿਮਾਨ ਵਜੋਂ ਅੰਤਰ-ਰਾਸ਼ਟਰੀ ਪੱਧਰ ‘ਤੇ ਪ੍ਰਮੁੱਖ ਸਿੱਖ ਹਸਤੀਆਂ ਵਿੱਚ ਮੁਹਰਲਾ ਸਥਾਨ ਰੱਖਣ ਵਾਲੇ ਵੈਟਰਨ ਸਿੱਖ ਦੌੜਾਕ ਸ੍ਰ: ਫੌਜਾ ਸਿੰਘ ਜੀ ਵਿਸ਼ੇਸ਼ ਰੂਪ ਵਿਚ ਪੁੱਜੇ।ਐਵਾਰਡ ਸਮਾਰੋਹ ਦੀ ਸ਼ੁਰੂਆਤ ਸਿੰਘ ਸਾਹਿਬ ਗਿਆਨੀ ਕੇਵਲ ਸਿੰਘ ਸਾਬਕਾ ਜਥੇਦਾਰ ਤਖ਼ਤ ਸ੍ਰੀ ਦਮਦਮਾ ਸਾਹਿਬ ਵੱਲੋਂ ਆਏ ਨੌਜੁਆਨ ਖਿਡਾਰੀਆਂ ਅਤੇ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਹੋਇਆ ਕੀਤੀ। ਇਸ ਮੌਕੇ ਸਿੰਘ ਸਾਹਿਬ ਗਿ: ਕੇਵਲ ਸਿੰਘ ਵੱਲੋਂ ਸਿੱਖ ਇਤਿਹਾਸ ਅਤੇ ਸਿੱਖੀ ਸਿਧਾਤਾਂ ਬਾਰੇ ਜਾਣਕਾਰੀ ਦਿੰਦੇ ਹੋਏ ਨੌਜੁਆਨ ਖਿਡਾਰੀਆਂ ਦੀ ਹੌਂਸਲਾ ਅਫਜ਼ਾਈ ਕੀਤੀ ਕਿ ਉਹ ਸਾਬਤ ਸੂਰਤਿ ਸਰੂਪ ਵਿਚ ਰਹਿ ਕੇ ਸਮਾਜ ਵਿਚ ਅਗਾਂਹ ਵੱਧ ਰਹੇ ਹਨ ਅਤੇ ਕਾਮਯਾਬੀਆਂ ਪ੍ਰਾਪਤ ਕਰ ਰਹੇ ਹਨ। ਇਸ ਐਵਾਰਡ ਸਮਾਰੋਹ ਦਾ ਮੁੱਖ ਆਕਰਸ਼ਣ ਆਪਣੀ ਦਮਦਾਰ ਅਵਾਜ਼ ਨਾਲ ਦੁਨੀਆ ਭਰ ਅੰਦਰ ਆਪਣੀ ਪਹਿਚਾਣ ਸਥਾਪਿਤ ਕਰ ਚੁੱਕੇ ਸਾਬਤ ਸੂਰਤਿ ਸਿੱਖ ਨੌਜੁਆਨ ਇੰਡੀਅਨ ਆਈਡਲ ਸ੍ਰ: ਦਵਿੰਦਰਪਾਲ ਸਿੰਘ ਅਤੇ ਇੰਡੀਆਜ਼ ਗੋਟ ਟੈਲੇਂਟ ਵਰਗੇ ਮਹਾ-ਮੁਕਾਬਲਿਆਂ ਅੰਦਰ ਆਪਣੀ ਪ੍ਰਤਿਭਾ ਪੇਸ਼ ਕਰ ਰਹੀ ਸੁਰੀਲੀ ਗਾਇਕਾ ਬੀਬਾ ਹਰਗੁਨ ਕੌਰ ਵਿਸ਼ੇਸ਼ ਰੂਪ ਵਿਚ ਪੁੱਜੇ ਅਤੇ ਆਪਣੀ ਗਾਇਕੀ ਨਾਲ ਆਏ ਹੋਏ ਮਹਿਮਾਨਾਂ ਅਤੇ ਖਿਡਾਰੀਆਂ ਦਾ ਮਨੋਰੰਜਨ ਕੀਤਾ ਅਤੇ ਆਪਣੀ ਜ਼ਿੰਦਗੀ ਦੇ ਤਜ਼ਰਬਿਆਂ ਨੂੰ ਸਭ ਨਾਲ ਸਾਂਝੇ ਕੀਤਾ।ਇਸ ਮੌਕੇ ਬਤੌਰ ਮੁੱਖ ਮਹਿਮਾਨ ਪੁੱਜੇ ਵੈਟਰਨ ਸਿੱਖ ਦੌੜਾਕ ਸ੍ਰ: ਫੌਜਾ ਸਿੰਘ ਨੇ ਆਪਣੇ ਸੰਬੋਧਨ ਦੌਰਾਨ ਦੱਸਿਆ ਕਿ ਉਹ ਬਹੁਤ ਖੁਸ਼ ਹਨ ਕਿ ਅਕਾਲ ਪੁਰਖ ਕੀ ਫੌਜ ਸੰਸਥਾ ਵੱਲੋਂ ਕਰਵਾਏ ਗਏ ਪ੍ਰੋਗਰਾਮ ਵਿਚ ਉਨ੍ਹਾ ਵੱਲੋਂ ਸ਼ਿਰਕਤ ਕੀਤੀ ਗਈ ਅਤੇ ਇਸ ਸਨਮਾਨ ਸਮਾਰੋਹ ਦਾ ਹਿੱਸਾ ਬਣੇ । ਉਨ੍ਹਾ ਇਹ ਅਪੀਲ ਕੀਤੀ ਕਿ ਸਿੱਖ ਬੱਚੇ-ਬੱਚੀਆਂ ਆਪਣੇ ਸਾਬਤ ਸੂਰਤਿ ਸਰੂਪ ਵਿਚ ਰਹਿ ਕੇ ਹੀ ਜੀਵਨ ਦੇ ਹਰ ਖੇਤਰ ਵਿਚ ਵਿਚਰਨ ਅਤੇ ਸਮੁੱਚੇ ਸੰਸਾਰ ਅੰਦਰ ਸਿੱਖਾਂ ਦੀ ਸ਼ਾਨ ਕਾਇਮ ਰੱਖੀ ਜਾ ਸਕੇ।ਪੁਲਿਸ ਕਮਿਸ਼ਨਰ ਅੰਮ੍ਰਿਤਸਰ ਸ੍ਰ: ਜਤਿੰਦਰ ਸਿੰਘ ਔਲ਼ਖ ਵਲੋਂ ਵੀ ਇਸ ਮੌਕੇ ਵੇਸ਼ ਹਾਜਰੀ ਲਗਵਾਈ ਗਈ ਅਤੇ ਇਸ ਕਾਰਜ ਵਾਸਤੇ ਸੰਸਥਾ ਨੂੰ ਤਹਿ ਦਿਲੋਂ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਭਵਿੱਖ ਵਿਚ ਵੀ ਅਜਿਹੇ ਪ੍ਰੋਗਰਾਮ ਉਲੀਕਣ ਲਈ ਕਿਹਾ। ਚੀਫ ਖਾਲਸਾ ਦੀਵਾਨ ਦੇ ਪ੍ਰਧਾਨ ਸ੍ਰ: ਚਰਨਜੀਤ ਸਿੰਘ ਚੱਢਾ ਵੱਲੋਂ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਕਿਹਾ ਕਿ ਅਕਾਲ ਪੁਰਖ ਕੀ ਫੌਜ ਦਾ ਇਹ ਉਪਰਾਲਾ ਤਾਰੀਫ ਯੋਗ ਹੈ, ਜੋ ਕਿ ਉਨ੍ਹਾਂ ਵੱਲੋਂ ਇਹ ਸਿੱਖ ਖਿਡਾਰੀਆਂ ਦਾ ਸਨਮਾਨ ਸਮਾਰੋਹ ਕੀਤਾ ਜਾ ਰਿਹਾ ਹੈ, ਇਸ ਨਾਲ ਇਕ ਚੰਗੀ ਸੇਧ ਸਿੱਖਾਂ ਦੇ ਬੱਚਿਆਂ ਨੂੰ ਮਿਲੇਗੀ, ਇਸ ਕਾਰਜ ਲਈ ਸਮੁੱਚੀ ਅਕਾਲ ਪੁਰਖ ਕੀ ਫੌਜ ਦੀ ਟੀਮ ਵਧਾਈ ਦੀ ਪਾਤਰ ਹੈ। ਅਕਾਲ ਪੁਰਖ ਕੀ ਫੌਜ ਦੇ ਡਾਇਰੈਕਟਰ ਸ੍ਰ: ਜਸਵਿੰਦਰ ਸਿੰਘ ਐਡਵੋਕੇਟ ਵੱਲੋਂ ਆਏ ਹੋਏ ਮੁੱਖ ਮਹਿਮਾਨਾਂ ਅਤੇ ਸਿੱਖ ਖਿਡਾਰੀਆਂ ਦਾ ਧੰਨਵਾਦ ਕਰਦੇ ਹੋਏ ਇਸ ਮੌਕੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅਕਾਲ ਪੁਰਖ ਕੀ ਫੌਜ ਵੱਲੋਂ ਕਰਵਾਏ ਜਾ ਰਹੇ ਇਸ ਐਵਾਰਡ ਸਮਾਰੋਹ ਦਾ ਮੁੱਖ ਮੰਤਵ ਸਿੱਖ ਕੌਮ ਦੀ ਅਜੋਕੀ ਅਤੇ ਆਉਣ ਵਾਲੀ ਪੀੜ੍ਹੀ ਅੰਦਰ ਸਿੱਖੀ ਪ੍ਰਤੀ ਪ੍ਰੇਮ-ਭਾਵ ਪੈਦਾ ਕਰਨਾ ਅਤੇ ਸਿੱਖੀ ਸਰੂਪ ਨੂੰ ਤਿਲਾਂਜਲੀ ਦੇ ਰਹੇ ਨੌਜਵਾਨਾਂ ਨੂੰ ਸੰਦੇਸ਼ ਦੇਣਾ ਵੀ ਹੈ ਕਿ ਸਮਾਜ ਦੇ ਕਿਸੇ ਵੀ ਕੋਨੇ ਵਿਚ ਚਾਹੇ ਉਹ ਖੇਡਾਂ ਹੋਣ ਜਾਂ ਫਿਰ ਕੋਈ ਹੋਰ ਖੇਤਰ, ਹਰ ਜਗ੍ਹਾ ਵਿਚਰਨ ਅਤੇ ਕਾਮਯਾਬ ਹੋਣ ਲਈ ਜਰੂਰੀ ਨਹੀਂ ਕਿ ਅਸੀਂ ਆਪਣੇ ਗੁਰੂ ਸਾਹਿਬਾਨ ਵੱਲੋਂ ਬਖਸ਼ਿਸ਼ ਸਿੱਖੀ ਸਰੂਪ ਅਤੇ ਸਿੱਖ ਸਿਧਾਤਾਂ ਨੂੰ ਤਿਲਾਂਜਲੀ ਦੇ ਦੇਈਏ ਤਾਂ ਅਸੀਂ ਸਫਲ ਹੋ ਸਕਦੇ ਹਾਂ, ਬਲਕਿ ਆਪਣੇ ਸਾਬਤ ਸੂਰਤਿ ਸਿੱਖੀ ਸਰੂਪ ਵਿਚ ਰਹਿੰਦੇ ਹੋਏ ਅਸੀਂ ਸਮਾਜ ਦੇ ਹਰ ਖੇਤਰ ਅੰਦਰ ਨਾਮਣਾ ਖੱਟ ਸਕਦੇ।ਇਸ ਮੌਕੇ ਚੀਫ ਖਾਲਸਾ ਦੀਵਾਨ ਦੇ ਸਮੂਹ ਮੈਂਬਰ, ਸ੍ਰ: ਜਗਬੀਰ ਸਿੰਘ ਇੰਟਰਨੈਸ਼ਨਲ ਫਤਹਿ ਅਕੈਡਮੀ, ਸ੍ਰ: ਹਰਜੀਤ ਸਿੰਘ, ਪ੍ਰੋ: ਭੁਪਿੰਦਰ ਸਿੰਘ, ਪ੍ਰੋ: ਬਲਵਿੰਦਰ ਸਿੰਘ ਜੋੜਾ ਐਡੀ: ਸਕੱਤਰ ਸ਼੍ਰੋਮਣੀ ਕਮੇਟੀ, ਸ੍ਰ: ਜਸਵਿੰਦਰ ਸਿੰਘ ਜੱਸੀ, ਸ੍ਰ: ਰਜਿੰਦਰ ਸਿੰਘ ਰਾਜਨ, ਸ੍ਰ: ਜਸਪਾਲ ਸਿੰਘ ਮੁੱਖ ਰੂਪ ਵਿਚ ਹਾਜਰ ਸਨ।

Check Also

ਖਾਲਸਾ ਕਾਲਜ ਲਾਅ ਵੱਲੋਂ ‘ਸਖਸ਼ੀਅਤ ਵਿਕਾਸ ਅਤੇ ਨਿਖਾਰ’ ਵਰਕਸ਼ਾਪ ਕਰਵਾਈ ਗਈ

ਅੰਮ੍ਰਿਤਸਰ, 14 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ ਲਾਅ ਵਿਖੇ ਵਿਦਿਆਰਥਣਾਂ ਲਈ ਵਿਸਪਰ, …

Leave a Reply