ਅੰਮ੍ਰਿਤਸਰ, 18 ਮਾਰਚ (ਜਸਬੀਰ ਸਿੰਘ ਸੱਗੂ)- ਸਥਾਨਕ ਮੰਚ ਰੰਗਮੰਚ ਵੱਲੋਂ ਸ੍ਰੀ ਕੇਵਲ ਧਾਲੀਵਾਲ ਦੀ ਅਗਵਾਈ ‘ਚ ਸਥਾਨਕ ਵਿਰਸਾ ਵਿਹਾਰ ਵਿਖੇ ਉਤਰੀ ਜੋਨ ਕਲਚਰਲ ਸੈਂਟਰ ਪਟਿਆਲਾ, ਡਿਪਾਰਟਮੈਂਟ ਆਫ਼ ਕਲਚਰਲ ਭਾਰਤ ਸਰਕਾਰ ਅਤੇ ਅਮਨਦੀਪ ਹਸਪਤਾਲ ਦੇ ਸਹਿਯੋਗ ਨਾਲ ਚੱਲ ਰਹੇ ਦੱਸ ਰੋਜ਼ਾ ਥੀਏਟਰ ਫੈਸਟੀਵਲ ‘ਚ ਨਾਟ ਪ੍ਰੇਮੀ ਪਰਿਵਾਰਾਂ ਸਮੇਤ ਵੇਲੇ ਸਿਰ ਆਣ ਪੁੱਜਦੇ ਹਨ ਅਤੇ ਨਾਟਕ ਦਾ ਆਨੰਦ ਮਾਣਦੇ ਹਨ। ਚੱਲ ਰਹੇ 10 ਰੋਜ਼ਾ ਥੀਏਟਰ ਫੈਸਟੀਵਲ ਦੇ ਨੌਵੇ ਦਿਨ ਅਭਿਨਵ ਰੰਗਮੰਡਲ ਊਜੈਨ, ਮੱਧ-ਪ੍ਰਦੇਸ਼ ਦੀ ਟੀਮ ਵੱਲੋਂ ਸ਼ਰਦ ਸ਼ਰਮਾ ਦੀ ਨਿਰਦੇਸ਼ਨਾ ਹੇਠ ਮੋਲਿਅਰ ਦਾ ਲਿਖਿਆ ਹਾਸਰਸ ਨਾਟਕ ‘ਮੀਆਂ ਕੀ ਜੁਤੀ ਮੀਆਂ ਕੇ ਸਰ¬’ ਪੇਸ਼ ਕੀਤਾ ਗਿਆ। ਮੂਲ ਰੂਪ ਫਰੈਂਚ ‘ਚ ਲਿਖੇ ਨਾਟਕ ਨੂੰ ਟੀ. ਐਨ. ਕੋਹਲੀ ਦਾ ਉਰਦੂ ਰੁਪਾਂਤਤ ਕੀਤਾ ਇਹ ਨਾਟਕ ਮਧ ਵਰਗ ਦੀਆਂ ਸਮਸਿਆਵਾਂ ਨੂੰ ਉਜਾਗਰ ਕਰਦਾ ਹੋਇਆ ਇਹ ਨਾਟਕ ਔਰਤ ਮਰਦ ਦੇ ਅਜੋੜ ਵਿਆਹ ਦੀ ਕਹਾਣੀ ਬਿਆਨਦਾ ਹੈ। ਜਿਸ ਵਿੱਚ ਧੰਨਾਡ ਆਦਮੀ ਪੈਸੇ ਦੇ ਬੱਲ ਆਪਣੇ ਤੋਂ ਅੱਧੀ ਉਮਰ ਦੀ ਲੜਕੀ ਨਾਲ ਵਿਆਹ ਕਰਵਾਉਂਦਾ ਹੈ। ਬੁੱਢਾਪੇ ਅਤੇ ਜਵਾਨੀ ਦੇ ਬੇਮੇਲ ਸਬੰਧਾ ਕਾਰਨ ਮੁਟਿਆਰ ਪਤਨੀ ਕਈ ਹੋਰ ਰਸਤੇ ਤਲਾਸ਼ਨ ਦੀ ਕੋਸ਼ਿਸ਼ ਕਰਦੀ ਹੈ। ਕਹਾਣੀ ਦੇ ਪਾਤਰਾਂ ਨੂੰ ਦਰਸ਼ਕਾਂ ਨਾਲ ਰੁਬਰੂ ਕਰਵਾਉਣ ਵਾਲਿਆ ‘ਚ ਵਰਿੰਦਰ ਨਾਥਾਇਨਅਨ, ਭੂਸ਼ਨ ਜੈਨ, ਵਿਰੇਂਦਰ ਠਾਕੁਰ ਅਤੇ ਖੁਸ਼ਬੂ ਚੋਹਾਨ ਆਦਿ ਸੱਤ ਮੈਂਬਰੀ ਟੀਮ ਵੱਲੋਂ ਭਾਵਪੂਰਤ ਪੇਸ਼ਕਾਰੀ ਕੀਤੀ। ਹੋਰਨਾਂ ਤੋਂ ਇਲਾਵਾ ਅੱਜ ਦੇ ਇਸ ਨਾਟਕ ਮੇਲੇ ‘ਚ ਸ੍ਰੀ ਪ੍ਰਮਿੰਦਰਜੀਤ, ਸ੍ਰੀ ਜਗਦੀਸ਼ ਸਚਦੇਵਾ, ਸ੍ਰੀਮਤੀ ਜਤਿੰਦਰ ਕੌਰ, ਸ੍ਰੀ ਹਰਿਭਜਨ ਸਿੰਘ ਭਾਟੀਆ, ਸ੍ਰੀ ਗੁਰਦੇਵ ਸਿੰਘ ਮਹਿਲਾਂਵਾਲਾ, ਸ੍ਰੀ ਦੀਪ ਦਵਿੰਦਰ ਸਿੰਘ, ਸ੍ਰੀ ਰਛਪਾਲ ਰੰਧਾਵਾ, ਸ੍ਰੀ ਦੇਵ ਦਰਦ, ਸ੍ਰੀ ਹਰਦੀਪ ਗਿੱਲ, ਸ੍ਰੀਮਤੀ ਅਨੀਤਾ ਦੇਵਗਨ, ਸ੍ਰੀ ਸੁਮੀਤ ਸਿੰਘ, ਸ੍ਰੀ ਪਵਨਦੀਪ, ਸ੍ਰੀ ਮੰਚਪ੍ਰੀਤ, ਸ੍ਰੀ ਗੁਰਤੇਜ ਮਾਨ, ਸ੍ਰੀਮਤੀ ਸ਼ਬਨਮ ਹਾਂਡਾ ਆਦਿ ਹਾਜ਼ਰ ਸਨ। ਅੱਜ ਫੈਸਟੀਵਲ ਦੇ ਆਖਰੀ ਦਿਨ ਮਿਤੀ 19 ਮਾਰਚ ਨੂੰ ਠੀਕ ਸ਼ਾਮ 7 ਵਜੇ ਮੰਚ-ਰੰਗਮੰਚ ਅੰਮ੍ਰਿਤਸਰ ਵੱਲੋਂ ਸ੍ਰੀ ਕੇਵਲ ਧਾਲੀਵਾਲ ਦੀ ਨਿਰਦੇਸ਼ਨਾ ਹੇਠ ਨਾਟਕ ‘ਪੁਲ-ਸਿਰਾਤ’ ਬਲਰਾਜ ਸਾਹਨੀ ਓਪਨ ਏਅਰ ਥੀਏਟਰ, ਪ੍ਰੀਤ ਨਗਰ ਵਿਖੇ ਪੇਸ਼ ਕੀਤਾ ਜਾਵੇਗਾ।
Check Also
ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ
ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …