Monday, August 24, 2026

ਸ਼ਿਵ ਸੈਨਾ ਆਗੂ ਸੁਧੀਰ ਸੂਰੀ ਦੇ ਕਤਲ ਦੀ ਜਾਂਚ ਲਈ ਸਪੈਸ਼ਲ ਇੰਨਵੈਸਟੀਗੇਸ਼ਨ ਟੀਮ ਦਾ ਗਠਨ

ਅੰਮ੍ਰਿਤਸਰ, 6 ਨਵੰਬਰ (ਸੁਖਬੀਰ ਸਿੰਘ) – ਸ਼ਿਵ ਸੈਨਾ ਟਕਸਾਲੀ ਮੁਖੀ ਸੁਧੀਰ ਸੂਰੀ ਦੇ ਬੀਤੇ ਦਿਨੀ  ਹੋਏ ਕਤਲ ਦੇ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਥਾਣਾ ਸਦਰ ਅੰਮ੍ਰਿਤਸਰ ਵਿਖੇ ਪੁਲੀਸ ਵਲੋਂ ਦਰਜ਼ ਕੀਤੇ ਗਏ ਕੇਸ ਦੀ ਸੰਵੇਦਨਸ਼ੀਲਤਾਂ ਦੇ ਚੱਲਦਿਆਂ ਸਹੀ ਤੱਥਾਂ ਦੇ ਅਧਾਰ ‘ਤੇ ਤਫ਼ਤੀਸ਼ ਕਰਨ ਲਈ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਅਰੁਨ ਪਾਲ ਸਿੰਘ ਵਲੋਂ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਗਠਿਤ ਕੀਤੀ ਗਈ ਹੈ।ਅੱਜ ਇੱਕ ਪ੍ਰੈਸ ਕਾਨਫਰੰਸ ਦੌਰਾਨ ਇਹ ਜਾਣਕਾਰੀ ਦਿੰਦਿਆਂ ਉਨਾਂ ਨੇ ਕਿਹਾ ਕਿ ਇਸ ਸਪੈਸ਼ਲ ਇੰਨਵੈਸਟੀਗੇਸ਼ਨ ਟੀਮ (ਸ਼ੀਠ) ਵਿੱਚ ਏ.ਆਈ.ਜੀ ਐਨ.ਆਈ.ਆਰ ਅਤੇ ਐਡੀਸ਼ਨਲ ਚਾਰਜ਼ ਡੀ.ਸੀ.ਪੀ ਡਿਟੈਕਿਟਵ ਅੰਮ੍ਰਿਤਸਰ ਚੇਅਰਮੈਨ, ਏ.ਡੀ.ਸੀ.ਪੀ ਸਿਟੀ-2 ਅੰਮ੍ਰਿਤਸਰ, ਏ.ਸੀ.ਸੀ.ਪੀ ਸਿਟੀ-3 ਅੰਮ੍ਰਿਤਸਰ, ਇੰਚਾਰਜ਼ ਸੀ.ਆਈ.ਏ ਸਟਾਫ ਅੰਮ੍ਰਿਤਸਰ ਅਤੇ ਇੰਚਾਰਜ਼ ਐਂਟੀ ਗੈਂਗਸਟਰ ਸਟਾਫ ਅੰਮ੍ਰਿਤਸਰ ਮੈਂਬਰ ਨਿਯੁੱਕਤ ਕੀਤੇ ਗਏ ਹਨ।ਕਮਿਸ਼ਨਰ ਪੁਲਿਸ ਨੇ ਕਿਹਾ ਕਿ ਜਾਂਚ ਟੀਮ ਗਹਿਰਾਈ ਨਾਲ ਮਮਾਲੇ ਦੀ ਜਾਂਚ ਕਰੇਗੀ ਅਤੇ ਜਿਸ ਕਿਸੇ ਦਾ ਨਾਮ ਇਸ ਮਾਮਲੇ ਵਿੱਚ ਆਉਂਦਾ ਹੈ ਉਸਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।

Check Also

ਅਮਰੀਕਾ ਨਿਵਾਸੀ ਬਲਵੰਤ ਸਿੰਘ ਵੱਲੋਂ ਲੰਗਰ ਸੇਵਾ ਲਈ ਗੱਡੀ ਅਤੇ ਸਰਾਂ ਲਈ 4 ਲੱਖ ਭੇਟ

ਅੰਮ੍ਰਿਤਸਰ, 23 ਅਗਸਤ (ਜਗਦੀਪ ਸਿੰਘ) – ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਵੱਡੀ ਗਿਣਤੀ ‘ਚ ਸੰਗਤਾਂ …