Wednesday, July 15, 2026

ਸ਼ਹਿਰ ਨੂੰ ਪ੍ਰਦੂਸ਼ਣ ਮੁਕਤ ਰੱਖਣ ਲਈ ਨਗਰ ਨਿਗਮ ਕਰੇਗਾ ਹਰ ਸੰਭਵ ਉਪਰਾਲਾ – ਮੇਅਰ

ਐਂਟੀ ਸਮੋਗ ਮਿਸਟ ਕੈਨਨ ਦਾ ਕੀਤਾ ਗਿਆ ਪ੍ਰਦਰਸ਼ਨ

ਅੰਮ੍ਰਿਤਸਰ, 6 ਨਵੰਬਰ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵਲੋਂ ਵਾਤਾਵਰਣ ਨੂੰ ਠੀਕ ਰੱਖਣ ਸਬੰਧੀ ਵਿੱਢੀ ਗਈ ਮੁਹਿੰਮ ਤਹਿਤ ਕਰਮਜੀਤ ਸਿੰਘ ਰਿੰਟੂ ਮੇਅਰ ਨਗਰ ਨਿਗਮ ਦੀ ਹਾਜ਼ਰੀ ਵਿੱਚ ਐਂਟੀ ਸਮੋਗ ਮਿਸਟ ਕੈਨਨ (Anti Smog Mist Canon) ਦਾ ਪ੍ਰਦਰਸ਼ਨ ਕੀਤਾ ਗਿਆ।ਮੇਅਰ ਰਿੰਟੂ ਨੇ ਦੱਸਿਆ ਕਿ ਅਗਲੇ ਸਾਲ ਅੰਮ੍ਰਿਤਸਰ ਵਿਖੇ ਹੋਣ ਵਾਲੀ ਜੀ-20 ਸਮਿਤ (G-20 Summit) ਅਤੇ ਆਮ ਲੋਕਾਂ ਦੀ ਸਿਹਤ ਨੂੰ ਮੁੱਖ ਰੱਖਦੇ ਹੋਏ ਨਗਰ ਨਿਗਮ ਵਲੋਂ ਇਸ ਮਸ਼ੀਨਰੀ ਦੀ ਖਰੀਦ ਕਰਨ ਨਾਲ ਵੱਧ ਰਹੇ ਪ੍ਰਦੂਸ਼ਣ ਨੂੰ ਕੁੱਝ ਹੱਦ ਤੱਕ ਠੱਲ ਪਾਈ ਜਾ ਸਕੇਗੀ।ਉਨਾਂ ਕਿਹਾ ਕਿ ਇਹ ਮਿਸਟ ਕੈਨਨ Mist Canon ਪਾਣੀ ਦੀ ਮਹੀਨ ਸਪਰੇ ਬਣਾ ਕੇ ਵਾਤਾਵਰਨ ਵਿੱਚ ਸੁੱਟਦਾ ਹੈ।ਜਿਸ ਨਾਲ ਧੂਲ ਦੇ ਕਣ ਅਤੇ ਹੋਰ ਬੁਰੀਆਂ ਗੈਸਾਂ ਪਾਣੀ ਨਾਲ ਮਿਕਸ ਹੋ ਕੇ ਧਰਤੀ ‘ਤੇ ਡਿੱਗ ਜਾਂਦੀਆਂ ਹਨ।ਜਿਸ ਨਾਲ ਵਾਤਾਵਰਣ ਨੂੰ ਠੀਕ ਰੱਖਣ ਵਿੱਚ ਸਹੂਲਤ ਮਿਲੇਗੀ।ਇਸ ਦੇ ਨਾਲ ਨਾਲ ਇਸ ਯੰਤਰ ਨਾਲ ਸੜਕ ‘ਤੇ ਮਹੀਨ ਸਪਰੇਅ ਕਰਨ ਦਾ ਕੰਮ ਵੀ ਲਿਆ ਜਾ ਸਕੇਗਾ ਤਾਂ ਜੋ ਸੜਕ ਉਪਰ ਪਹਿਲਾਂ ਤੋਂ ਡਿੱਗੇ ਹੋਏ ਧੂੜ ਦੇ ਕਣ ਆਵਾਜਾਈ ਕਾਰਨ ਹਵਾ ਵਿੱਚ ਨਾ ਫੈਲ ਸਕਣ।ਮੇਅਰ ਨੇ ਕਿਹਾ ਕਿ ਇਨ੍ਹਾਂ ਗੱਡੀਆਂ ਨਾਲ ਅਗਜਨੀ ਦੀਆਂ ਘਟਨਾਵਾਂ ਵੇਲੇ ਵੀ ਕੰਮ ਲਿਆ ਜਾ ਸਕਦਾ ਹੈ।ਨਗਰ ਨਿਗਮ ਵਲੋਂ ਇਸ ਤਰ੍ਹਾਂ ਦੀਆਂ ਚਾਰ ਛੋਟੀਆਂ ਗੱਡੀਆਂ ਖਰੀਦਣ ਦੀ ਯੋਜਨਾ ਹੈ।

Check Also

ਪੁਲ ਮੋਰਾਂ (ਪੁਲ ਕੰਜ਼ਰੀ) ਦੀ ਲੜਾਈ ਦੇ ਸ਼ਹੀਦ ਸੂਰਮਿਆਂ ਨੂੰ ਸਮਰਪਿਤ ਬਾਈਕ ਰੈਲੀ

ਅੰਮ੍ਰਿਤਸਰ, 14 ਜੁਲਾਈ (ਜਗਦੀਪ ਸਿੰਘ) – 1971 ਦੀ ਭਾਰਤ-ਪਾਕਿਸਤਾਨ ਜੰਗ ਦੌਰਾਨ ਦੇਸ਼ ਦੀ ਰੱਖਿਆ ਕਰਦਿਆਂ …