Saturday, September 12, 2026

 ਸਰਕਾਰਾਂ ਸਜ਼ਾ ਪੂਰੀ ਹੋ ਚੁੱਕੇ ਕੈਦੀਆਂ ਦੀ ਰਿਹਾਈ ਲਈ ਆਪਣੇ ਯਤਨ ਹੋਰ ਵੀ ਤੇਜ਼ ਕਰਨ-ਜਥੇਦਾਰ

ਕਿਹਾ ਸਮੁੱਚੀ ਸਿੱਖ ਕੌਮ ਇੱਕ ਪਲੇਟਫਾਰਮ ‘ਤੇ ਇਕੱਠੇ ਹੋ ਕੇ ਧਾਰਾ 25 ਨੂੰ ਖਤਮ ਕਰਨ ਲਈ ਉਪਰਾਲਾ ਕਰੇ

PPN0112201402
ਅੰਮ੍ਰਿਤਸਰ, 10 ਦਸੰਬਰ (ਗੁਰਪ੍ਰੀਤ ਸਿੰਘ) – ਸ੍ਰੀ ਅਕਾਲ ਤਖ਼ਤ ਸਾਹਿਬ ਦਫ਼ਤਰ ਸਕੱਤਰੇਤ ਤੋਂ ਜਾਰੀ ਪ੍ਰੈਸ ਨੋਟ ਵਿੱਚ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਨੇ ਕਿਹਾ ਹੈ ਕਿ ਭਾਈ ਗੁਰਬਖਸ਼ ਸਿੰਘ ਖਾਲਸਾ ਉਹਨਾਂ ਕੈਦੀਆਂ ਦੀ ਰਿਹਾਈ ਵਾਸਤੇ ਮਰਨ ਵਰਤ ਉਪਰ ਬੈਠਾ ਹੈ, ਜਿਨ੍ਹਾਂ ਦੀ ਸਜ਼ਾ ਪੂਰੀ ਹੋ ਚੁੱਕੀ ਹੈ, ਇਹ ਉਸ ਦੀ ਆਪਣੀ ਸੋਚ ਹੈ। ਉਹ ਉਸ ਵੱਲੋਂ ਉਠਾਏ ਗਏ ਮੁੱਦੇ ਨਾਲ 100 ਫੀਸਦੀ ਸਹਿਮਤ ਹਨ ਅਤੇ ਉਸ ਸਮੇਂ ਤੋਂ ਹੀ ‘ਜਦ ਤੋਂ ਇਸ ਦਾ ਮਰਨ ਵਰਤ ਸਰਕਾਰ ਵੱਲੋਂ ਦਿੱਤੇ ਗਏ ਭਰੋਸੇ ਅਨੁਸਾਰ ਅਤੇ ਭਾਈ ਗੁਰਬਖਸ਼ ਸਿੰਘ ਦੀ ਸਹਿਮਤੀ ਨਾਲ ਛੁਡਵਾਇਆ ਸੀ ਅਤੇ ਕੈਦੀਆਂ ਨੂੰ ਪੈਰੋਲ ਵੀ ਦਿਵਾਈ ਸੀ।ਭਾਈ ਗੁਰਬਖਸ਼ ਸਿੰਘ ਨੇ ਕਿਹਾ ਸੀ ਕਿ ਅੱਗੇ ਤੋਂ ਮੈਂ ਇਸ ਸਬੰਧ ਵਿਚ ਕਨੂੰਨੀ ਲੜਾਈ ਲੜਾਂਗਾ।ਸਿੰਘ ਸਾਹਿਬ ਨੇ ਕਿਹਾ ਕਿ ਉਨਾਂ ਨੇ ਆਪਣਾ ਫਰਜ਼ ਸਮਝਦੇ ਹੋਏ ਉਸ ਸਮੇਂ ਤੋਂ ਹੀ ਸਜ਼ਾ ਪੂਰੀ ਕਰ ਚੁੱਕੇ ਕੈਦੀਆਂ ਦੀ ਰਿਹਾਈ ਲਈ ਪੰਜਾਬ ਸਰਕਾਰ ਦਾ ਕੋਈ ਐਸਾ ਮੰਤਰੀ ਜਾਂ ਅਹੁੱਦੇਦਾਰ ਨਹੀਂ ਹੋਵੇਗਾ, ਜਿਸ ਨਾਲ ਇਸ ਪੱਖ ਤੋਂ ਗੱਲ ਨਾ ਕੀਤੀ ਹੋਵੇ ਅਤੇ ਹਮੇਸ਼ਾਂ ਹੀ ਸਰਕਾਰ ਵੱਲੋਂ ਇਸ ਗੱਲ ਦਾ ਭਰੋਸਾ ਦਿਵਾਇਆ ਗਿਆ ਕਿ ਅਸੀਂ ਆਪਣਾ ਪੂਰਾ ਯਤਨ ਕੈਦੀਆਂ ਦੀ ਰਿਹਾਈ ਲਈ ਕਰਾਂਗੇ।ਉਨਾਂ ਕਿਹਾ ਕਿ ਪੰਜਾਬ ਸਰਕਾਰ ਆਪਣਾ ਬਣਦਾ ਯਤਨ ਕਰ ਰਹੀ ਹੈ ਅਤੇ ਮਸਲੇ ਦੇ ਹੱਲ ਲਈ ਸਬੰਧਤ ਸਰਕਾਰਾਂ ਆਪਣੇ ਯਤਨ ਹੋਰ ਵੀ ਤੇਜ਼ ਕਰਨ ਕਿਉਂਕਿ ਹੁਣ ਇਸ ਸਬੰਧੀ ਬਹੁਤੀ ਦੇਰ ਕਰਨਾ ਨੁਕਸਾਨਦੇਹ ਹੋਵੇਗਾ, ਕਿਉਕਿ ਸਰਕਾਰਾਂ ਬਨਾਉਣ ਲਈ ਸਿੱਖਾਂ ਨੇ ਆਪਣਾ ਪੂਰਾ ਯੋਗਦਾਨ ਪਾਇਆ ਹੈ।ਇਸ ਲਈ ਸਰਕਾਰਾਂ ਵੀ ਸਿੱਖਾਂ ਦੇ ਮਸਲੇ ਸੁਲਝਾਉਣ ਲਈ ਗੰਭੀਰ ਹੋਣ।
ਸਿੰਘ ਸਾਹਿਬ ਨੇ ਹੋਰ ਕਿਹਾ ਕਿ ਸੰਵਿਧਾਨ ਦੀ ਧਾਰਾ 25 ਬਾਰੇ ਹਰਬੰਸ ਸਿੰਘ ਔਜਲਾ ਅਤੇ ‘ਸਿੱਖ ਫਾਰ ਜਸਟਿਸ’ ਜਥੇਬੰਦੀ ਵੱਲੋਂ ਲਿਖਤੀ ਪੱਤਰਕਾਵਾਂ ਵਿਚ ਇਸ ਮਸਲੇ ਨੂੰ ਉਠਾਇਆ ਗਿਆ ਹੈ।ਧਾਰਾ 25 ਕਾਰਨ ਹੀ ਸਿੱਖ ਕੌਮ ਨੂੰ ਬਹੁਤ ਸਾਰੇ ਮਸਲਿਆਂ ਵਿਚੋਂ ਲੰਘਣਾ ਪੈ ਰਿਹਾ ਹੈ।ਇਸ ਲਈ ਅੱਜ ਲੋੜ ਹੈ ਕਿ ਸਮੁੱਚੀ ਸਿੱਖ ਕੌਮ ਇੱਕ ਪਲੇਟਫਾਰਮ ਥੱਲੇ ਇਕੱਠੇ ਹੋ ਕੇ ਧਾਰਾ 25 ਨੂੰ ਖਤਮ ਕਰਨ ਲਈ ਉਪਰਾਲਾ ਕਰੇ ਅਤੇ ਖਾਸ ਕਰਕੇ ਪੰਜਾਬ ਦੇ ਸੰਸਦ ਮੈਂਬਰ ਇਸ ਦੀ ਆਵਾਜ਼ ਪਾਰਲੀਮੈਂਟ ਵਿਚ ਉਠਾਉਣ।ਉਨਾਂ ਜੋਰ ਦੇ ਕਿਹਾ ਕਿ ਸਿੱਖ ਇੱਕ ਵੱਖਰੀ ਕੌਮ ਹੈ ਅਤੇ ਸਮੁੱਚਾ ਜਗਤ ਇਸ ਗੱਲ ਨੂੰ ਜਾਣਦਾ ਹੈ ਅਤੇ ਸਵੀਕਾਰਦਾ ਹੈ ਕਿ ਸਿੱਖਾਂ ਦੇ ਰੀਤੀ ਰਿਵਾਜ਼ ਵੱਖਰੇ ਹਨ।

Check Also

ਪੰਜਾਬ ਸਰਕਾਰ ਵੱਲੋਂ 2.45 ਲੱਖ ਆਸ਼ਰਿਤ ਤੇ ਅਨਾਥ ਬੱਚਿਆਂ ਲਈ 181.23 ਕਰੋੜ ਜਾਰੀ – ਵਿਧਾਇਕ ਡਾ. ਜਸਬੀਰ ਸਿੰਘ

 ਅੰਮ੍ਰਿਤਸਰ, 10 ਸਤੰਬਰ  (ਸੁਖਬੀਰ ਸਿੰਘ) – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ …

Leave a Reply