ਅੰਮ੍ਰਿਤਸਰ, 9 ਦਸੰਬਰ (ਗੁਰਪ੍ਰੀਤ ਸਿੰਘ) – ਦੇਸ਼-ਵਿਦੇਸ਼ ਵਿੱਚ ਬਿਊਟੀਸ਼ਨ ਅਤੇ ਫਿਟਨੈਸ ਦੇ ਖੇਤਰ ਵਿੱਚ ਮੋਹਰੀ ਕੰਪਨੀ ਵੀਐੈਲਸੀਸੀ ਦੀ ਸੰਸਥਾਪਿਕਾ ਵੰਦਨਾ ਲੂਥਰਾ ਨੇ ਕਿਹਾ ਕਿ, ”ਖੁਬਸੂਰਤ ਜੀਵਨ ਜੀਉਣ ਲਈ ਪਹਿਲੇ ਖੁੱਦ ਨਾਲ ਪਿਆਰ ਕਰੋ, ਫਿਰ ਦੂਜਿਆਂ ਵਿੱਚ ਪਿਆਰ ਵੰਡੀਏ”, ਇੰਝ ਕਰਨ ਨਾਲ ਜਿੰਦਗੀ ਖੂਬਸੂਰਤ ਹੋ ਜਾਂਦੀ ਹੈ। ਭਾਰਤ ਸਰਕਾਰ ਵਲੋਂ ਪਦਮਸ੍ਰੀ ਨਾਲ ਸਨਮਾਨਤ ਵੰਦਨਾ ਲੂਥਰਾ ਨੇ ਅੱਜ ਐਲਐਲਐਸ ਟਾਵਰ, ਸੌ ਫੁੱਟੀ ਰੋਡ ਵਿਖੇ ਵੀਐਲਸੀਸੀ ਦੇ ਨਵੇਂ ਸੈਂਟਰ ਵਿੱਚ ਉਦਘਾਟਨ ਦੀ ਰਸਮ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਵੀਐਲਸੀਸੀ ਦਾ ਮੁੱਖ ਉਦੇਸ਼ ਰੌਕੜਾ (ਪੈਸਾ) ਜਮਾ ਕਰਾਉਣਾ ਨਹੀਂ ਬਲਕਿ ਲੋਕਾਂ ਨੂੰ ਖੁਬਸੂਰਤੀ ਪ੍ਰਤੀ ਜਾਗਰੂਕ ਕਰਦੇ ਹੋਏ ਮੋਟਾਪੇ ਤੋਂ ਮੁੱਕਤੀ ਦਿਲਾਉਣਾ ਹੈ।ਇਸ ਤੋਂ ਪਹਿਲਾਂ ਵੰਦਨਾ ਲੂਥਰਾ ਨੇ ਸੈਂਟਰ ਦਾ ਸ਼ੁਭਅਰੰਭ ਕਰਦੇ ਹੋਏ ਆਪਣੇ ਸੰਬੋਧਨ ਵਿਚ ਕਿਹਾ ਕਿ ਵੀਐਲਸੀਸੀ ਨੇ ਆਪਣੀ ਬਿਊਟੀਸ਼ਨ ਸੇਵਾਵਾਂ ਵਿੱਚ ਹੀ ਨਹੀਂ ਬਲਕਿ ਬਿਊਟੀ ਪ੍ਰੋਡਕਟਾਂ ਦੇ ਬਲਬੂਤੇ ‘ਤੇ ਦੇਸ਼-ਵਿਦੇਸ਼ ਵਿੱਚ ਵੱਖਰੀ ਪਛਾਣ ਬਣਾਈ ਹੈ। ਜ਼ਿਕਰਯੋਗ ਹੈ ਕਿ ਵੀਐਲਸੀਸੀ ਬਿਊਟੀਸ਼ਨ ਅਤੇ ਫਿਟਨੈਸ ਸੇਵਾਵਾਂ ਦੇ ਨਾਲ-ਨਾਲ ਅੰਤਰ ਰਾਸ਼ਟਰੀ ਉਤਪਾਦਾਂ ਦੀ ਆਕਰਸ਼ਕ ਰੇਂਜ ਦੁਨੀਆਂ ਦੇ 15 ਮੁਲਕਾਂ ਵਿੱਚ ਉਤਾਰ ਚੁੱਕੀ ਹੈ। ਦੇਸ਼ ਦੇ 121 ਸ਼ਹਿਰਾਂ ਵਿਚ ਸਥਿਤ 300 ਤੋਂ ਵੀ ਵੱਧ ਸੈਂਟਰਾਂ ਵਿੱਚ ਕੰਪਨੀ ਲੋਕਾਂ ਵਿਚ ਬਿਊਟੀਸ਼ਨ ਦੇ ਪ੍ਰਤੀ ਜਾਗਰੂਕ ਕਰਦੇ ਹੋਏ ਫਿਟਨੈਸ ਦਾ ਪੈਗਾਮ ਦੇ ਰਹੀ ਹੈ। ਵੰਦਨਾ ਲੂਥਰਾ ਦਾ ਦਾਵਾ ਹੈ ਕਿ ਵੀਐਲਸੀਸੀ ਨੇ ਡੀਐਨਏ ਟੈਸਟ ਦੁਆਰਾ ਮਨੁੱਖੀ ਜੀਂਸ ਦੀ ਸਰੰਚਨਾ ਦੀ ਜਾਂਚ ਮਗਰੋ ਮੋਟਾਪੇ ਨੂੰ ਯੋਜਨਾਬੰਧ ਤਰੀਕੇ ਨਾਲ ਉਪਚਾਰ ਤੋਂ ਬਾਅਦ ਘੱਟ ਕਰਨ ਵਿਚ ਅਹਿਮ ਭੂਮਿਕਾ ਨਿਭਾਈ ਹੈ। ਸ੍ਰੀਮਤੀ ਲੂਥਰਾ ਨੇ ਅੱਗੇ ਕਿਹਾ ਕਿ ਦੇਸ਼ ਵਿਚ ਉਨਾਂ ਦਾ ਪਹਿਲਾ ਸੈਂਟਰ 1989 ਵਿਚ ਦਿੱਲੀ ਵਿਖੇ ਸਫਦਰਜੰਗ ਦੀ ਬੇਸਮੈਂਟ ਵਿਚ ਖੋਲਿਆ ਗਿਆ ਸੀ, ਉਸ ਸਮੇਂ ਉਨਾਂ ਕੋਲ ਸਿਰਫ਼ ਤਿੰਨ ਲੋਕ ਸਨ ਅਤੇ ਅੱਜ ਉਨਾਂ ਦੇ ਨਾਲ ਸਿੱਧੇ ਅਤੇ ਅਸਿੱਧੇ ਤੌਰ ‘ਤੇ 6000 ਲੋਕ ਜੁੜੇ ਹਨ ਅਤੇ ਇਨਾਂ ਵਿਚੋਂ 75 ਫੀਸਦੀ ਔਰਤਾਂ ਆਪਣੀ ਭੂਮਿਕਾ ਨਿਭਾ ਰਹੀਆਂ ਹਨ।
ਹਾਜ਼ਰ ਔਤਰਾਂ ਦੀ ਖੁਬਸੂਰਤੀ ਬਾਰੇ ਵੰਦਨਾ ਜੀ ਦਾ ਕਹਿਣਾ ਹੈ ਕਿ ਅਕਸਰ ਔਰਤਾਂ ਆਪਣੀ ਚਮੜੀ ਦੀ ਅਨਦੇਖੀ ਕਰਦੀਆਂ ਹਨ, ਨਤੀਜਨ ਵੱਧਦੀ ਉਮਰ ਦੀ ਢਲਦੀ ਚਮੜੀ ਨਾਲ ਦੇਖਣ ਨੂੰ ਮਿਲਦੀ ਹੈ। ਜੇਕਰ ਔਰਤਾਂ ਸ਼ੁਰੂਆਤੀ ਪੱਧਰ ‘ਤੇ ਯਾਨੀ ਕਿ 20 ਸਾਲ ਦੀ ਉਮਰ ਵਿਚ ਚਮੜੀ ਦੀ ਸੰਭਾਲ ਸ਼ੁਰੂ ਕਰ ਦੇਣ ਤਾਂ ਵੱਧਦੀ ਉਮਰ ਦੇ ਪ੍ਰਵਾਅ ਤੋਂ ਬੱਚਿਆ ਜਾ ਸਕਦਾ ਹੈ। ਪ੍ਰੋਡਕਟਾਂ ਦੇ ਸੰਬੰਧ ਵਿਚ ਵੰਦਨਾ ਜੀ ਦਾ ਮਾਨਣਾ ਹੈ ਕਿ ਉਨ੍ਹਾਂ ਦੇ ਪ੍ਰੋਡਕਟਾਂ ਵਿਚੋਂ ਐਂਟੀ ਪ੍ਰਦੂਸ਼ਣ ਪ੍ਰੋਡਕਟਾਂ ਦੀ ਖਾਸ ਮੰਗ ਹੈ। ਪੁੱਛਣ ‘ਤੇ ਉਨ੍ਹਾਂ ਕਿਹਾ ਕਿ ਭਾਰਤ ਵਿਚ ਤਿਆਰ ਕੀਤੇ ਜਾਣ ਵਾਲੇ ਸਾਰੇ ਪ੍ਰੋਡਕਟ ਹਰੀਦੁਆਰ ਅਤੇ ਦੇਹਰਾਦੂਨ ਵਿਖੇ ਮੈਨੀਫੈਕਚਰਿੰਗ ਯੂਨਿਟ ਵਿਚ ਕਾਫੀ ਰਿਸਰਚ ਤੋਂ ਬਾਅਦ ਤਿਆਰ ਕੀਤੇ ਜਾਂਦੇ ਹਨ ਅਤੇ ਇਨਾਂ ਥਾਵਾਂ ‘ਤੇ ਬਣਾਏ ਜਾਣ ਵਾਲੇ ਸਾਰੇ ਪ੍ਰੋਡਕਟ ਆਯੁਰਵੇਦ ਅਤੇ ਜੜੀ ਬੂਟੀਆਂ ਦੀ ਪ੍ਰਣਾਲੀ ‘ਤੇ ਆਧਾਰਿਤ ਸਨ।
ਭਵਿੱਖ ਵਿਚ ਹੋਣ ਵਾਲੇ ਕੰਪਨੀ ਦੇ ਵਿਸਤਾਰ ਸੰਬੰਧੀ ਵੰਦਨਾ ਜੀ ਨੇ ਕਿਹਾ ਕਿ ਉਨ੍ਹਾਂ ਦੀ ਨਿਜੀ ਚਾਹਤ ਹੈ ਕਿ ਉਨ੍ਹਾਂ ਦਾ ਇਕ ਸੈਂਟਰ ਗੁਆਂਢੀ ਮੁਲਕ ਪਾਕਿਸਤਾਨ ਵਿਖੇ ਵੀ ਹੋਣਾ ਚਾਹੀਦਾ ਹੈ ਅਤੇ ਇਸ ਸੰਬੰਧ ਵਿਚ ਉਨ੍ਹਾਂ ਵਲੋਂ ਯਤਨ ਜਾਰੀ ਹਨ। ਆਪਣੀਆਂ ਭਾਵਨਾਵਾਂ ਅਤੇ ਜਜ਼ਬਾਤਾਂ ਨੂੰ ਬਿਆਨ ਕਰਦੇ ਹੋਏ ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਮਾਤਾ ਅਤੇ ਪਿਤਾ ਜੀ ਪੇਸ਼ਾਵਰ ਅਤੇ ਲਾਹੌਰ ਨਾਲ ਜੁੜੇ ਸਨ ਅਤੇ ਚਾਹੁੰਦੇ ਹਨ ਕਿ ਉਹ ਉਨਾਂ ਦੇ ਸੁਪਨਿਆਂ ਨੂੰ ਹਕੀਕਤ ਵਿਚ ਬਦਲੇ। ਦੇਸ਼ ਦੀਆਂ ਪਹਿਲੀਆਂ 13 ਸ਼ੱਕਤੀਸ਼ਾਲੀ ਔਰਤਾਂ ਵਿਚ ਇਕ ਵੰਦਨਾ ਲੂਥਰਾ ਨੇ ਕਿਹਾ ਕਿ ਉਹ ਕਦੇ ਵੀ ਉਮਰ ਨਹੀਂ ਲੁਕਾਂਦੀ। ਉਹ ਅੱਜ 56 ਸਾਲ ਦੀ ਹੋ ਚੁੱਕੀ ਹੈਂ ਹਾਲਾਂਕਿ ਉਨ੍ਹਾਂ ਦੇ ਪਤੀ ਕਈ ਬਾਰ ਟੋਕਦੇ ਹਨ ਕਿ ਅਖਬਾਰ ਵਾਲਿਆਂ ਨੂੰ ਉਮਰ ਨਾ ਦੱਸਿਆ ਕਰੋ, ਮਗਰ ਉਨ੍ਹਾਂ ਦਾ ਕਹਿਣਾ ਹੈ ਕਿ ਜੀਵਨ ਵਿਚ ਸਿਹਤ ਦੇ ਨਾਲ ਹੋਰ ਪਹਿਲੂਆਂ ਵਿੱਚ ਅਨੁਸ਼ਾਸਨ ਰੱਖਣ ਵਾਲਿਆਂ ਦੀ ਉਮਰ ਆੜੇ ਨਹੀਂ ਆਉਾਂਦੀ।ਉਹ ਹਮੇਸ਼ਾਂ ਫਿਟ ਰਹਿੰਦੇ ਹਨ। ਵੰਦਨਾ ਦਾ ਕਹਿਣਾ ਹੈ ਕਿ ਅੱਜ ਨਾਨੀ ਬਨਣ ਤੋਂ ਬਾਅਦ ਵੀ ਉਹ ਪੂਰੀ ਤਰ੍ਹਾਂ ਫਿਟ ਹਨ।
ਅੱਜ ਵੀਐਲਸੀਸੀ ਬਿਊਟੀ ਅਤੇ ਫਿਟਨੈਸ ਦੇ ਖੇਤਰ ਵਿਚ ਇਕ ਵੱਡਾ ਕਾਰਪੋਰੇਟ ਬਣ ਚੁੱਕਾ ਹੈ।