ਅੰਮ੍ਰਿਤਸਰ, 8 ਦਸੰਬਰ (ਸੁਖਬੀਰ ਖੁਰਮਣੀਆਂ) – ਖਾਲਸਾ ਕਾਲਜ ਆਫ਼ ਨਰਸਿੰਗ ਵਿਖੇ ਅੱਜ ਵਿਸ਼ੇਸ਼ ਸਹੁੰ ਚੁੱਕ ਸਮਾਗਮ ਕੀਤਾ ਗਿਆ।ਜਿਸ ਵਿੱਚ ਕਾਲਜ
ਪ੍ਰਿੰਸੀਪਲ ਡਾ. ਅਮਨਪ੍ਰੀਤ ਕੌਰ ਨੇ ਫਲੋਰੈਂਸ ਨਾਇਟਿੰਗੇਲ ਦੀ ਜੀਵਨ ਸ਼ੈਲੀ ਅਤੇ ਮਨੁੱਖਤਾ ਪ੍ਰਤੀ ਸਮਰਪਣ ਬਾਰੇ ਵਿਸਥਾਰ ਸਹਿਤ ਚਾਨਣਾ ਪਾਇਆ।ਉਨ੍ਹਾਂ ਕਿਹਾ ਕਿ ਫਲੋਰੈਂਸ ਨਾਇਟਿੰਗੇਲ ਨੇ ਸੰਸਾਰ ’ਚ ਸੇਵਾ ਭਾਵਨਾ ਜਗਾਈ ਹੈ।ਡਾ. ਅਮਨਪ੍ਰੀਤ ਕੌਰ, ਵਾਈਸ ਪ੍ਰਿੰਸੀਪਲ ਡਾ: ਨੀਲਮ ਹੰਸ ਅਤੇ ਵੱਖ-ਵੱਖ ਕਲਾਸਾਂ ਦੇ ਇੰਚਾਰਜ਼ਾਂ ਨੇ ਮਿਲ ਕੇ ਸ਼ਮਾ ਰੌਸ਼ਨ ਕੀਤੀ।ਡਾ. ਅਮਨਪ੍ਰੀਤ ਕੌਰ ਵਲੋਂ ਨਰਸਿੰਗ ਕੋਰਸ ਸਮੇਤ ਹੋਰ ਸਰਟੀਫਿਕੇਟ ੍ਰਕੋਰਸਾਂ ’ਚ ਨਵੇਂ ਦਾਖਲ ਹੋਏ ਵਿਦਿਆਰਥੀਆਂ ਤੋਂ ਨਰਸਿੰਗ ਕਿੱਤੇ ਪ੍ਰਤੀ ਈਮਾਨਦਾਰੀ, ਲਗਨ, ਮਿਹਨਤ ਅਤੇ ਦਇਆ ਭਾਵਨਾ ਨਾਲ ਸੇਵਾ ਨਿਭਾਉਣ ਲਈ ਮੋਮਬੱਤੀਆਂ ਜਗਾ ਕੇ ਸਹੁੰ ਚੁੱਕਾਈ ਗਈ।ਇਸ ਮੌਕੇ ਕਾਲਜ ਸਟਾਫ਼ ਤੇ ਵਿਦਿਆਰਥੀ ਹਾਜ਼ਰ ਸਨ।
Check Also
ਖਾਲਸਾ ਕਾਲਜ ਵਿਖੇ ‘ਐਨ.ਪੀ.ਟੀ.ਈ.ਐਲ ਜਾਗਰੂਕਤਾ ਵਰਕਸ਼ਾਪ’ ਕਰਵਾਈ ਗਈ
ਅੰਮ੍ਰਿਤਸਰ, 11 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵੱਲੋਂ ਆਈ.ਆਈ.ਟੀ ਕਾਨਪੁਰ ਦੇ ਸਹਿਯੋਗ ਨਾਲ …
Punjab Post Daily Online Newspaper & Print Media