Monday, April 22, 2024

ਹਿਮਾਚਲ ‘ਚ ਕਾਂਗਰਸ ਸਰਕਾਰ ਬਣਨ ‘ਤੇ ਸਮਰਾਲਾ ’ਚ ਵੰਡੇ ਲੱਡੂ

ਸਮਰਾਲਾ, 8 ਦਸੰਬਰ (ਇੰਦਰਜੀਤ ਸਿੰਘ ਕੰਗ) – ਕਾਂਗਰਸ ਵਲੋਂ ਹਿਮਾਚਲ ਪ੍ਰਦੇਸ਼ ਵਿਧਾਨ ਸਭਾ ‘ਚ ਪੂਰਨ ਬਹੁਮਤ ਹਾਸਲ ਕਰਨ ਦੀ ਖੁਸ਼ੀ ਵਿੱਚ ਅੱਜ ਸਮਰਾਲਾ ਦੇ ਮੇਨ ਚੌਂਕ ਵਿੱਚ ਯੂਥ ਕਾਂਗਰਸ ਹਲਕਾ ਸਮਰਾਲਾ ਦੇ ਪ੍ਰਧਾਨ ਮਨਪ੍ਰੀਤ ਸਿੰਘ ਜਲਣਪੁਰ ਦੀ ਅਗਵਾਈ ਹੇਠ ਕਾਂਗਰਸੀ ਵਰਕਰਾਂ ਵਲੋਂ ਲੱਡੂ ਵੰਡੇ ਗਏ।ਮਨਪ੍ਰੀਤ ਜਲਣਪੁਰ ਨੇ ਕਿਹਾ ਕੇਂਦਰ ਦੀ ਭਾਜਪਾਈ ਸਰਕਾਰ ਪੂਰੇ ਭਾਰਤ ਨੂੰ ਭਗਵੇਂ ਰੰਗ ਵਿੱਚ ਰੰਗਣਾ ਚਾਹੁੰਦੀ ਹੈ, ਪ੍ਰੰਤੂ ਹਿਮਾਚਲ ਵਿਧਾਨ ਸਭਾ ਚੋਣ ਨਤੀਜਿਆਂ ਨੇ ਭਾਜਪਾ ਦੇ ਮੂੰਹ ‘ਤੇ ਕਰਾਰੀ ਚਪੇੜ ਮਾਰੀ ਹੈ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਦਾ ਭਰੋਸਾ ਹਿਮਾਚਲ ਪ੍ਰਦੇਸ਼ ਦੇ ਲੋਕਾਂ ਨੇ ਕਾਂਗਰਸ ਵਿੱਚ ਪ੍ਰਗਟ ਕੀਤਾ ਹੈ, ਉਸ ਭਰੋਸੇ ‘ਤੇ ਕਾਂਗਰਸ ਪੂਰੀ ਤਰ੍ਹਾਂ ਖਰੀ ਉਤਰੇਗੀ ਅਤੇ ਵਿਕਾਸ ਕੰਮਾਂ ਵਿੱਚ ਤਜ਼ੀ ਲਿਆਵੇਗੀ।ਉਨਾਂ ਕਿਹਾ ਕਿ ਪੰਜਾਬ ‘ਚ ਜਿੱਤੀ ਆਮ ਆਦਮੀ ਪਾਰਟੀ ਜੋ ਹਿਮਾਚਲ ਅਤੇ ਗੁਜਰਾਤ ਵਿੱਚ ਸਰਕਾਰ ਬਣਾਉਣ ਦੇ ਸੁਫਨੇ ਲੈ ਰਹੀ ਸੀ, ਉਨ੍ਹਾਂ ਦੇ ਸੁਫਨੇ ਪੂਰੀ ਤਰ੍ਹਾਂ ਖੇਰੰੂ ਖੇਰੂੰ ਹੋ ਗਏ ਹਨ।ਪੰਜਾਬ ਦਾ ਮਾਡਲ ਲੈ ਕੇ ਹਿਮਾਚਲ ਅਤੇ ਗੁਜਰਾਤ ਗਈ ਇਹ ਪਾਰਟੀ ਪੂਰੀ ਤਰ੍ਹਾਂ ਫੇਲ ਹੋ ਗਈ।ਇਸ ਹਾਰ ਨੂੰ ਮੁੱਖ ਰੱਖਦੇ ਹੋਏ ਨੈਕਿਤਕਤਾ ਦੇ ਅਧਾਰ ‘ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਹੈ।
ਇਸ ਮੌਕੇ ਮਨਦੀਪ ਸਿੰਘ ਭੰਗਲਾਂ, ਸਰਪੰਚ ਸਿਕੰਦਰ ਸਿੰਘ ਸਰਵਰਪੁਰ, ਮਨਿੰਦਰ ਸਿੰਘ ਮੱਲ ਮਾਜ਼ਰਾ, ਵਿਸ਼ਾਲ ਭਾਰਤੀ, ਰਵੀ ਕੁਮਾਰ ਚੇਅਰਮੈਨ, ਬਿੱਲਾ ਸਰਪੰਚ ਬਾਲਿਓਂ, ਲਾਡੀ ਬਗਲੀ ਪੰਚ, ਮਨਿੰਦਰ ਸਿੰਘ ਜਲਣਪੁਰ, ਸੁਖਦੇਵ ਸਿੰਘ ਸਰਪੰਚ ਜਲਣਪੁਰ, ਸੋਨੀ ਗੋਸਲਾਂ ਬਲਾਕ ਸੰਮਤੀ ਮੈਂਬਰ, ਸੁਖਵਿੰਦਰ ਸਿੰਘ ਖੱਟਰਾਂ, ਦੀਪੂ ਸਮਰਾਲਾ, ਕੁਲਵੰਤ ਸਿੰਘ ਗੋਸਲਾਂ, ਗਗਨਦੀਪ ਸਿੰਘ ਸਰਵਰਪੁਰ, ਵਰਿੰਦਰ ਜਲਣਪੁਰ, ਜਗਦੀਪ ਸਿੰਘ ਸਮਰਾਲਾ, ਸੋਨੂੰ ਸਮਰਾਲਾ ਆਦਿ ਹਾਜ਼ਰ ਸਨ।

Check Also

ਡਾ. ਸੁਖਵਿੰਦਰ ਕੌਰ ਮੱਲ੍ਹੀ ਦੀ ਕਾਵਿ ਪੁਸਤਕ “ਲੰਮੇ ਰਾਹਾਂ ਦੀ ਹੂਕ” ਲੋਕ ਅਰਪਨ

ਅੰਮ੍ਰਿਤਸਰ, 22 ਅਪ੍ਰੈਲ (ਦੀਪ ਦਵਿੰਦਰ ਸਿੰਘ) – ਵਿਰਸਾ ਵਿਹਾਰ ਅੰਮ੍ਰਿਤਸਰ ਦੇ ਨਾਵਲਕਾਰ ਸ. ਨਾਨਕ ਸਿੰਘ …