ਸੰਗਰੂਰ, 10 ਦਸੰਬਰ (ਜਗਸੀਰ ਲੌਂਗੋਵਾਲ) – ਸਰਕਾਰੀ ਸੀਨੀਅਰ ਸਕੈਂਡਰੀ ਸਮਾਰਟ ਸਕੂਲ (ਮੁੰਡੇ) ਧਨੋਲਾ ਜਿਲ੍ਹਾ ਬਰਨਾਲਾ ਵਿਖੇ ਪ੍ਰਿੰਸੀਪਲ ਸਟੇਟ ਐਵਾਰਡੀ
ਰਾਕੇਸ਼ ਕੁਮਾਰ ਦੀ ਅਗਵਾਈ ਹੇਠ ਅਤੇ ਜਿਲ੍ਹਾ ਸਿੱਖਿਆ ਸੁਧਾਰ ਟੀਮ ਇੰਚਾਰਜ਼ ਸਟੇਟ ਅਤੇ ਨੈਸ਼ਨਲ ਐਵਾਰਡੀ ਪ੍ਰਿੰਸੀਪਲ ਬਲਜਿੰਦਰਪਾਲ ਸਿੰਘ ਅਤੇ ਵਿਸ਼ਾ ਮਾਹਿਰ ਪੰਜਾਬੀ ਮਨਪ੍ਰੀਤ ਸਿੰਘ ਸਿੱਖਿਆ ਸੁਧਾਰ ਟੀਮ ਦੀ ਰਹਿਨੁਮਾਈ ਹੇਠ ਪੰਜਾਬੀ ਮਿਸਟ੍ਰੈਸ ਸਾਰਿਕਾ ਜ਼ਿੰਦਲ ਵਲੋਂ ਛੇਵੀਂ ਤੋਂ ਅੱਠਵੀਂ ਕਲਾਸ ਤੱਕ ਸੁੰਦਰ ਲਿਖਾਈ ਮੁਕਾਬਲੇ ਕਰਵਾਏ ਗਏ, ਜਿਸ ਵਿੱਚ ਸਕੂਲ ਪੱਧਰੀ ਚੋਣ ਦੇ ਅਧਾਰ ‘ਤੇ ਕਰੀਬ 16 ਵਿਦਿਆਰਥੀਆਂ ਨੇ ਭਾਗ ਲਿਆ।ਪ੍ਰਿੰਸੀਪਲ ਰਾਕੇਸ਼ ਕੁਮਾਰ ਨੇ ਵਿਦਿਆਰਥੀਆਂ ਦੀ ਹੌਂਸਲਾ ਅਫਜ਼ਾਈ ਕਰਦੇ ਹੋਏ ਹੋਰ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ।ਪ੍ਰਿੰਸੀਪਲ ਬਲਜਿੰਦਰਪਾਲ ਸਿੰਘ ਨੇ ਕਿਹਾ ਕਿ ਵਿਦਿਆਰਥੀਆਂ ਵਿੱਚ ਲੇਖਣ ਕਲਾ ਦੇ ਵਿਕਾਸ ਨਾਲ ਪੜ੍ਹਨ ਰੁਚੀ ਪੈਦਾ ਹੁੰਦੀ ਹੈ।ਪੰਜਾਬੀ ਮਿਸਟ੍ਰੈਸ ਸਾਰਿਕਾ ਜ਼ਿੰਦਲ ਦੱਸਿਆ ਕਿ ਇਸ ਮੁਕਾਬਲੇ ਦਾ ਮੁੱਖ ਉਦੇਸ਼ ਵਿਦਿਆਰਥੀਆਂ ਵਿੱਚ ਭਾਸ਼ਾ ਦੇ ਲੇਖਨ ਕੌਸ਼ਲ ਦਾ ਵਿਕਾਸ ਕਰਨਾ ਹੈ।ਲੇਖਨ ਕੌਸ਼ਲ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਵਿੱਚ ਸਹਾਇਕ ਹੁੰਦਾ ਹੈ, ਇਸ ਮੁਕਾਬਲੇ ਵਿੱਚ ਕਰਮਵਾਰ ਤਿੰਨ ਪੁਜੀਸ਼ਨਾਂ ਪਹਿਲੀ ਪੁਜੀਸ਼ਨ ਅੰਗਦ ਸਿੰਘ ਕਲਾਸ 6ਵੀਂ, ਦੂਜੀ ਪੁਜੀਸ਼ਨ ਹਰਜਾਪ ਸਿੰਘ ਕਲਾਸ ਛੇਵੀਂ, ਤੀਜੀ ਪੁਜੀਸ਼ਨ ਬਲਜਿੰਦਰ ਸਿੰਘ ਕਲਾਸ ਛੇਵੀਂ ਨੇ ਹਾਸਿਲ ਕੀਤੀ।
ਇਸ ਮੌਕੇ ਸ੍ਰੀਮਤੀ ਇਸ਼ਰਤ ਭੱਠਲ ਲੈਕਚਰਾਰ ਪੰਜਾਬੀ, ਸਕੂਲ ਮੁਖੀ ਸ਼੍ਰੀਮਤੀ ਰੇਣੁ ਬਾਲਾ, ਪੰਜਾਬੀ ਮਿਸਟ੍ਰੈਸ ਰਮਨ ਭੰਡਾਰੀ, ਪੰਜਾਬੀ ਮਿਸਟ੍ਰੈਸ ਰੱਸੀਤਾਂ ਰਾਣੀ, ਸ.ਸ ਮਿਸਟ੍ਰੈਸ ਜਸਪ੍ਰੀਤ ਕੌਰ ਅਤੇ ਸਮੂਹ ਸਟਾਫ ਹਾਜ਼ਰ ਰਿਹਾ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਸਰ, 28 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media