Thursday, June 5, 2025
Breaking News

ਨੌਜਵਾਨ ਸਟਾਰਟਅੱਪ ਲਈ ਅੱਗੇ ਆਉਣ ਤਾਂ ਸਰਕਾਰ ਦੇਵੇਗੀ ਸਹਿਯੋਗ – ਡਿਪਟੀ ਕਮਿਸ਼ਨਰ

ਅੰਮ੍ਰਿਤਸਰ ਦੀ ਪਛਾਣ ਬਣਿਆ ਪਾਈਟੈਕਸ, ਭਾਗ ਲੈਣ ਵਾਲੇ ਉਦਮੀਆਂ ਨੂੰ ਕੀਤਾ ਸਨਮਾਨਿਤ

ਅੰਮ੍ਰਿਤਸਰ, 12 ਦਸੰਬਰ (ਸੁਖਬੀਰ ਸਿੰਘ) – ਪੰਜਾਬ ਇੰਟਰਨੈਸ਼ਨਲ ਟਰੇਡ ਐਕਸਪੋ ਨਾ ਸਿਰਫ ਅੰਮਿ੍ਰਤਸਰ ਦੀ ਸ਼ਾਨ ਅਤੇ ਪਛਾਣ ਹੈ, ਸਗੋਂ ਸ਼ਹਿਰ ਦੇ ਲੋਕਾਂ ਨੇ ਵੀ ਇਸ ਸਮਾਗਮ ਦਾ ਲਾਭ ਉਠਾਇਆ ਹੈ।
ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਸੂਦਨ ਨੇ ਇਥੇ ਚੱਲ ਰਹੇ 16ਵੇਂ ਪੰਜਾਬ ਇੰਟਰਨੈਸ਼ਨਲ ਟਰੇਡ ਐਕਸਪੋ (ਪਾਈਟੈਕਸ) ਦੇ ਸਮਾਪਤੀ ਸਮਾਰੋਹ ਦੌਰਾਨ ਮੁੱਖ ਮਹਿਮਾਨ ਵਜੋਂ ਸੰਬੋਧਨ ਕਰਦਿਆਂ ਕੀਤਾ।ਉਨਾਂ ਕਿਹਾ ਕਿ ਨੌਜਵਾਨ ਨਵਾਂ ਸਟਾਰਟਅੱਪ ਕਰਨ ਲਈ ਅੱਗੇ ਆਉਣ ਸਰਕਾਰ ਉਨਾਂ ਨੂੰ ਪੂਰਾ ਸਹਿਯੋਗ ਦੇਵੇਗੀ।ਡਿਪਟੀ ਕਮਿਸ਼ਨਰ ਵਲੋਂ ਜਿਲ੍ਹਾ ਗੁਰਦਾਸਪੁਰ ਦੇ ਨੌਜਵਾਨ ਵਲੋਂ ਜਿਸ ਵਲੋਂ ਕਿ ਗੁੜ ਬਣਾਉਣ ਦਾ ਨਵਾਂ ਸਟਾਰਟਅਪ ਸ਼ੁਰੂ ਕੀਤਾ ਗਿਆ ਅਤੇ ਪਿਛਲੇ 16 ਸਾਲਾਂ ਤੋਂ ਪਾਈਟੈਕਸ ਵਿੱਚ ਭਾਗ ਲੈਣ ਵਾਲੇ ਮੋਹਾਲੀ ਤੋਂ ਜਸਵਿੰਦਰ ਸਿੰਘ ਨਾਲ ਵਿਸ਼ੇਸ ਮੁਲਾਕਾਤ ਕੀਤੀ।ਇਨਾਂ ਦੋਵਾਂ ਉਦਮੀਆਂ ਨੇ ਪਾਈਟੈਕਸ ਮੇਲੇ ਤੋਂ ਹੀ ਆਪਣੀ ਸ਼ੁਰੂਆਤ ਕੀਤੀ ਸੀ ਅਤੇ ਅੱਜ ਆਪਣੇ ਵਪਾਰ ਨੂੰ ਕਾਫ਼ੀ ਅੱਗੇ ਲੈ ਗਏ ਹਨ।ਉਨਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਅੱਜ ਸਮੇਂ ਦੀ ਮੁੱਖ ਲੋੜ ਫੂਡ ਪ੍ਰੋਸੈਸਿੰਗ ਦੀ ਹੈ ਅਤੇ ਪੰਜਾਬ ਵਿੱਚ ਕੱਚਾ ਮਾਲ ਵੀ ਕਾਫ਼ੀ ਮਾਤਰਾ ਵਿੱਚ ਹੈ।ਉਨਾਂ ਕਿਹਾ ਕਿ ਨੌਜਵਾਨ ਅੱਗੇ ਆਉਣ ਅਤੇ ਫੂਡ ਪ੍ਰੋਸੈਸਿੰਗ ਵਿੱਚ ਕੰਮ ਕਰਨ।ਉਨਾਂ ਕਿਹਾ ਕਿ ਇਸ ਨਾਲ ਕਿਸਾਨ ਖੁਦ ਆਤਮਨਿਰਭਰ ਬਣ ਸਕੇਗਾ ਅਤੇ ਪੰਜਾਬ ਨੂੰ ਫਿਰ ਮੁੜ ਖੁਸ਼ਹਾਲ ਬਣਾਵਾਂਗੇ।
ਡੀ.ਸੀ ਨੇ ਬੇਸਟ ਡਿਸਪਲੇ ਇੰਡੋਰ ਦਾ ਐਵਾਰਡ ਕਜਾਰਿਆ ਗਰੁੱਪ, ਆਊਟਡੋਰ ਦਾ ਐਵਾਰਡ ਹੁੰਡਈ ਗਰੁੱਪ, ਹਾਈਏਸਟ ਫੁੱਟ ਫਾਲ ਇੰਡੋਰ ਦਾ ਐਵਾਰਡ ਹਰੀਦਰਸ਼ਨ, ਆਊਟਡੋਰ ਏਥਰ ਸਕੂਟਰ, ਬੇਸਟ ਇੰਟਰਨੈਸ਼ਨਲ ਪਾਰਟੀਸਿਪੇਸ਼ਨ ਦਾ ਐਵਾਰਡ ਟਰਕੀ ਨੂੰ ਦੇ ਕੇ ਸਨਮਾਨਿਤ ਕੀਤਾ।
ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਜਸਕਰਨ ਸਿੰਘ ਨੇ ਕਿਹਾ ਕਿ ਪੁਲਿਸ ਪ੍ਰਸ਼ਾਸਨ ਵਲੋਂ ਇਸ ਸਮਾਗਮ ਵਿੱਚ ਪ੍ਰਬੰਧਕਾਂ, ਸ਼ਹਿਰ ਵਾਸੀਆਂ ਅਤੇ ਮੇਲੇ ਵਿੱਚ ਆਉਣ ਵਾਲੇ ਦਰਸ਼ਕਾਂ ਨੂੰ ਹਰ ਸੰਭਵ ਸਹਿਯੋਗ ਦਿੱਤਾ ਗਿਆ ਹੈ।
ਭਾਰਤ ਸਰਕਾਰ ਦੇ ਵਣਜ ਅਤੇ ਉਦਯੋਗ ਮੰਤਰਾਲੇ ਦੇ ਬੋਰਡ ਆਫ਼ ਟਰੇਡ ਦੇ ਮੈਂਬਰ ਡਾ: ਅਸ਼ੋਕ ਖੰਨਾ ਨੇ ਕਿਹਾ ਕਿ ਚੈਂਬਰ ਉਦਮੀਆਂ ਅਤੇ ਸਰਕਾਰ ਵਿਚਕਾਰ ਇੱਕ ਪੁਲ ਦਾ ਕੰਮ ਕਰ ਰਿਹਾ ਹੈ।ਉਦਮੀ ਭਾਰਤ ਸਰਕਾਰ ਦੀਆਂ ਕਈ ਯੋਜਨਾਵਾਂ ਦਾ ਲਾਭ ਲੈ ਕੇ ਐਮ.ਐਸ.ਐਮ.ਈ ਨੂੰ ਮਜ਼ਬੂਤ ਕਰ ਸਕਦੇ ਹਨ।
ਪੀ.ਐਚ.ਡੀ ਚੈਂਬਰ ਆਫ਼ ਕਾਮਰਸ ਐਂਡ ਇੰਡਸਟਰੀ ਪੰਜਾਬ ਚੈਪਟਰ ਦੇ ਚੇਅਰਪਰਸਨ ਆਰ.ਐਸ.ਸਚਦੇਵਾ ਨੇ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਦਾ ਧੰਨਵਾਦ ਕੀਤਾ।
ਞਜਨਰਲ ਮੈਨੇਜਰ ਉਦਯੋਗ ਮਾਨਵਪ੍ਰੀਤ ਸਿੰਘ, ਪੀ.ਐਚ.ਡੀ ਚੈਂਬਰ ਆਫ਼ ਕਾਮਰਸ ਐਂਡ ਇੰਡਸਟਰੀ ਦੇ ਅਸਿਸਟੈਟ ਸੈਕਟਰੀ ਜਰਨਲ ਨਵੀਨ ਸੇਠ ਅੰਮ੍ਰਿਤਸਰ ਜ਼ੋਨ ਦੇ ਕਨਵੀਨਰ ਜੈਦੀਪ ਸਿੰਘ ਸਮੇਤ ਹੋਰ ਕਈ ਮੌਜ਼ੂਦ ਸਨ।

 

Check Also

ਖ਼ਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਵਿਖੇ ਵਾਤਾਵਰਣ ਦਿਵਸ ਮਨਾਇਆ ਗਿਆ

ਅੰਮ੍ਰਿਤਸਰ, 4 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਰਲਜ ਸੀਨੀਅਰ ਸੈਕੰਡਰੀ ਸਕੂਲ ਵਿਖੇ ਸ਼ੁੱਧ …