Thursday, June 25, 2026

ਪਿੰਗਲਵਾੜਾ ਪਰਿਵਾਰ ਦੀ 62ਵੀਂ ਲੜਕੀ ਦਾ ਅਨੰਦ ਕਾਰਜ਼ ਹੋਇਆ

ਡਾ. ਇੰਦਰਜੀਤ ਕੌਰ ਸਮੇਤ ਸਮੂਹ ਮੈਂਬਰਾਂ ਨੇ ਦਿੱਤਾ ਆਸ਼ੀਰਵਾਦ

ਅੰਮ੍ਰਿਤਸਰ, 18 ਦਸੰਬਰ (ਜਗਦੀਪ ਸਿੰਘ ਸੱਗੂ) – ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੋਸਾਇਟੀ ਦੇ ਮੁੱਖ ਦਫਤਰ ਦੇ ਵਿਹੜੇ ਵਿੱਚ ਅੱਜ ਪਿੰਗਲਵਾੜਾ ਪਰਿਵਾਰ ਦੀ ਲੜਕੀ ਮਨਜੋਤ ਕੌਰ ਦਾ ਅਨੰਦ ਕਾਰਜ਼ ਗੁਰਜਿੰਦਰ ਸਿੰਘ ਸਪੁੱਤਰ ਹਰਜੀਤ ਸਿੰਘ ਵਾਸੀ ਨਜ਼ਦੀਕ ਗੁਰਦੁਆਰਾ ਸਾਹਿਬ ਕਾਸੂਬੇਗੂਾ ਫਿਰੋਜ਼ਪੁਰ (ਪੰਜਾਬ) ਨਾਲ ਗੁਰਦੁਆਰਾ ਸਾਹਿਬ ਮਾਨਾਂਵਾਲਾ ਬਰਾਂਚ ਪਿੰਗਲਵਾੜਾ ਵਿਖੇ ਹੋਇਆ।ਇਸ ਲੜਕੀ ਨੇ ਮਿਊਜ਼ਿਕ ਵਿੱਚ ਐਮ.ਏ ਕੀਤੀ ਹੋਈ ਹੈ।ਪਿੰਗਲਵਾੜੇ ਦੀ ਬੱਚਿਆਂ ਦੀ ਇਹ 62 ਵੀਂ ਸ਼ਾਦੀ ਸੀ।ਇਸ ਸੁਭਾਗ ਜੋੜੀ ਨੂੰ ਪਿੰਗਲਵਾੜਾ ਪਰਿਵਾਰ ਵਲੋਂ ਘਰੇਲੂ ਜਰੂਰਤ ਦੀਆਂ ਸਾਰੀਆਂ ਵਸਤਾਂ ਦੇ ਕੇ ਤੋਰਿਆ ਗਿਆ।
ਪਿੰਗਲਵਾੜਾ ਸੰਸਥਾ ਦੇ ਮੁਖੀ ਡਾ. ਇੰਦਰਜੀਤ ਕੌਰ, ਮੀਤ-ਪ੍ਰਧਾਨ ਡਾ. ਜਗਦੀਪਕ ਸਿੰਘ, ਆਨਰੇਰੀ ਸੱਕਤਰ ਮੁਖਤਾਰ ਸਿੰਘ ਗੋਰਾਇਆ, ਰਾਜਬੀਰ ਸਿੰਘ ਮੈਂਬਰ, ਹਰਜੀਤ ਸਿੰਘ ਅਰੋੜਾ ਮੈਂਬਰ, ਕਰਨਲ ਦਰਸ਼ਨ ਸਿੰਘ ਬਾਵਾ ਮੁੱਖ ਪ੍ਰਸ਼ਾਸਕ, ਜੈ ਸਿੰਘ ਪ੍ਰਸ਼ਾਸਕ ਮਾਨਾਂਵਾਲਾ ਬ੍ਰਾਂਚ, ਨਰਿੰਦਰਪਾਲ ਸਿੰਘ ਸੋਹਲ, ਤਿਲਕ ਰਾਜ ਜਨਰਲ ਮੈਨੇਜਰ, ਗੁਰਵਿੰਦਰ ਸਿੰਘ ਅਤੇ ਰਵਿੰਦਰ ਸਿੰਘ ਪ੍ਰਿੰਟਵੈਲ, ਵਿਧਾਇਕਾ ਡਾ. ਜੀਵਨਜੋਤ ਕੌਰ ਦੇ ਸਹਿਯੋਗੀ ਹਰਪਾਲ ਸਿੰਘ ਸੰਧੂ, ਗੁਲਸ਼ਨ ਰੰਜਨ ਆਦਿ ਸਮੂੰਹ ਮੈਂਬਰਾਂ ਤੇ ਹੋਰ ਸਖਸ਼ੀਅਤਾ ਨੇ ਇਸ ਜੋੜੀ ਨੂੰ ਆਸ਼ੀਰਵਾਦ ਦਿੱਤਾ।

Check Also

12ਵੇਂ ਅੰਤਰਾਸ਼ਟਰੀ ਯੋਗ ਦਿਵਸ ਦੇ ਸਬੰਧ ‘ਚ `ਬੀ.ਵਾਈ.ਐਸ` ਵੱਲੋਂ ਵੱਖ-ਵੱਖ ਥਾਵਾਂ ‘ਤੇ ਕੀਤੇ ਸਮਾਗਮ

ਅੰਮ੍ਰਿਤਸਰ, 24 ਜੂਨ (ਜਗਦੀਪ ਸਿੰਘ) – ਭਾਰਤੀ ਯੋਗ ਸੰਸਥਾਨ (ਬੀ.ਵਾਈ.ਐਸ) ਵੱਲੋਂ ਅੰਮ੍ਰਿਤਸਰ ਸਮੇਤ ਕਈ ਥਾਵਾਂ …