Thursday, June 5, 2025
Breaking News

ਗਾਰਮੈਂਟਸ ਤੇ ਹੋਰ ਵਸਤੂਆਂ ਦੀ ਦੋ-ਰੋਜ਼ਾ ਵਿਸ਼ਾਲ ਦਰਸ਼ਨੀ ‘ਪ੍ਰਰੇਨਾ’ ਦਾ ਆਯੋਜਨ

ਅੰਮ੍ਰਿਤਸਰ, 20 ਦਸੰਬਰ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਲਾਈਫਲੌਂਗ ਲਰਨਿੰਗ ਵਿਭਾਗ ਦੀਆਂ ਵਿਦਿਆਰਥਣਾਂ ਦੁਆਰਾ ਤਿਆਰ ਕੀਤੇ ਗਏ ਭਿੰਨ-ਭਿੰਨ ਪ੍ਰਕਾਰ ਦੇ ਗਾਰਮੈਂਟਸ ਅਤੇ ਹੋਰ ਵਸਤੂਆਂ ਦੀ ਦੋ-ਰੋਜਾ ਵਿਸ਼ਾਲ ਪ੍ਰਦਰਸ਼ਨੀ ‘ਪ੍ਰਰੇਨਾ’ ਦਾ ਉਦਘਾਟਨ ਮੁੱਖ ਮਹਿਮਾਨ ਪ੍ਰੋ. (ਡਾ.) ਸ਼ਵੇਤਾ ਸ਼ਿਨੋਏ ਮੁਖੀ ਮਿਆਸ ਡਿਪਾਰਟਮੈਂਟ ਆਫ ਸਪੋਰਟਸ ਮੈਡੀਸਨ ਵੱਲੋਂ ਕੀਤਾ ਗਿਆ।
ਇਸ ਤੋਂ ਪਹਿਲਾਂ ਵਿਭਾਗ ਦੇ ਡਾਇਰੈਕਟਰ, (ਡਾ.) ਅਨੂਪਮ ਕੌਰ ਨੇ ਮੁੱਖ ਮਹਿਮਾਨ ਦਾ ਫੁੱਲਾਂ ਨਾਲ ਸਵਾਗਤ ਕਰਦਿਆਂ ਉਨ੍ਹਾਂ ਨੂੰ ਜੀ ਆਇਆਂ ਆਖਿਆ। ਪ੍ਰੋ. (ਡਾ.) ਸ਼ਿਨੋਏ ਨੇ ਵਿਭਾਗ ਦੇ ਕੋਰਸਾਂ ਪ੍ਰਤੀ ਵੱਧ ਤੋਂ ਵੱਧ ਜਾਣਕਾਰੀ ਸਮਾਜ ਵਿਚ ਫੈਲਾਉਣ ਲਈ ਕਿਹਾ ਤਾਂ ਜੋ ਹੋਰ ਜ਼ਿਆਦਾ ਵਿਦਿਆਰਥੀਆਂ ਨੂੰ ਵਿਭਾਗ ਵਿਖੇ ਚੱਲ ਰਹੇ ਕੋਰਸਾਂ ਬਾਰੇ ਪਤਾ ਲੱਗ ਸਕੇ ਅਤੇੇ ਵਿਦਿਆਰਥੀਆਂ ਦੁਆਰਾ ਕੀਤੇ ਕੰਮਾਂ ਦੀ ਸ਼ਲਾਘਾ ਕੀਤੀ ਅਤੇ ਇਨ੍ਹਾਂ ਨੂੰ ਹੋਰ ਪ੍ਰੇਰਣਾ ਨਾਲ ਕੰਮ ਕਰਨ ਲਈ ਕਿਹਾ। ਪ੍ਰੋ. ਸ਼ਿਨੋਏ ਨੇ ਵਿਦਿਆਰਥੀਆਂ ਦੁਆਰਾ ਕੀਤੇ ਗਏ ਕੰਮਾਂ ਨੂੰ ਬਹੁਤ ਪਸੰਦ ਕੀਤਾ ਅਤੇ ਵਿਦਿਆਰਥੀਆਂ ਨੂੰ ਉਤਸ਼ਾਹਿਤ ਕੀਤਾ ਕਿ ਤੁਸੀ ਇਸ ਹੁਨਰ ਨੂੰ ਆਪਣੇ ਇੱਕ ਰੋਜਗਾਰ ਦੇ ਕਿੱਤੇ ਵਜੋ ਅਪਣਾਉਣ। ਪ੍ਰਦਰਸ਼ਨੀ ਵਿੱਚ ਯੂਨੀਵਰਸਿਟੀ ਤੋਂ ਇਲਾਵਾ ਬਾਹਰੋਂ ਵੀ ਸੈਕੜੇ ਦੀ ਤਾਦਾਦ ਦੇ ਵਿੱਚ ਆਮ-ਲੋਕ, ਜਿਸ ਵਿੱਚ ਕਾਲਜਾ ਅਤੇ ਸਕੂਲੋਂ ਤੋਂ ਵਿਦਿਆਰਥੀ, ਵਿਭਾਗ ਦੇ ਵਿਦਿਆਰਥੀਆਂ ਦੁਆਰਾ ਮਿਹਨਤ ਨਾਲ ਤਿਆਰ ਕੀਤੀਆਂ ਗਈਆਂ ਵਸਤਾਂ ਨੂੰ ਦੇਖਣ ਲਈ ਪਹੁੰਚੇ। ਪ੍ਰਦਰਸ਼ਨੀ ਵਿੱਚ ਵਿਦਿਆਰਥੀਆਂ ਦੁਆਰਾ ਮਿਹਨਤ ਅਤੇ ਲਗਨ ਨਾਲ ਤਿਆਰ ਕੀਤੀਆਂ ਗਈਆਂ ਵਸਤਾਂ ਪ੍ਰਤੀ ਆਮ ਲੋਕਾਂ ਵਿੱਚ ਉਤਸ਼ਾਹ ਬਹੁਤ ਵੇਖਣ ਨੂੰ ਮਿਲਿਆ।
ਪ੍ਰੋ. (ਡਾ.) ਅਨੂਪਮ ਕੌਰ ਨੇ ਦੱਸਿਆ ਕਿ ਵਿਭਾਗ ਦੁਆਰਾ ਹਰ ਸਾਲ ਲੜਕੀਆਂ ਲਈ ਸਕਿੱਲ-ਡਿਵੈਲਪਮੈਂਟ ਕੋਰਸ/ਡਿਪਲੋਮੇ ਚਲਾਏ ਜਾਂਦੇ ਹਨ ਅਤੇ ਇਹਨਾਂ ਕੋਰਸ/ਡਿਪਲੋਮਿਆਂ ਦੌਰਾਨ ਵਿਦਿਆਰਥਣਾ ਦੁਆਰਾ ਮਿਹਨਤ ਨਾਲ ਤਿਆਰ ਕੀਤੀਆਂ ਗਈਆਂ ਵਸਤਾਂ ਨੂੰ ਇਸ ਪ੍ਰਦਰਸ਼ਣੀ ਵਿੱਚ ਹਰ ਸਾਲ ਪ੍ਰਦਰਸਿਤ ਕੀਤਾ ਜਾਂਦਾ ਹੈ। ਇਸ ਵਾਰ ਪ੍ਰਦਰਸ਼ਨੀ ਦੇਖਣ ਆਏ ਲੋਕਾਂ ਦੁਆਰਾ ਵਿਦਿਆਰਥੀਆਂ ਪਾਸੋਂ ਉਹਨਾਂ ਦੁਆਰਾ ਤਿਆਰ ਕੀਤੀਆਂ ਗਈਆਂ ਵਸਤਾਂ ਦੇ ਨਾਲ-ਨਾਲ ਹੋਰ ਵਸਤਾਂ/ਸਮਾਨ ਲਈ ਆਰਡਰ ਵੀ ਦਿੱਤੇ ਗਿਆ ਜਿਸ ਨਾਲ ਵਿਦਿਆਰਥੀਆਂ ਦਾ ਮਨੋਂ-ਬੱਲ ਹੋਰ ਵੀ ਉੱਚਾ ਹੋਇਆ।ਗੱਲਬਾਤ ਕਰਦਿਆਂ ਵਿਦਿਆਰਥੀਆਂ ਨੇ ਕਿਹਾ ਕਿ ਉਹ ਵਿਭਾਗ ਦੁਆਰਾ ਚਲਾਏ ਜਾਂਦੇ ਇਹਨਾਂ ਸਕਿੱਲ-ਡਿਵੈੱਲਪਮੈਂਟ ਕੋਰਸ/ਡਿਪਲੋਮੇ ਕਰਨ ਸਦਕਾ ਹੀ ਅੱਜ ਆਪਣੇ ਪੈਰਾਂ ਤੇ ਖੜੇ ਹੋਏ ਹਨ ਅਤੇ ਇਸ ਨੂੰ ਆਪਣੇ ਕਿੱਤੇ ਦੇ ਤੌਰ ਤੇ ਚਲਾ ਕੇ ਵਧੀਆ ਆਮਦਨੀ ਕਰ ਰਹੇ ਹਨ।
ਇਸ ਮੌਕੇ ਮਿਸਿਜ਼ ਤੇਜਪਾਲ ਕੌਰ, ਮਿਸਿਜ਼ ਆਂਚਲ ਊਪਲ, ਮਿਸਿਜ਼ ਕੀਰਤੀ, ਮਿਸਿਜ਼ ਹਰਵਿੰਦਰ ਕੌਰ, ਮਿਸਿਜ਼ ਰੁਪਿੰਦਰ ਕੌਰ, ਮਿਸਿਜ਼ ਪਰਮਜੀਤ ਕੌਰ, ਮਿਸ. ਰੂਬਲ, ਮਿਸ. ਹਰਮਨ, ਮਿਸਿਜ. ਦੇਵਿਕਾ, ਮੁਨੀਸ਼ ਮੋਹਨ ਅਤੇ ਸਾਰੇ ਵਿਦਿਆਰਥੀ ਇਸ ਸਮਾਗਮ ਵਿੱਚ ਸ਼ਾਮਲ ਸਨ।

Check Also

ਖ਼ਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਵਿਖੇ ਵਾਤਾਵਰਣ ਦਿਵਸ ਮਨਾਇਆ ਗਿਆ

ਅੰਮ੍ਰਿਤਸਰ, 4 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਰਲਜ ਸੀਨੀਅਰ ਸੈਕੰਡਰੀ ਸਕੂਲ ਵਿਖੇ ਸ਼ੁੱਧ …