Wednesday, January 15, 2025

ਭਾਸ਼ਣ ਮੁਕਾਬਲੇ ਅਤੇ ਕੋਰਿਓਗ੍ਰਾਫੀ ‘ਚ ਰੱਤੋਕੇ ਸਕੂਲ ਪੰਜਾਬ ਵਿਚੋਂ ਮੋਹਰੀ

ਸੰਗਰੂਰ, 20 ਦਸੰਬਰ (ਜਗਸੀਰ ਲੌਂਗੋਵਾਲ) – ਅਜ਼ਾਦੀ ਦੇ 75ਸਾਲਾਂ ਅੰਮ੍ਰਿਤ ਮਹਾਂ ਉਤਸਵ ਸਬੰਧੀ ਪੰਜਾਬ ਸਕੂਲ ਸਿੱਖਿਆ ਵਿਭਾਗ ਵਲੋਂ ਸਕੂਲਾਂ ਵਿੱਚ ਵੱਖ-ਵੱਖ ਮੁਕਾਬਲੇ ਕਰਵਾਏ ਜਾ ਰਹੇ ਹਨ।ਜੋ ਸਕੂਲ ਪੱਧਰ ਤੋਂ ਜਿਲ੍ਹਾ ਪੱਧਰ ਤੱਕ ਹੁੰਦੇ ਹੋਏ ਰਾਜ ਪੱਧਰ ਤੱਕ ਪਹੁੰਚ ਗਏ ਹਨ।ਪ੍ਰੈਸ ਨਾਲ਼ ਜਾਣਕਾਰੀ ਸਾਂਝੀ ਕਰਦਿਆਂ ਮੈਡਮ ਰਣਜੀਤ ਕੌਰ ਨੇ ਦੱਸਿਆ ਕਿ ਸਰਕਾਰੀ ਐਲੀਮੈਂਟਰੀ ਸਕੂਲ ਰੱਤੋਕੇ ਦੇ ਵਿਦਿਆਰਥੀਆਂ ਦਾ ਪ੍ਰਦਰਸ਼ਨ ਇਹਨਾਂ ਮੁਕਾਬਲਿਆਂ ਵਿੱਚ ਬਹੁਤ ਹੀ ਸ਼ਾਨਦਾਰ ਰਿਹਾ ਹੈ।ਰੱਤੋਕੇ ਸਕੂਲ ਦੀ ਵਿਦਿਆਰਥਣ ਕ੍ਰਾਂਤੀਪਾਲ ਕੌਰ ਪੁੱਤਰੀ ਬਲਦੇਵ ਸਿੰਘ ਨੇ ਭਾਸ਼ਣ ਮੁਕਾਬਲੇ ਵਿੱਚ ਪੰਜਾਬ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ।ਕੋਰਿਓਗ੍ਰਾਫੀ ਮੁਕਾਬਲੇ ਚ ਸੀਰਤ ਕੌਰ ਐਂਡ ਪਾਰਟੀ ਨੇ ਲਗਨ ਅਤੇ ਮਿਹਨਤ ਦਾ ਸਬੂਤ ਦਿੰਦਿਆਂ ਆਪਣੀ ਕਲਾ ਦਾ ਲੋਹਾ ਮਨਵਾਇਆ ਅਤੇ ਸੂਬੇ ਵਿਚੋਂ ਪਹਿਲਾ ਸਥਾਨ ਹਾਸਿਲ ਕੀਤਾ।ਰਾਜ ਪੱਧਰ ਦਾ ਨਤੀਜ਼ਾ ਐਲਾਨੇ ਜਾਣ ‘ਤੇ ਪੰਜਾਬੀ ਜਿਲ੍ਹਾ ਮੈਂਟਰ ਮੈਡਮ ਸ਼ਸ਼ੀ ਬਾਲਾ ਨੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਪੂਰੇ ਸਟਾਫ਼ ਨੂੰ ਵਧਾਈ ਭੇਜੀ।ਵਿਦਿਆਰਥੀਆਂ ਦੀਆਂ ਇਹਨਾਂ ਸ਼ਾਨਦਾਰ ਪ੍ਰਾਪਤੀਆਂ ‘ਤੇ ਵਧਾਈ ਦਿੰਦਿਆਂ ਸਰਪੰਚ ਕੁਲਦੀਪ ਕੌਰ ਅਤੇ ਸਕੂਲ ਮੈਨੇਜਮੈਂਟ ਕਮੇਟੀ ਚੇਅਰਮੈਨ ਬਲਜੀਤ ਬੱਲੀ ਨੇ ਸਕੂਲ ਸਟਾਫ਼ ਅਤੇ ਵਿਦਿਆਰਥੀਆਂ ਦੀ ਮਿਹਨਤ ਦੀ ਰੱਜ਼ ਕੇ ਤਾਰੀਫ ਕੀਤੀ। ਸਕੂਲ ਵੈਲਫੇਅਰ ਕਮੇਟੀ ਪ੍ਰਧਾਨ ਗਿਆਨ ਸਿੰਘ ਭੁੱਲਰ ਨੇ ਇਹਨਾਂ ਮੁਕਾਬਲਿਆਂ ਦੇ ਇੰਚਾਰਜ਼ ਮੈਡਮ ਕਰਮਜੀਤ ਕੌਰ ਅਤੇ ਜੇਤੂ ਵਿਦਿਆਰਥੀਆਂ ਨੂੰ ਮੁਬਾਰਕਬਾਦ ਦਿੱਤੀ।ਪਿੰਡ ਦੀ ਪੰਚਾਇਤ ਅਤੇ ਸਕੂਲ ਸਟਾਫ਼ ਵਲੋਂ ਜੇਤੂ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਪੰਚਾਇਤ ਤੋਂ ਇਲਾਵਾ ਮੈਡਮ ਪਰਵੀਨ ਕੌਰ, ਰੇਨੂੰ ਸਿੰਗਲਾ, ਪਰਦੀਪ ਸਿੰਘ, ਸੁਖਪਾਲ ਸਿੰਘ, ਸਤਪਾਲ ਕੌਰ, ਸੁਮਨ ਗੋਇਲ, ਸੁਮਨਪ੍ਰੀਤ ਕੌਰ ਅਤੇ ਰਮਨਪ੍ਰੀਤ ਕੌਰ ਸਮੇਤ ਪਤਵੰਤੇ ਹਾਜ਼ਰ ਸਨ।

Check Also

ਲਾਇਨਜ਼ ਕਲੱਬ ਸੰਗਰੂਰ ਰਾਇਲ ਨੇ ਮਨਾਇਆ ਲੋਹੜੀ ਦਾ ਤਿਉਹਾਰ

ਸੰਗਰੂਰ, 14 ਜਨਵਰੀ (ਜਗਸੀਰ ਲੌਂਗੋਵਾਲ) – ਲਾਇਨਜ਼ ਕਲੱਬ ਸੰਗਰੂਰ ਰਾਇਲ ਨੇ ਕਲੱਬ ਦੇ ਪ੍ਰਧਾਨ ਰਾਜੀਵ …