ਦਿੱਲੀ, 26 ਦਸੰਬਰ (ਪੰਜਾਬ ਪੋਸਟ ਬਿਊਰੋ) – ਦਸ਼ਮੇਸ਼ ਸੇਵਾ ਸੁਸਾਇਟੀ (ਰਜਿ:) ਦੇ ਪ੍ਰਧਾਨ ‘ਤੇ ਦਿੱਲੀ ਸਿੱਖ ਗੁਰੁਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਮੈਂਬਰ
ਇੰਦਰ ਮੋਹਨ ਸਿੰਘ ਨੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ‘ਵੀਰ ਬਾਲ ਦਿਵਸ’ ਵਜੋਂ ਐਲਾਨਣ ਤੋਂ ਗੁਰੇਜ਼ ਕਰਨ ਦੀ ਅਪੀਲ ਕੀਤੀ ਹੈ।ਉਨ੍ਹਾਂ ਕਿਹਾ ਕਿ ਦਸਮ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਾਰੇ ਸੰਸਾਰ ‘ਚ ਸ਼ਹੀਦੀ ਪੁਰਬ ਦੇ ਤੋਰ ਤੇ ਪੂਰੀ ਸ਼ਰਧਾ ਨਾਲ ਮਨਾਇਆ ਜਾਂਦਾ ਹੈ ‘ਤੇ ਇਹਨਾਂ ਦੀ ਯਾਦ ‘ਚ ਥਾਂ-ਥਾਂ ‘ਤੇ ਸ਼ਹੀਦੀ ਜੋੜ੍ਹ ਮੇਲੇ ਵੀ ਆਯੋਜਿਤ ਕੀਤੇ ਜਾਂਦੇ ਹਨ। ਇੰਦਰ ਮੋਹਨ ਸਿੰਘ ਨੇ ਸਰਕਾਰ ਵਲੋਂ ਸਾਹਿਬਜਾਦਾ ਬਾਬਾ ਜੋਰਾਵਰ ਸਿੰਘ ‘ਤੇ ਬਾਬਾ ਫਤਿਹ ਸਿੰਘ ਦੀ ਤਕਰੀਬਨ 319 ਵਰੇ ਪਹਿਲਾਂ ਹੋਈ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਸਰਕਾਰੀ ਪੱਧਰ ‘ਤੇ 26 ਦਸੰਬਰ 2022 ਨੂੰ ਪ੍ਰੋਗਰਾਮ ਕਰਵਾਉਣ ਦੀ ਸ਼ਲਾਘਾ ਕਰਦਿਆਂ ਹਰ ਸਾਲ ਇਸ ਦਿਹਾੜ੍ਹੇ ਨੂੰ ‘ਵੀਰ ਬਾਲ ਦਿਵਸ’ ਵਜੋਂ ਮਨਾਉਣ ਦੇ ਐਲਾਨ ‘ਤੇ ਆਪਣੀ ਪ੍ਰਤਿਕਿਰਿਆ ਦਿੰਦਿਆ ਕਿਹਾ ਕਿ ਸਰਕਾਰ ਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਬਾਕੀ ਦੋ ਸਾਹਿਬਜ਼ਾਦਿਆਂ ਬਾਬਾ ਅਜੀਤ ਸਿੰਘ ‘ਤੇ ਬਾਬਾ ਜੁਝਾਰ ਸਿੰਘ ਦੀ ਸ਼ਹਾਦਤ ਨੂੰ ਅਣਗੌਲਿਆ ਨਹੀ ਕਰਨਾ ਚਾਹੀਦਾ ਹੈ, ਜੋ ਚਮਕੋਰ ਦੀ ਜੰਗ ‘ਚ ਆਪਣੀ ਬਹਾਦਰੀ ਦਾ ਜ਼ੋਹਰ ਦਿਖਾਉਦੇ ਹੋਏ ਛੋਟੇ ਸਾਹਿਬਜ਼ਾਦਿਆਂ ਤੋਂ ਤਕਰੀਬਨ 5 ਦਿਨ ਪਹਿਲਾਂ ਸ਼ਹੀਦੀ ਦਾ ਜ਼ਾਮ ਪ੍ਰਾਪਤ ਕਰ ਗਏ ਸਨ।ਹਾਲਾਂਕਿ ਇਹਨਾਂ ਸਾਹਿਬਜਾਦਿਆਂ ਦੀ ਦਾਦੀ ਮਾਤਾ ਗੁਜਰ ਕੋਰ ਜੀ ਵਲੋਂ ਛੋਟੇ ਸਾਹਿਬਜਾਦਿਆਂ ਦੀ ਸ਼ਹਾਦਤ ਤੋਂ ਤੁਰੰਤ ਬਾਅਦ ਪ੍ਰਾਣ ਤਿਆਗਣ ਦੀ ਘਟਨਾ ਵੀ ਸਿੱਖ ਇਤਿਹਾਸ ਦਾ ਇਕ ਅਹਿਮ ਹਿੱਸਾ ਹੈ।
ਇੰਦਰ ਮੋਹਨ ਸਿੰਘ ਨੇ ਦੱਸਿਆ ਕਿ ਸਮੁੱਚਾ ਸੰਸਾਰ ਸਾਹਿਬਜਾਦਿਆਂ ਨੂੰ ਬਾਬਿਆਂ ਦਾ ਦਰਜ਼ਾ ਦੇ ਕੇ ਪੂਰਨ ਮਾਣ-ਸਤਿਕਾਰ ਦਿੰਦਾ ਹੈ।ਇਸ ਲਈ ਇਹਨਾਂ ਨੂੰ ‘ਬਾਲ’ ਸ਼ਬਦ ਨਾਲ ਸੰਬੋਧਨ ਕਰਨਾ ਜਾਇਜ਼ ਨਹੀ ਹੈ।ਉਨ੍ਹਾਂ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਚਾਰੇ ਸਾਹਿਬਜਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਹਰ ਸਾਲ 26 ਦਸੰਬਰ ਨੂੰ ‘ਵੀਰ ਬਾਲ ਦਿਵਸ’ ਦੀ ਥਾਂ ‘ਤੇ ‘ਸਾਹਿਬਜ਼ਾਦੇ ਸ਼ਹਾਦਤ ਦਿਵਜ’ ਵਜੋਂ ਮਨਾਉਣ ਦਾ ਉਪਰਾਲਾ ਕਰੇ ਤਾਂਕਿ ਵੱਖ-ਵੱਖ ਧੜ੍ਹਿਆਂ ਵਲੋਂ ਹੋ ਰਹੀ ਕਿੰਤੂ-ਪ੍ਰੰਤੂ ਤੇ ਸਿਆਸਤ ‘ਤੇ ਠੱਲ ਪਾਈ ਜਾ ਸਕੇ।
Check Also
ਮਹਾਂਲੇਖਾਕਾਰ ਵਿਭਾਗ ਵਲੋਂ 9 ਮਾਰਚ ਨੂੰ ਲਗਾਈ ਜਾਵੇਗੀ ਪੈਨਸ਼ਨ ਅਦਾਲਤ
ਅੰਮ੍ਰਿਤਸਰ, 8 ਮਾਰਚ (ਸੁਖਬੀਰ ਸਿੰਘ) – ਜਿਲ੍ਹੇ ਵਿੱਚ 9 ਮਾਰਚ 2026 ਨੂੰ ਸਵੇਰੇ 10:00 ਵਜੇ …
Punjab Post Daily Online Newspaper & Print Media