Friday, April 25, 2025
Breaking News

ਅੰਮ੍ਰਿਤਸਰ ਲਈ ਸਵਦੇਸ਼ ਦਰਸ਼ਨ ਸਕੀਮ ਤਹਿਤ ਸੈਰ ਸਪਾਟਾ ਵਿਭਾਗ ਵਲੋਂ 100 ਕਰੋੜ ਦਾ ਪੈਕੇਜ਼ ਮਨਜ਼ੂਰ – ਡਾ. ਰਾਜੂ

ਕਿਹਾ, ਸਕੱਤਰ ਭਾਰਤ ਸਰਕਾਰ ਜਲਦ ਗੁਰੂ ਨਗਰੀ ‘ਚ ਆਉਣਗੇ

ਅੰਮ੍ਰਿਤਸਰ, 26 ਦਸੰਬਰ (ਜਗਦੀਪ ਸਿੰਘ ਸੱਗੂ) – ਭਾਰਤੀ ਜਨਤਾ ਪਾਰਟੀ ਪੰਜਾਬ ਦੇ ਸੂਬਾ ਮੀਤ ਪ੍ਰਧਾਨ ਅਤੇ ਅੰਮ੍ਰਿਤਸਰ ਪੂਰਬੀ ਹਲਕੇ ਦੇ ਇੰਚਾਰਜ਼ ਡਾ. ਜਗਮੋਹਨ ਸਿੰਘ ਰਾਜੂ (ਰਿਟਾ. ਆਈ.ਏ.ਐਸ) ਨੇ ਅੰਮ੍ਰਿਤਸਰ ਵਾਸੀਆਂ ਨਾਲ ਕੀਤਾ ਆਪਣਾ ਵਾਅਦਾ ਨਿਭਾਉਂਦੇ ਹੋਏ ਅੰਮ੍ਰਿਤਸਰ ਨੂੰ ਇੰਟਰਨੈਸ਼ਨਲ ਟੂਰਿਸਟ ਡੈਸਟੀਨੇਸ਼ਨ ਬਣਾਉਣ ਦੇ ਮਕਸਦ ਨੂੰ ਲੈ ਕੇ ਸਕੱੱਤਰ ਭਾਰਤ ਸਰਕਾਰ ਅਤੇ ਡੀ.ਜੀ ਸੈਰ ਸਪਾਟਾ ਵਿਭਾਗ ਨਾਲ ਮੁਲਾਕਾਤ ਕੀਤੀ ਅਤੇ ਉਹਨਾਂ ਨਾਲ ਗੁਰੂ ਨਗਰੀ ਅੰਮ੍ਰਿਤਸਰ ਨੂੰ ਇੰਟਰਨੈਸ਼ਨਲ ਟੂਰਿਸਟ ਹੱਬ ਬਣਾਏ ਜਾਣ ਸੰਬੰਧੀ ਵਿਸਥਾਰਤ ਚਰਚਾ ਕੀਤੀ।
ਡਾ. ਜਗਮੋਹਨ ਰਾਜੂ ਨੇ ਜਾਰੀ ਆਪਣੇ ਪ੍ਰੈਸ ਬਿਆਨ ਰਾਹੀਂ ਕਿਹਾ ਕਿ ਅੱਜ ਤੋਂ ਕਰੀਬ 9 ਮਹੀਨੇ ਪਹਿਲਾਂ ਗੁਰੂ ਨਗਰੀ ਅੰਮ੍ਰਿਤਸਰ ਦੇ ਟੂਰਿਜ਼ਮ ਨਾਲ ਜੁੜੇ ਲੋਕਾਂ ਦੇ ਵਫਦ ਨੇ ਉਹਨਾਂ ਨਾਲ ਮਿਲ ਕੇ ਟੂਰਿਜ਼ਮ ਸਬੰਧੀ ਪਰੇਸ਼ਾਨੀਆਂ ਦੱਸੀਆਂ ਸਨ, ਜਿਸ ‘ਤੇ ਗੁਰੂ ਨਗਰੀ ਦੇ ਵਾਸੀਆਂ ਨਾਲ ਉਨਾਂ ਇਸ ਦੇ ਹੱਲ ਦਾ ਵਾਅਦਾ ਕੀਤਾ ਸੀ।ਇਸੇ ਤਹਿਤ ਮੈਂ ਭਾਰਤ ਸਰਕਾਰ ਦੇ ਸਕੱਤਰ ਆਈ.ਏ.ਐਸ ਅਰਵਿੰਦ ਸਿੰਘ ਅਤੇ ਡਾਇਰੈਕਟਰ ਜਨਰਲ ਸੈਰ ਸਪਾਟਾ ਵਿਭਾਗ ਕਮਲਾ ਵਰਧਨਾ ਰਾਓ ਨਾਲ ਮੁਲਾਕਾਤ ਕੀਤੀ।ਜਿਸ ‘ਤੇ ਸਕੱਤਰ ਭਾਰਤ ਸਰਕਾਰ ਆਈ.ਏ.ਐਸ ਅਰਵਿੰਦ ਸਿੰਘ ਅਤੇ ਡਾਇਰੈਕਟਰ ਜਨਰਲ ਸੈਰ ਸਪਾਟਾ ਵਿਭਾਗ ਕਮਲਾ ਵਰਧਨਾ ਰਾਓ ਨੇ ਉਹਨਾਂ ਨੂੰ ਸਵਦੇਸ਼ ਦਰਸ਼ਨ ਸਕੀਮ ਹੇਠਾਂ 100 ਕਰੋੜ ਦੀ ਰਾਸ਼ੀ ਦਾ ਪੈਕੇਜ਼ ਮਨਜ਼ੂਰ ਕਰ ਦਿੱਤਾ ਅਤੇ ਸਕੱਤਰ ਭਾਰਤ ਸਰਕਾਰ ਆਈ.ਏ.ਐਸ ਅਰਵਿੰਦ ਸਿੰਘ ਨੇ ਜਲਦ ਹੀ ਅੰਮ੍ਰਿਤਸਰ ਆਉਣ ਦਾ ਕਿਹਾ।ਡਾ. ਰਾਜੂ ਨੇ ਕਿਹਾ ਕਿ ਸਭ ਤੋਂ ਪਹਿਲਾ ਟੀਚਾ ਅੰਮ੍ਰਿਤਸਰ ਦੀ ਡੁੱਬਦੀ ਇੰਡਸਟਰੀ ਨੂੰ ਦੁਬਾਰਾ ਤੋਂ ਸੁਰਜੀਤ ਕਰਨਾ ਹੈ, ਜਿਸ ਵਿੱਚ ਹੋਟਲ ਇੰਡਸਟਰੀ ਵੀ ਇੱਕ ਹੈ।ਇਹ ਵੱਧ ਤੋਂ ਵੱਧ ਕੋਸ਼ਿਸ਼ ਹੈ ਕਿ ਘੱਟੋ-ਘੱਟ ਇਕ ਟੂਰਿਸਟ ਅੰਮ੍ਰਿਤਸਰ ਵਿੱਚ ਦੋ ਦਿਨ ਲਈ ਰੁਕੇ।ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦਾ ਕਹਿਣਾ ਇਹ ਹੈ ਕਿ ਅਗਰ ਘਰ-ਘਰ ਰੁਜ਼ਗਾਰ ਹੋਵੇਗਾ ਤਾਂ ਬੱਚੇ ਨਸ਼ਿਆਂ ਤੋਂ ਵੀ ਦੂਰ ਰਹਿਣਗੇ ਅਤੇ ਇਸ ਨਾਲ ਸ਼ਹਿਰ ਦੀ ਤਰੱਕੀ ਹੋਵੇਗੀ ਤੇ ਖੁਸ਼ਹਾਲੀ ਆਵੇਗੀ।
ਡਾ. ਰਾਜੂ ਨੇ ਕਿਹਾ ਕਿ ਅੰਮ੍ਰਿਤਸਰ ਵਿੱਚ ਮੁੱਢਲੇ ਢਾਂਚੇ ਦਾ ਬੁਰਾ ਹਾਲ ਹੈ।ਇਸ ਨੁੰ ਇੰਟਰਨੈਸ਼ਨਲ ਸਟੈਂਡਰਡ ਦਾ ਬਣਾਉਣ ਲਈ ਸਾਨੂੰ ਇਸ ਉਪਰ ਬਹੁਤ ਧਿਆਨ ਦੇਣਾ ਪਵੇਗਾ।ਉਨਾਂ ਨੇ ਪੰਜਾਬ ਸਰਕਾਰ ਨੂੰ ਵੀ ਅਪੀਲ ਕੀਤੀ ਕਿ ਉਹ ਰਾਜਨੀਤੀ ਤੋਂ ਉਪਰ ਉਠ ਕੇ ਜਲਦੀ ਤੋਂ ਜਲਦੀ ਭਾਰਤ ਸਰਕਾਰ ਨੂੰ ਪ੍ਰਪੋਜ਼ਲ ਦੇਣ, ਅੰਮ੍ਰਿਤਸਰ ਟੂਰਿਜ਼ਮ ਅਤੇ ਹੋਟਲ ਇੰਡਸਟਰੀ ਐਸੋਸੀਏਸ਼ਨ ਤੇ ਅੰਮ੍ਰਿਤਸਰ ਵਾਸੀ ਵੀ ਆਪਣੇ ਸੁਝਾਅ ਦੇ ਸਕਦੇ ਹਨ।ਡਾ. ਰਾਜੂ ਨੇ ਅੰਮ੍ਰਿਤਸਰ ਵਾਸੀਆਂ ਨੂੰ ਅਪੀਲ ਕੀਤੀ ਕਿ ਆਓ ਅਸੀਂ ਸਭ ਮਿਲ ਕੇ ਅੰਮ੍ਰਿਤਸਰ ਸਿਫਤੀ ਦਾ ਘਰ ਗੁਰੂ ਰਾਮਦਾਸ ਜੀ ਦੀ ਨਗਰੀ, ਇਸ ਦੀ ਗੁਆਚੀ ਦਿੱਖ ਨੂੰ ਦੁਬਾਰਾ ਵਾਪਸ ਲੈ ਕੇ ਆਈਏ।

Check Also

ਖ਼ਾਲਸਾ ਕਾਲਜ ਵੈਟਰਨਰੀ ਦੇ ਵਿਦਿਆਰਥੀਆਂ ਦਾ ਯੁਵਕ ਮੇਲੇ ’ਚ ਸ਼ਾਨਦਾਰ ਪ੍ਰਦਰਸ਼ਨ

ਅੰਮ੍ਰਿਤਸਰ, 18 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਸ ਦੇ ਵਿਦਿਆਰਥੀਆਂ …