ਅੰਮ੍ਰਿਤਸਰ, 27 ਦਸੰਬਰ (ਸੁਖਬੀਰ ਸਿੰਘ) – ਮੁੱਖ ਖੇਤੀਬਾੜੀ ਅਫਸਰ ਅੰਮ੍ਰਿਤਸਰ ਡਾ. ਜਤਿੰਦਰ ਸਿੰਘ ਗਿੱਲ ਅਤੇ ਵਿਸ਼ਾ ਵਸਤੂ ਮਾਹਿਰ (ਵਿਸਥਾਰ) ਕਮ-
ਡਿਪਟੀ ਡਾਇਰੈਕਟਰ ਖੇਤਾਬਾੜੀ ਡਾ. ਰਮਿੰਦਰ ਸਿੰਘ ਦੀ ਯੋਗ ਰਹਿਨੁਮਾਈ ਹੇਠ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵਿੱਚ ਚੱਲ ਰਹੀ ਆਤਮਾ ਸਕੀਮ ਅਧੀਨ ਜਿਲ੍ਹਾ ਫਾਰਮਰ ਐਡਵਾਇਜ਼ਰੀ ਕਮੇਟੀ ਅਤੇ ਆਤਮਾ ਮੈਨੇਜਮੈਂਟ ਕਮੇਟੀ ਦੀ ਮੀਟਿੰਗ ਕਰਵਾਈ ਗਈ।ਮੀਟਿੰਗ ਵਿੱਚ ਜਿਲ੍ਹਾ ਫਾਰਮਰ ਐਡਵਾਇਜਰੀ ਕਮੇਟੀ ਦੇ ਮੈਂਬਰਾਂ ਅਤੇ ਅਲਾਇਡ ਵਿਭਾਗਾਂ ਦੇ ਅਫਸਰਾਂ ਨੇ ਸ਼ਿਰਕਤ ਕੀਤੀ।ਆਤਮਾ ਸਕੀਮ ਅਧੀਨ ਸਾਲ 2022-23 ਦੋਰਾਨ ਕੀਤੀਆਂ ਗਈਆਂ ਗਤੀਵਿਧੀਆਂ ਅਤੇ ਸਾਲ 2023-24 ਦੇ ਐਕਸ਼ਨ ਪਲਾਨ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ।ਪ੍ਰਧਾਨ ਵਲੋਂ ਕਿਸਾਨਾਂ ਨੂੰ ਯੂਨੀਵਰਸਿਟੀ ਦੀਆਂ ਸਿਫਾਰਸ਼ਾਂ ਅਨੁਸਾਰ ਖਾਦਾਂ ਅਤੇ ਕੀਟਨਾਸ਼ਕਾਂ ਦੀ ਵਰਤੋ ਵੱਲ ਤਵਜ਼ੋ ਦੇਣ ਲਈ ਕਿਹਾ ਗਿਆ ।
ਇਸ ਮੀਟਿੰਗ ਵਿੱਚ ਹਾਜ਼ਰ ਕਿਸਾਨ ਸਤਨਾਮ ਸਿੰਘ ਨੇ ਬੱਕਰੀਆਂ ਅਤੇ ਮੁਰਗੀਆਂ ਪਾਲਣ ਦੀ ਟਰੇਨਿੰਗ ਆਤਮਾ ਸਕੀਮ ਅਧੀਨ ਕਰਵਾਉਣ ਲਈ ਸੁਝਾਅ ਦਿੱਤਾ।ਕਿਸਾਨਾਂ ਨੇ ਕਿਹਾ ਕਿ ਜੈਵਿਕ ਉਤਪਾਦਾਂ ਦੀ ਵਿਕਰੀ ਲਈ ਸਰਕਾਰ ਵਲੋ ਇੱਕ ਵੱਖਰੀ ਮੰਡੀ ਸਥਾਪਿਤ ਕੀਤੀ ਜਾਣੀ ਚਾਹੀਦੀ ਹੈ।ਕਿਸਾਨ ਦੇਸ਼ਪਾਲ ਸਿੰਘ ਨੇ ਕਿਹਾ ਕਿ ਮਟਰਾਂ ਦਾ ਬੀਜ਼ ਤਿਆਰ ਕਰਨ ਲਈ ਆਤਮਾ ਸਕੀਮ ਅਧੀਨ ਐਕਸਪੋਜ਼ਰ ਵਿਜ਼ਟ ਅਤੇ ਟਰੇਨਿੰਗ ਕਰਵਾਈ ਜਾਵੇ ਤਾਂ ਜੋ ਜਿਮੀਦਾਰ ਮਹਿੰਗੇ ਬੀਜ਼ ਖਰੀਦਣ ਦੀ ਬਜ਼ਾਏ ਆਪ ਬੀਜ਼ ਤਿਆਰ ਕਰ ਸਕਣ।ਖੇਤੀ ਉਤਪਾਦਾਂ ਵਿਚੋਂ ਜ਼ਹਿਰਾਂ ਦੀ ਜਾਂਚ ਕਰਨ ਲਈ ਜਿਲ੍ਹੇ ਵਿੱਚ ਲੈਬਾਰਟਰੀ ਦੀ ਸਥਾਪਨਾ ਲਈ ਕਿਸਾਨਾਂ ਵਲੋਂ ਸਿਫਾਰਿਸ਼ ਕੀਤੀ ਗਈ।
ਮੀਟਿੰਗ ਵਿੱਚ ਡਿਪਟੀ ਡਾਇਰੈਕਟਰ ਬਾਗਬਾਨੀ ਡਾ. ਤਜਿੰਦਰ ਸਿੰਘ, ਪ੍ਰੋਫੈਸਰ ਡਾ. ਰਮਿੰਦਰ ਕੌਰ ਕੇ.ਵੀ.ਕੇ, ਪੀ.ਡੀ ਆਤਮਾ ਸੁਖਚੈਨ ਸਿੰਘ, ਡਿਪਟੀ ਪੀ.ਡੀ ਜਗਦੀਪ ਕੌਰ, ਡਿਪਟੀ ਪੀ.ਡੀ ਹਰਨੇਕ ਸਿੰਘ, ਹਰਮਨਜੀਤ ਸਿੰਘ ਅਤੇ ਕਿਸਾਨ ਹਰਜੀਤ ਸਿੰਘ, ਹਰਪਾਲ ਸਿੰਘ ਤੇ ਬਲਵਿੰਦਰ ਸਿੰਘ ਆਦਿ ਹਾਜ਼ਰ ਸਨ ।
Check Also
ਕਮਿਸ਼ਨਰ ਸ਼ੇਰਗਿੱਲ ਨੇ ਭਗਤਾਂਵਾਲਾ ਡੰਪ ਸਾਈਟ ਦੀ ਪ੍ਰਗਤੀ ਦਾ ਲਿਆ ਜਾਇਜ਼ਾ
ਅੰਮ੍ਰਿਤਸਰ, 15 ਅਪ੍ਰੈਲ (ਸੁਖਬੀਰ ਸਿੰਘ) – ਨਗਰ ਨਿਗਮ ਦੇ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਨੇ ਭਗਤਾਵਾਲਾ …
Punjab Post Daily Online Newspaper & Print Media