ਸੰਗਰੂਰ, 27 ਦਸੰਬਰ (ਜਗਸੀਰ ਲੌਂਗੋਵਾਲ) – ਅਕਾਲ ਕਾਲਜ ਆਫ ਐਜੂਕੇਸ਼ਨ ਮਸਤੂਆਣਾ ਸਾਹਿਬ ਵਿਖੇ ਪ੍ਰਿੰਸੀਪਲ ਡਾ: ਸੁਖਦੀਪ ਕੌਰ ਦੀ ਨਿਗਰਾਨੀ ਹੇਠ ਸਮੂਹ ਸਟਾਫ ਅਤੇ ਵਿਦਿਆਰਥੀਆਂ ਦੇ ਸਹਿਯੋਗ ਦੁਆਰਾ ਸਿੱਖਿਆ ਸਾਗਰ ਮੈਗਜ਼ੀਨ ਜਾਰੀ ਕੀਤਾ ਗਿਆ।ਮੈਗਜ਼ੀਨ ਜਾਰੀ ਕਰਨ ਦੀ ਰਸਮ ਸੇਵਾਮੁਕਤ ਪ੍ਰਿੰਸੀਪਲ ਗੁਰਮੀਤ ਕੌਰ ਭੱਠਲ ਤੇ ਡਾ: ਮਲਕੀਤ ਸਿੰਘ ਖੱਟੜਾ ਨੇ ਨਿਭਾਈ।ਇਸ ਤੋਂ ਪਹਿਲਾਂ ਕਾਲਜ ਪ੍ਰਿੰਸੀਪਲ ਡਾ: ਸੁਖਦੀਪ ਕੌਰ ਨੇ ਆਏ ਮੁੱਖ ਮਹਿਮਾਨ ਦਾ ਰਸਮੀ ਸਵਾਗਤ ਕੀਤਾ।ਉਨਾਂ ਕਾਲਜ ਦੇ ਮੈਗਜ਼ੀਨ ਸਿੱਖਿਆ ਸਾਗਰ ਦੇ ਮੁੱਖ ਉਦੇਸ਼ ਉਪਰ ਚਾਨਣਾ ਪਾਇਆ ਅਤੇ ਵੱਖ-ਵੱਖ ਵਿਭਾਗਾਂ ਦੇ ਅਧਿਆਪਕਾਂ ਅਤੇ ਵਿਦਿਆਰਥੀ ਸੰਪਾਦਕਾਂ ਤੋ ਜਾਣੂ ਕਰਵਾਇਆ।ਸਾਬਕਾ ਪ੍ਰਿੰ: ਗੁਰਮੀਤ ਕੌਰ ਭੱਠਲ ਅਤੇ ਡਾ. ਮਲਕੀਤ ਸਿੰਘ ਖੱਟੜਾ ਨੇ ਅੱਜ ਦੇ ਸਮਂੇ ਵਿੱਚ ਸਾਹਿਤ ਦੀ ਮਹੱਤਤਾ ਦੱਸਦਿਆਂ ਕਾਲਜ ਮੈਗਜੀਨ ਜਾਰੀ ਕਰਨ ਦੀ ਸਲਾਘਾ ਕੀਤੀ। ਉਹਨਾਂ ਵਿਦਿਆਰਥੀਆਂ ਨੂੰ ਮੈਗਜ਼ੀਨ ਲਈ ਰਚਨਾਵਾਂ ਦੇਣ ਲਈ ਪ੍ਰੇਰਿਤ ਕੀਤਾ।ਉਹਨਾਂ ਕਿਹਾ ਕਿ ਸਾਹਿਤ ਸਾਡੇ ਸਮਾਜ ਦਾ ਦਰਪਣ ਹੈ ਜੋ ਸਾਡੇ ਸਮਾਜ ਨੂੰ ਸੇਧ ਦਿੰਦਾ ਹੈ।ਡਾ: ਭੁਪਿੰਦਰ ਸਿੰਘ ਪੂਨੀਆ ਨੇ ਕਿਹਾ ਕਿ ਸਾਨੂੰ ਸਮੇਂ-ਸਮੇਂ ਤੇ ਆਪਣੀਆਂ ਰਚਨਾਵਾਂ ਲਿਖਦੇ ਰਹਿਣਾ ਚਾਹੀਦਾ ਹੈ।
ਇਸ ਮੌਕੇ ਕੌਂਸਲ ਸਕੱਤਰ ਜਸਵੰਤ ਸਿੰਘ ਖਹਿਰਾ, ਸਿਆਸਤ ਸਿੰਘ ਗਿੱਲ, ਪ੍ਰੋ. ਗੁਰਦੀਪ ਸਿੰਘ, ਭਾਈ ਅੰਮ੍ਰਿਤਪਾਲ ਸਿੰਘ ਪੱਖੋ, ਮੈਡਮ ਹਰਪਾਲ ਕੌਰ, ਮੈਡਮ ਮਨਦੀਪ ਕੌਰ, ਮੈਡਮ ਰਮਨ ਕੌਰ, ਮੈਡਮ ਸੰਗੀਤਾ ਰਾਣੀ, ਮੈਡਮ ਰਮਨ ਵਿਰਕ, ਮੈਡਮ ਤੇਜਿੰਦਰ ਕੌਰ, ਸਤਨਾਮ ਸਿੰਘ ਮਸਤੂਆਣਾ ਹੋਰਾਂ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ।
Check Also
“On The Spot painting Competition” of school students held at KT :Kalã Museum
Amritsar, December 20 (Punjab Post Bureau) – An “On The Spot painting Competition” of the …