Monday, August 4, 2025
Breaking News

ਪ੍ਰਕਾਸ਼ ਪੁਰਬ ਦੇ ਸੰਬੰਧ ‘ਚ ਸਜ਼ਾਇਆ ਵਿਸ਼ਾਲ ਨਗਰ ਕੀਰਤਨ

ਸੰਗਰੂਰ, 28 ਦਸੰਬਰ (ਜਗਸੀਰ ਲੌਂਗੋਵਾਲ) – ਦਸਵੇਂ ਪਾਤਿਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੇ ਸੰਬੰਧ ਵਿੱਚ ਸਥਾਨਕ ਗੁਰਦੁਆਰਾ ਸਾਹਿਬ ਗੁਰੂ ਨਾਨਕ ਪੁਰਾ ਤੋਂ ਵਿਸ਼ਾਲ ਨਗਰ ਕੀਰਤਨ ਸੀ੍ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਅਤੇ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਸਜ਼ਾਇਆ ਗਿਆ।ਭਾਈ ਸੁੰਦਰ ਸਿੰਘ ਹੈਡ ਗ੍ਰੰਥੀ ਵਲੋਂ ਨਗਰ ਕੀਰਤਨ ਆਰੰਭਤਾ ਦੀ ਅਰਦਾਸ ਕੀਤੀ ਗਈ।ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਸਵਿੰਦਰ ਸਿੰਘ ਪਿ਼੍ੰਸ, ਗੁਰਮੀਤ ਸਿੰਘ ਸਾਹਨੀ ਜਨਰਲ ਸਕੱਤਰ, ਪਰਮਜੀਤ ਸਿੰਘ ਸੋਬਤੀ, ਗੁਰਵਿੰਦਰ ਸਿੰਘ ਸਰਨਾ, ਹਰਵਿੰਦਰ ਪਾਲ ਸਿੰਘ ਕੋਹਲੀ, ਬਲਜੀਤ ਸਿੰਘ ਸਰਨਾ, ਗੁਰਜ਼ੰਟ ਸਿੰਘ, ਸੁਰਿੰਦਰ ਪਾਲ ਸਿੰਘ ਸਿਦਕੀ ਦੀ ਦੇਖ-ਰੇਖ ਹੇਠ ਹੋਏ ਇਸ ਨਗਰ ਕੀਰਤਨ ਵਿੱਚ ਨਿਊ ਸੰਨੀ ਖਾਲਸਾ ਬਰਾਸ ਸੰਗਰੂਰ ਅਤੇ ਅਜੀਤ ਆਰਮੀ ਪਾਇਪ ਬੈਂਡ ਪੋਹੀੜ ਮਧੁਰ ਧੁੰਨਾਂ ਬਿਖੇਰ ਰਿਹਾ ਸੀ।ਗੁਰਦੁਆਰਾ ਸਾਹਿਬ ਦੇ ਹਜ਼ੂਰੀ ਰਾਗੀ ਜਥੇ ਦੇ ਮੈਂਬਰ ਭਾਈ ਸੁਖਵਿੰਦਰ ਸਿੰਘ, ਅਮਰਜੀਤ ਸਿੰਘ ਤੋਂ ਬਿਨਾਂ ਇਸਤਰੀ ਸਤਿਸੰਗ ਸਭਾਵਾਂ ਦੇ ਸ਼ਬਦੀ ਜਥਿਆਂ ਵਲੋਂ ਸਵਰਨ ਕੌਰ, ਮਨਜੀਤ ਕੌਰ, ਸੁਰਿੰਦਰ ਕੌਰ, ਗੁਰਲੀਨ ਕੌਰ, ਰੇਖਾ ਕਾਲੜਾ, ਕੁਲਵਿੰਦਰ ਕੌਰ ਢੀਂਗਰਾ, ਹਰਵਿੰਦਰ ਕੌਰ, ਮਹਿਕਪ੍ਰੀਤ ਕੌਰ ਨੇ ਆਦਿ ਸਮੇਤ ਕਰਤਾਰ ਸਿੰਘ, ਗੁਰਿੰਦਰ ਸਿੰਘ ਗੁਜਰਾਲ, ਸੁਰਿੰਦਰ ਪਾਲ ਸਿੰਘ ਸਿਦਕੀ, ਗੁਰਵਿੰਦਰ ਸਿੰਘ, ਮਨਵਿੰਦਰ ਸਿੰਘ ਸਰਨਾ, ਚਰਨਜੀਤ ਪਾਲ ਸਿੰਘ, ਹਰਵਿੰਦਰ ਸਿੰਘ ਪੱਪੂ, ਗੁਰਕੰਵਲ ਸਿੰਘ ਆਦਿ ਨੇ ਗੁਰਬਾਣੀ ਕੀਰਤਨ ਅਤੇ ਗੀਤਾਂ ਰਾਹੀਂ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਿਜ਼ਦਾ ਕੀਤਾ।ਅਕਾਲ ਗਤਕਾ ਗਰੁੱਪ ਵਲੋਂ ਉਸਤਾਦ ਮਨਵੀਰ ਸਿੰਘ ਕੋਹਾੜਕਾ ਦੀ ਅਗਵਾਈ ਵਿੱਚ ਸਿੰਘਾਂ
ਨੇ ਗੱਤਕੇ ਦੇ ਜੌਹਰ ਵਿਖਾਇੰਦਿਆਂ ਬੀਰ ਰਸੀ ਮਾਹੌਲ ਸਿਰਜ਼ ਦਿੱਤਾ।
ਮਿਸਤਰੀ ਕਿਰਪਾਲ ਸਿੰਘ ਰਾਏਕੋਟ ਵਲੋਂ ਤਿਆਰ ਕੀਤੇ ਜਹਾਜ਼ ਰਾਹੀਂ ਕੀਤੀ ਜਾ ਫੁੱਲਾਂ ਦੀ ਵਰਖਾ ਅਤੇ ਸਿੱਖ ਇਤਿਹਾਸ ਪ੍ਰਦਰਸ਼ਨੀ ਵਿਸ਼ੇਸ਼ ਖਿੱਚ ਦਾ ਕੇਂਦਰ ਰਹੀ।ਨਗਰ ਕੀਰਤਨ ਦੇ ਰਸਤੇ ‘ਚ ਵੱਖ-ਵੱਖ ਗੁਰੂ ਘਰਾਂ ਗੁਰਦੁਆਰਾ ਸਾਹਿਬ ਹਰਿਗੋਬਿੰਦ ਪੁਰਾ ਵਿਖੇ ਜਗਤਾਰ ਸਿੰਘ, ਹਰਪ੍ਰੀਤ ਸਿੰਘ, ਕੁਲਵੀਰ ਸਿੰਘ, ਭਾਈ ਭੋਲਾ ਸਿੰਘ ਵਲੋਂ, ਗੁਰਦੁਆਰਾ ਸਾਹਿਬ ਸੰਗਤਸਰ ਪ੍ਰ੍ੇਮ ਬਸਤੀ, ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਵਿਖੇ ਸਤਪਾਲ ਸਿੰਘ, ਜਰਨੈਲ ਸਿੰਘ, ਪ੍ਰਤਾਪ ਸਿੰਘ, ਭਾਈ ਹਰਨੇਕ ਸਿੰਘ ਵਲੋ ਗੁਰਦੁਆਰਾ ਜੋਤੀ ਸਰੂਪ ਵਿਖੇ ਜਥੇਦਾਰ ਜਸਵੰਤ ਸਿੰਘ, ਸਾਹਿਬ ਸੰਤ ਪੁਰਾ ਵਿਖੇ ਗੁਰਮੀਤ ਸਿੰਘ, ਜਤਿੰਦਰ ਪਾਲ ਸਿੰਘ, ਲਖਵੀਰ ਸਿੰਘ ਲੱਖਾ, ਬਲਦੇਵ ਸਿੰਘ, ਭਾਈ ਰਾਮ ਸਿੰਘ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਰੁਮਾਲੇ ਭੇਟ ਕੀਤੇ, ਪੰਜ ਪਿਆਰਿਆਂ ਨੂੰ ਸਿਰੋਪਾਓ ਅਤੇ ਸੰਗਤਾਂ ਦੀ ਲੰਗਰ ਛਕਾਇਆ।ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਵਲੋਂ ਹਰਦੀਪ ਸਿੰਘ ਸਾਹਨੀ, ਨਰਿੰਦਰ ਪਾਲ ਸਿੰਘ ਸਾਹਨੀ, ਦਲਵੀਰ ਸਿੰਘ ਬਾਬਾ, ਗੁਰਿੰਦਰਵੀਰ ਸਿੰਘ, ਗੁਰਿੰਦਰ ਸਿੰਘ ਗੁਜਰਾਲ, ਪ੍ਰੀਤਮ ਸਿੰਘ ਦੀ ਅਗਵਾਈ ਵਿੱਚ, ਸਟੇਟ ਸੋਸ਼ਲ ਵੈਲਫੇਅਰ ਐਸੋਸੀਏਸ਼ਨ ਨੇ ਰਾਜ ਕੁਮਾਰ ਅਰੋੜਾ ਅਤੇ ਸ਼ਿਵ ਮੰਦਰ ਬਗੀਚੀ ਵਾਲਾ ਦੇ ਪ੍ਰਧਾਨ ਰਾਜਿੰਦਰ ਸਿੰਗਲਾ, ਸਾਲਾਸਰ ਲੰਗਰ ਕਮੇਟੀ ਦੇ ਪ੍ਰਧਾਨ ਸੁਰੇਸ਼ ਕੁਮਾਰ ਗੁਪਤਾ, ਸ਼ੋ਼੍ਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਐਗਜੈਕਟਿਵ ਕਮੇਟੀ ਮੈਂਬਰ ਭਾਈ ਮਲਕੀਤ ਸਿੰਘ ਚੰਗਾਲ ਦੇ ਨਾਲ ਤੇਜ਼ਾ ਸਿੰਘ ਕਮਾਲਪੁਰ ਅਤੇ ਦਰਸ਼ਨ ਸਿੰਘ ਢੀਂਡਸਾ ਮੈਨੇਜਰ ਗੁਰਦੁਆਰਾ ਨਾਨਕਿਆਣਾ ਸਾਹਿਬ, ਅਕਾਲ ਕਾਲਜ ਕੌਂਸਲ ਮਸਤੂਆਣਾ ਸਾਹਿਬ ਵਲੋਂ ਸਤਨਾਮ ਸਿੰਘ ਦਮਦਮੀ ਤੇ ਗੁਰਜੰਟ ਸਿੰਘ ਦੁੱਗਾਂ, ਧੂਰੀ ਗੇਟ ਬਜਾਰ, ਸਦਰ ਬਜਾਰ, ਅਰੋੜਾ ਵੈਲਫੇਅਰ ਸੁਸਾਇਟੀ ਵਲੋਂ ਨਰੇਸ਼ ਜੁਨੇਜਾ ਦੀ ਅਗਵਾਈ ਵਿੱਚ, ਪਟਿਆਲਾ ਗੇਟ ਬਜ਼ਾਰ ਵਲੋਂ ਵੱਖ-ਵੱਖ ਲੰਗਰ ਲਗਾਏ ਗਏ।
ਸਿਟੀ ਥਾਣਾ ਦੀ ਪੁਲਿਸ ਟੁਕੜੀ ਵਲੋਂ ਮਾਲਵਿੰਦਰ ਸਿੰਘ ਤੇ ਟ੍ਰੈਫਿਕ ਇੰਚਾਰਜ਼ ਪਵਨ ਕੁਮਾਰ ਦੀ ਅਗਵਾਈ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਲਾਮੀ ਦਿੱਤੀ ਗਈ।ਪ੍ਰਬੰਧਕਾਂ ਵੱਲੋਂ ਜਸਵਿੰਦਰ ਸਿੰਘ ਪਿ੍ੰਸ, ਗੁਰਮੀਤ ਸਿੰਘ ਦੇ ਨਾਲ ਭਾਈ ਬਚਿੱਤਰ ਸਿੰਘ, ਨਰਿੰਦਰ ਪਾਲ ਸਿੰਘ ਸਾਹਨੀ, ਵਰਿੰਦਰ ਜੀਤ ਸਿੰਘ ਬਜਾਜ ਆਦਿ ਨੇ ਸੰਸਥਾਵਾਂ ਮੁੱਖੀਆਂ ਨੂੰ ਸਨਮਾਨਿਤ ਕੀਤਾ।ਹਰਿੰਦਰ ਵੀਰ ਸਿੰਘ, ਜਗਜੀਤ ਸਿੰਘ, ਹਰਕੀਰਤ ਕੌਰ, ਜਸਪਾਲ ਸਿੰਘ, ਮਨਦੀਪ ਸਿੰਘ ਸਾਹਨੀ, ਸ਼ਹੀਦ ਬਾਬਾ ਦੀਪ ਸਿੰਘ ਸੇਵਾ ਸੁਸਾਇਟੀ ਦੇ ਪ੍ਰਧਾਨ ਗੁਰਸਿਮਰਨ ਸਿੰਘ, ਮਨਵਿੰਦਰ ਸਿੰਘ ਸੋਬਤੀ ਸਕੱਤਰ, ਜਸਵਿੰਦਰ ਸਿੰਘ ਸਾਹਨੀ, ਬਲਜਿੰਦਰ ਸਿੰਘ,ਗੁਰਪ੍ਰੀਤ ਸਿੰਘ ਰੋਬਿਨ, ਦਮਨਜੀਤ ਸਿੰਘ, ਪ੍ਰੋ. ਨਰਿੰਦਰ ਸਿੰਘ, ਭੁਪਿੰਦਰ ਸਿੰਘ ਪ੍ਰਿੰਸ ਨੇ ਵਿਸ਼ੇਸ਼ ਸੇਵਾਵਾਂ ਨਿਭਾਈਆਂ।ਨਗਰ ਕੀਰਤਨ ਦੀ ਸਮਾਪਤੀ ਗੁਰਦੁਆਰਾ ਸਾਹਿਬ ਵਿਖੇ ਹੋਈ, ਜਿਥੇ ਨਾਨਕਪੁਰਾ ਮਹੱਲਾਂ ਦੇ ਨੌਜਵਾਨਾਂ ਵੱਲੋਂ ਪਕੌੜਿਆਂ ਤੇ ਚਾਹ ਦੇ ਲੰਗਰ ਨਾਲ ਸੰਗਤਾਂ ਦੀ ਸੇਵਾ ਕੀਤੀ।

 

Check Also

ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ

ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …