ਸੰਗਰੂਰ, 9 ਜਨਵਰੀ (ਜਗਸੀਰ ਲੌਂਗੋਵਾਲ) – ਦੀ ਪੈਨਸ਼ਨਰ ਵੈਲਫੇਅਰ ਐਸੋਸੀੲਸ਼ਨ ਸੁਨਾਮ ਦੀ ਮਾਸਿਕ ਮੀਟਿੰਗ ਪੈਨਸ਼ਨ ਭਵਨ ਸੁਨਾਮ ਵਿਖੇ ਪ੍ਰਧਾਨ ਭੁਪਿੰਦਰ
ਸਿੰਘ ਛਾਜ਼ਲੀ ਦੀ ਪ੍ਰਧਾਨਗੀ ਹੇਠ ਹੋਈ।ਮੀਟਿੰਗ ਵਿੱਚ ਵੱਡੀ ਗਿਣਤੀ ‘ਚ ਪੈਨਸ਼ਨਰਾਂ ਨੇ ਸ਼ਮੂਲੀਅਤ ਕੀਤੀ।ਸਦੀਵੀ ਵਿਛੋੜਾ ਦੇ ਗਏ ਮੈਂਬਰਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ।ਨਰੇਸ਼ ਕੁਮਾਰ ਅਤੇ ਪਰਮਵੀਰ ਸਿੰਘ ਦੋ ਨਵੇਂ ਮੈਂਬਰ ਐਸੋਸੀਏਸ਼ਨ ਵਿੱਚ ਸ਼ਾਮਲ ਹੋਏ, ਜਿਨ੍ਹਾਂ ਦਾ ਮੀਟਿੰਗ ਵਿੱਚ ਹਾਰ ਪਾ ਕੇ ਸਵਾਗਤ ਕੀਤਾ ਗਿਆ।17 ਦਸੰਬਰ ਨੂੰ ਮਨਾਏ ਗਏ ਪੈਨਸ਼ਨ ਦਿਵਸ ਦੇ ਸਮਾਗਮ ਦਾ ਰੀਵਿਊ ਕੀਤਾ ਗਿਆ।ਬੁਲਾਰਿਆਂ ਨੇ ਸਮਾਗਮ ਦੇ ਪ੍ਰਬੰਧਾਂ ਅਤੇ 281 ਪੈਨਸ਼ਨਰਾਂ ਦੀ ਸਮਾਗਮ ਵਿੱਚ ਹਾਜ਼ਰੀ ‘ਤੇ ਖੁਸ਼ੀ ਅਤੇ ਤਸੱਲੀ ਪ੍ਰਗਟ ਕੀਤੀ।ਪੈਨਸ਼ਨਰਾਂ ਦੀਆਂ ਮੰਗਾਂ ਅਤੇ ਸਟੇਟ ਬੈਂਕ ਆਫ ਇੰਡੀਆ ਦੇ ਪੈਨਸਨ ਸੈਲ ਪੰਚਕੁਲਾ ਵਲੋਂ ਕਾਫੀ ਗਿਣਤੀ ਵਿੱਚ ਪੈਨਸ਼ਨਰਾਂ ਦਾ ਜੁਲਾਈ ਸਾਲ 2022 ਨੂੰ ਮਿਲਣ ਵਾਲਾ ਐਲ.ਟੀ.ਸੀ 6 ਮਹੀਨੇ ਬੀਤ ਜਾਣ ਦੇ ਬਾਵਜ਼ੂਦ ਅਜੇ ਤੱਕ ਉਨ੍ਹਾਂ ਦੇ ਖਾਤਿਆਂ ਵਿੱਚ ਜਮ੍ਹਾ ਨਹੀਂ ਕੀਤਾ ਗਿਆ।ਬੁਲਾਰਿਆਂ ਨੇ ਬੈਂਕ ਦੇ ਜਿੰਮੇਵਾਰ ਅਧਿਕਾਰੀਆਂ ਦੀ ਕਾਰਜਸ਼ੈਲੀ ਦੀ ਨਿਖੇਧੀ ਕੀਤੀ।
ਮੀਟਿੰਗ ਨੂੰ ਜੀਤ ਸਿੰਘ ਬੰਗਾ ਜਨਰਲ ਸਕੱਤਰ, ਦਰਸ਼ਨ ਸਿੰਘ ਮੱਟੂ, ਬ੍ਰਿਜ ਲਾਲ, ਪਵਨ ਕੁਮਾਰ ਸ਼ਰਮਾ, ਕੇਹਰ ਸਿੰਘ ਜੋਸਨ, ਅੰਗਰੇਜ਼ ਸਿੰਘ ਚੀਮਾ, ਸੀਸਨ ਦਾਸ, ਪਵਨ ਜਿੰਦਲ ਖਜਾਨਚੀ ਨੇ ਸੰਬੋਧਨ ਕੀਤਾ ਅਤੇ ਸਰਕਾਰ ਤੋਂ ਮੰਗ ਕੀਤੀ ਕਿ ਪੈਨਸ਼ਨਰਾਂ ਦਾ 1/1/16 ਤੋਂ ਬਣਦਾ ਬਕਾਇਆ ਅਤੇ ਕਮਾਈ ਛੁੱਟੀ ਦਾ ਬਕਾਇਆ ਤੁਰੰਤ ਜਾਰੀ ਕੀਤਾ ਜਾਵੇ।ਖ਼ਜ਼ਾਨੇ ‘ਤੇ ਲਾਈ ਅਣਐਲਾਨੀ ਪਾਬੰਦੀ ਖਤਮ ਕੀਤੀ ਜਾਵੇ।ਆਖਿਰ ਵਿੱਚ ਭੁਪਿੰਦਰ ਸਿੰਘ ਛਾਜਲੀ ਪ੍ਰਧਾਨ ਨੇ ਮੀਟਿੰਗ ਵਿੱਚ ਸ਼ਾਮਲ ਹੋਏ ਸਾਰੇ ਪੈਨਸ਼ਨਰਾਂ ਦਾ ਧੰਨਵਾਦ ਕੀਤਾ।
Check Also
ਖਾਲਸਾ ਯੂਨੀਵਰਸਿਟੀ ਵੱਲੋਂ ਵਿਸ਼ਵ ਫੋਟੋਗ੍ਰਾਫੀ ਦਿਵਸ ‘ਤੇ ਵਿਸ਼ੇਸ਼ ਲੈਕਚਰ
ਅੰਮ੍ਰਿਤਸਰ, 22 ਅਗਸਤ (ਸੁਖਬੀਰ ਸਿੰਘ ਖੁਰਮਣੀਆਂ)¸- ਖਾਲਸਾ ਯੂਨੀਵਰਸਿਟੀ ਦੇ ਜਰਨਲਿਜ਼ਮ ਐਂਡ ਮਾਸ ਕਮਿਊਨੀਕੇਸ਼ਨ ਵਿਭਾਗ ਵੱਲੋਂ …
Punjab Post Daily Online Newspaper & Print Media