Tuesday, April 30, 2024

ਮੇਅਰ ਅਤੇ ਵਿਧਾਇਕ ਨੇ ਹਲਕਾ ਪੱਛਮੀ ‘ਚ ਵਿਕਾਸ ਕਾਰਜ਼ਾਂ ਦਾ ਕੀਤਾ ਉਦਘਾਟਨ

5.25 ਕਰੋੜ ਰੁਪਏ ਦੀ ਲਾਗਤ ਦੇ ਕੰਮਾਂ ਦੀ ਹੋਈ ਸ਼ੁਰੂਆਤ

ਅੰਮ੍ਰਿਤਸਰ, 9 ਜਨਵਰੀ (ਜਗਦੀਪ ਸਿੰਘ ਸੱਗੂ) – ਮੇਅਰ ਕਰਮਜੀਤ ਸਿੰਘ ਰਿੰਟੂ ਅਤੇ ਵਿਧਾਇਕ ਡਾ: ਜਸਬੀਰ ਸਿੰਘ ਸੰਧੂ ਵਲੋਂ ਹਲਕਾ ਪੱਛਮੀ ਦੀਆਂ ਵੱਖ-ਵੱਖ ਵਾਰਡਾਂ ਵਿੱਚ ਕਰੋੜਾਂ ਰੁਪਏ ਦੇ ਵਿਕਾਸ ਦੇ ਕੰਮਾਂ ਉਦਘਾਟਨ ਕੀਤਾ ਗਿਆ।
ਸਭ ਤੋਂ ਪਹਿਲਾਂ ਇਲਾਕਾ ਕੌਂਸਲਰ ਨੀਤੂ ਟਾਂਗਰੀ ਅਤੇ ਸੰਜੀਵ ਟਾਂਗਰੀ ਦੀ ਅਗਵਾਈ ਹੇਠ ਵਾਰਡ ਨੰ. 53 ਵਿੱਚ ਤਕਰੀਬਨ 49 ਲੱਖ ਰੁਪਏ ਦੀ ਲਾਗਤ ਨਾਲ ਮਾਡਲ ਟਾਉਨ ਅਤੇ ਗਵਾਲ ਮੰਡੀ ਦੇ ਇਲਾਕੇ ਵਿੱਚ ਵਿਕਾਸ ਦੇ ਕੰਮਾਂ, ਵਾਰਡ ਨੰ. 74 ਵਿੱਚ ਕੌਂਸਲਰ ਦਵਿੰਦਰ ਪਹਿਲਵਾਨ ਦੀ ਅਗਵਾਈ ਹੇਠ 49 ਲੱਖ ਰੁਪਏ ਦੀ ਲਾਗਤ ਨਾਲ ਵੱਖ-ਵੱਖ ਗਲੀਆਂ ਵਿੱਚ ਇੰਟਰਲਾਕਿੰਗ ਟਾਈਲਾਂ ਲਗਾਉਣ ਦੇ ਕੰਮ, ਵਾਰਡ ਨੰ. 72 ਵਿਚ ਕੌਂਸਲਰ ਜਗਦੀਸ਼ ਕਾਲੀਆ ਦੀ ਅਗਵਾਈ ਹੇਠ 50 ਲੱਖ ਦੀ ਲਾਗਤ ਨਾਲ ਗਲੀਆਂ ਦੀ ਉਸਾਰੀ ਦੇ ਕੰਮ, ਵਾਰਡ ਨੰ. 77 ਵਿੱਚ ਵਿਰਾਟ ਦੇਵਗਨ ਦੀ ਅਗਵਾਈ ਹੇਠ 50 ਲੱਖ ਦੀ ਲਾਗਤ ਨਾਲ ਗਲੀਆਂ ਵਿਚ ਇੰਟਰਲਾਕਿੰਗ ਟਾਈਲਾਂ ਲਗਾਉਣ ਦੇ ਕੰਮ, ਵਾਰਡ ਨੰ. 78 ਵਿਚ ਕੌਂਸਲਰ ਸੁਖਬੀਰ ਸਿੰਘ ਸੋਨੀ ਦੀ ਅਗਵਾਈ ਹੇਠ 50 ਲੱਖ ਰੁਪਏ ਦੀ ਲਾਗਤ ਨਾਲ ਗਲੀਆਂ ਵਿੱਚ ਇੰਟਰਲਾਕਿੰਗ ਟਾਈਲਾਂ ਲਗਾਉਣ ਦੇ ਕੰਮ, ਵਾਰਡ ਨੰ. 76 ਵਿੱਚ ਕੌਂਸਲਰ ਸੁਖਦੇਵ ਸਿੰਘ ਚਾਹਲ ਦੀ ਅਗਵਾਈ ਹੇਠ ਤਕਰੀਬਨ 60 ਲੱਖ ਦੀ ਲਾਗਤ ਨਾਲ ਕਬੀਰ ਪਾਰਕ ਦੇ ਸਕੇਟਿੰਗ ਗ੍ਰਾਉਂਡ ਵਿਚ ਸ਼ੈਡ ਪਾਉਣ ਅਤੇ ਕਬੀਰ ਪਾਰਕ ਮਾਰਕੀਟ ਨੰ. 2 ਵਿੱਚ ਇੰਟਰਲਾਕਿੰਗ ਟਾਈਲਾਂ ਲਗਾਉਣ ਦੇ ਕੰਮ, ਵਾਰਡ ਨੰ. 79 ਵਿੱਚ ਛਵੀ ਢਿਲੋਂ ਦੀ ਅਗਵਾਈ ਹੇਠ ਤਕਰੀਬਨ 99 ਲੱਖ ਰੁਪਏ ਦੀ ਲਾਗਤ ਨਾਲ ਬਸੰਤ ਵਿਹਾਰ, ਰਿਆਸਤ ਐਵੀਨਿਊ, ਸਤਕਰਤਾਰ ਨਗਰ ਆਦਿ ਦੀਆਂ ਵੱਖ-ਵੱਖ ਗਲੀਆਂ ਵਿੱਚ ਇੰਟਰਲਾਕਿੰਗ ਟਾਈਲਾਂ ਲਗਾਉਣ ਅਤੇ ਇਕ ਨਵੇਂ ਟਿਊਬਵੈਲ ਦੇ ਕੰਮ, ਵਾਰਡ ਨੰ. 85 ਵਿਚ ਰਛਪਾਲ ਸਿੰਘ ਲਾਲੀ ਦੀ ਅਗਵਾਈ ਹੇਠ ਲਗਭਗ 97 ਲੱਖ ਦੀ ਲਾਗਤ ਨਾਲ ਵਾਰਡ ਵਿੱਚ ਪੈਂਦੇ ਪਾਰਕਾਂ ਦੇ ਵਿਕਾਸ ਅਤੇ ਗਲੀਆਂ ਵਿੱਚ ਇੰਟਰਲਾਕਿੰਗ ਟਾਈਲਾਂ ਦੇ ਕੰਮ ਸ਼ਾਮਲ ਹਨ।
ਮੇਅਰ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਵੀ ਸਰਕਾਰ ਵਿਕਾਸ ਦੇ ਅਜਿਹੇ ਪ੍ਰੋਜੈਕਟ ਲਿਆਉਂਦੀ ਰਹੇਗੀ ਤਾਂ ਜੋ ਸ਼ਹਿਰ ਦਾ ਚਹੁੰਮੁੱਖੀ ਵਿਕਾਸ ਹੋਵੇ।ਇਸ ਮੌਕੇ ਦਵਿੰਦਰ ਸਿੰਘ ਸੰਧੂ, ਪਰਮਜੀਤ ਸਿੰਘ, ਦੀਪਕ ਖੰਨਾ, ਜੱਜੀ, ਵਰੁਣ ਰਾਣਾ, ਮੁੱਖਵਿੰਦਰ ਸਿੰਘ, ਆਮ ਆਦਮੀ ਪਾਰਟੀ ਦੇ ਅਹੁੱਦੇਦਾਰ ਅਤੇ ਵੱਖ-ਵੱਖ ਵਾਰਡਾਂ ਦੇ ਵਾਰਡ ਪ੍ਰਧਾਨ, ਵਰਕਰ ਅਤੇ ਕਾਫੀ ਗਿਣਤੀ ‘ਚ ਇਲਾਕਾ ਨਿਵਾਸੀ ਹਾਜ਼ਰ ਸਨ।

 

Check Also

ਸ਼੍ਰੋਮਣੀ ਕਮੇਟੀ ਦੇ ਸਕੱਤਰ ਪਰਮਜੀਤ ਸਿੰਘ ਸਰੋਆ ਸਮੇਤ ਹੋਰ ਮੁਲਾਜ਼ਮ ਹੋਏ ਸੇਵਾ ਮੁਕਤ

ਅੰਮ੍ਰਿਤਸਰ, 30 ਅਪ੍ਰੈਲ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੱਤਰ ਪਰਮਜੀਤ ਸਿੰਘ ਸਰੋਆ, …