Monday, February 2, 2026

ਧਾਰਾ 25 ਨੂੰ ਖਤਮ ਕਰਾਉਣ ਲਈ ਦੁਨੀਆ ਭਰ ਦੇ ਸਿੱਖ ਇੱਕਮੁੱਠ – ਸਰਨਾ

Paramjit Singh Sarna
ਨਵੀ ਦਿੱਲੀ, 13 ਦਸੰਬਰ (ਅੰਮ੍ਰਿਤ ਲਾਲ ਮੰਨਣ) – ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਸ੍ਰ. ਪਰਮਜੀਤ ਸਿੰਘ ਸਰਨਾ ਨੇ ਭਾਰਤੀ ਸੰਵਿਧਾਨ ਵਿੱਚ ਸਿੱਖਾਂ ਨੂੰ ਕੇਸਾਧਾਰੀ ਹਿੰਦੂ ਸਾਬਤ ਕਰਦੇ ਧਾਰਾ 25 ਨੂੰ ਪੂਰੀ ਤਰਾਂ ਖਤਮ ਕਰਨ ਦੀ ਮੰਗ ਕਰਦਿਆ ਕਿਹਾ ਕਿ ਦੁਨੀਆ ਭਰ ਦੇ ਸਿੱਖਾਂ ਵੱਲੋ ਇਸ ਧਾਰਾ ਨੂੰ ਖਤਮ ਕਰਾਉਣ ਦਾ ਵਿਸ਼ਵ ਸਿੱਖ ਕਾਨਫਰੰਸ ਦੌਰਾਨ ਮਤਾ ਵੀ ਪਾਸ ਕੀਤਾ ਜਾ ਚੁੱਕਾ ਹੈ।
ਜਾਰੀ ਇੱਕ ਬਿਆਨ ਰਾਹੀ ਸ੍ਰ ਸਰਨਾ ਨੇ ਕਿਹਾ ਕਿ ਧਾਰਾ 25 ਨੂੰ ਲੈ ਕੇ ਅਕਾਲੀ ਦਲ ਲੰਮੇ ਸਮੇਂ ਤੋ ਮੋਰਚੇ ਵੀ ਲਗਾਉਦਾ ਆ ਰਿਹਾ ਹੈ ਅਤੇ ਮਾਸਟਰ ਤਾਰਾ ਸਿੰਘ, ਸੰਤ ਚੰਨਣ ਸਿੰਘ, ਸੰਤ ਫਤਹਿ ਸਿੰਘ ਅਤੇ ਸੰਤ ਹਰਚੰਦ ਸਿੰਘ ਲੌਗੋਵਾਲ ਦੇ ਪ੍ਰਧਾਨਗੀ ਕਾਲ ਸਮੇਂ ਤੋ ਹੀ ਸਿੱਖ ਮੋਰਚੇ ਲਗਾ ਕੇ ਇਸ ਧਾਰਾ ਨੂੰ ਖਤਮ ਕਰਨ ਦੀ ਮੰਗ ਕਰਦੇ ਆ ਰਹੇ ਹਨ।ਉਹਨਾਂ ਕਿਹਾ ਕਿ ਇਸ ਧਾਰਾ ਨੂੰ ਖਤਮ ਕਰਾਉਣ ਲਈ ਦੁਨੀਆ ਭਰ ਦੇ ਸਿੱਖ ਇੱਕਮੁੱਠ ਹਨ ਤੇ ਵਿਸ਼ਵ ਪੱਧਰ ਤੇ ਸਿੱਖ ਕਾਨਫਰੰਸਾਂ ਕਰਕੇ ਇਸ ਧਾਰਾ ਨੂੰ ਖਤਮ ਕਰਨ ਦੀ  ਲੰਮੇ ਸਮੇਂ ਤੋ ਮੰਗ ਕਰਦੇ ਆ ਰਹੇ ਹਨ।
ਉਹਨਾਂ ਕਿਹਾ ਕਿ ਪੰਜਾਬ ਦੀ ਹਾਕਮ ਧਿਰ ਜੋ ਕਿ ਇਸ ਵੇਲੇ ਕੇਂਦਰ ਸਰਕਾਰ ਵਿੱਚ ਭਾਈਵਾਲ ਹੈ, ਨੂੰ ਚਾਹੀਦਾ ਹੈ ਕਿ ਉਹ ਬਿਨਾਂ ਕਿਸੇ ਦੇਰੀ ਤੋ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਤੱਕ ਪਹੁੰਚ ਕਰਕੇ ਇਸ ਧਾਰਾ ਨੂੰ ਸੰਵਿਧਾਨ ਵਿੱਚ ਤਰਮੀਮ ਕਰਵਾ ਕੇ ਖਤਮ ਕਰਾਉਣ।ਉਹਨਾਂ ਕਿਹਾ ਕਿ ਇਹ ਤਾਂ ਕੰਧ ਤੇ ਲਿਖੇ ਸੱਚ ਵਾਂਗ ਹੈ ਕਿ ਸਿੱਖ ਇੱਕ ਵੱਖਰੀ ਕੌਂਮ ਤੇ ਵੱਖਰਾ ਧਰਮ ਹੈ, ਜਿਸ ਨੂੰ ਕਿਸੇ ਵੀ ਹੋਰ ਧਰਮ ਨਾਲ ਜੋੜਿਆ ਨਹੀ ਜਾ ਸਕਦਾ ਅਤੇ ਦੋ ਪਾਤਸ਼ਾਹੀਆ ਸ੍ਰੀ ਗੁਰੂ ਅਰਜਨ ਦੇਵ ਅਤੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀਆ ਸ਼ਹਾਦਤਾਂ ਵੀ ਸਿੱਖੀ ਰਵਾਇਤਾਂ ਤੇ ਪਰੰਪਰਾ ਨੂੰ ਹੀ ਮੁੱਖ ਕਰਕੇ ਹੋਈਆ ਹਨ।ਉਹਨਾਂ ਕਿਹਾ ਕਿ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਨੂੰ ਤਾਂ ਉਹਨਾਂ ਲੋਕਾਂ ਨੂੰ ਵੀ ਯਾਦ ਰੱਖਣਾ ਚਾਹੀਦਾ ਹੈ ਜਿਨਾਂ ਦੀ ਖਾਤਰ ਉਨਾਂ ਨੇ ਸ਼ਹਾਦਤ ਦੇ ਕੇ ਉਹਨਾਂ ਦੇ ਧਰਮ ਦੀ ਰੱਖਿਆ ਕੀਤੀ ਸੀ ਤੇ ਨੌਵੇ ਪਾਤਸ਼ਾਹ ‘ਹਿੰਦ ਦੀ ਚਾਦਰ, ਸ੍ਰੀ ਗੁਰੂ ਤੇਗ ਬਹਾਦਰ’ ਅਖਵਾਏ।ਉਹਨਾਂ ਕਿਹਾ ਕਿ ਸਿੱਖ ਇੱਕ ਵੱਖਰੀ ਕੌਮ ਹੈ ਅਤੇ ਵੱਖਰੀ ਰਹੇਗੀ ਅਤੇ ਇਸ ਨੂੰ ਕਿਸੇ ਵੀ ਹੋਰ ਧਰਮ ਵਿੱਚ ਰਲਗੱਡ ਨਹੀ ਕੀਤਾ ਜਾ ਸਕਦਾ।

Check Also

ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ

ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …

Leave a Reply