Wednesday, February 25, 2026

ਰੋਡ ਸੇਫਟੀ ਹਫਤਾ ਤਹਿਤ ਟਰੈਫਿਕ ਨਿਯਮਾ ਪ੍ਰਤੀ ਜਾਗਰੂਕ ਕਰਨ ਲਈ ਵੰਡੇ ਪੈਂਫਲਿਟ

ਅੰਮ੍ਰਿਤਸਰ, 15 ਜਨਵਰੀ (ਸੁਖਬੀਰ ਸਿੰਘ) – ਕਮਿਸ਼ਨਰ ਪੁਲਿਸ ਅੰਮ੍ਰਿਤਸਰ ਜਸਕਰਨ ਸਿੰਘ ਆਈ.ਪੀ.ਐਸ, ਸ਼੍ਰੀਮਤੀ ਅਮਨਦੀਪ ਕੋਰ ਪੀ.ਪੀ.ਐਸ ਵਧੀਕ ਉਪ ਕਮਿਸ਼ਨਰ ਪੁਲਿਸ ਟਰੈਫਿਕ ਅੰਮ੍ਰਿਤਸਰ ਅਤੇ ਰਾਜੇਸ਼ ਕੱਕੜ ਪੀ.ਪੀ.ਐਸ ਏ.ਸੀ.ਪੀ ਟਰੈਫਿਕ ਅੰਮ੍ਰਿਤਸਰ ਦੇ ਨਿਰਦੇਸ਼ਾਂ ਅਨੁਸਾਰ ਰੋਡ ਸੇਫਟੀ ਹਫਤਾ ਮਨਾਉਦੇ ਹੋਏ ਅੱਜ ਐਸ.ਆਈ ਹਰਭਜਨ ਸਿੰਘ ਇੰਚਾਰਜ਼ ਟਰੈਫਿਕ ਐਜੂਕੇਸ਼ਨ ਸੈਲ ਅਤੇ ਟੀਮ ਵਲੋ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਰਮਪੁਰਾ ਰਣਜੀਤ ਐਵੀਨਿਊ ਵਿਖੇ ਸਮਾਜਿਕ ਅਧਾਰਿਕਤਾ ਕੈਂਪ ਵਿੱਚ ਆਏ ਸਰਕਾਰੀ ਸੀਨੀਅਰ ਸੈਕਡੰਰੀ ਸਕੂਲ ਛੇਹਰਟਾ ਅੰਮ੍ਰਿਤਸਰ ਦੇ ਐਨ.ਸੀ.ਸੀ ਕੈਡਿਟਾਂ, ਵਿਦਿਆਰਥੀ ਅਤੇ ਆਮ ਪਬਲਿਕ ਨੂੰ ਟਰੈਫਿਕ ਨਿਯਮਾਂ ਬਾਰੇ ਜਾਗਰੂਕ ਕੀਤਾ ਗਿਆ।ਇਸ ਤੋਂ ਇਲਾਵਾ ਰਾਸੋ ਐਨ.ਜੀ.ਓ ਦੇ ਪ੍ਰਧਾਨ ਸ਼੍ਰੀਮਤੀ ਕੰਵਲਜੀਤ ਕੌਰ, ਲੈਫ: ਸੁਖਪਾਲ ਸਿੰਘ ਅਤੇ ਵਿਸ਼ੇਸ ਤੌਰ ‘ਤੇ ਹਰਪ੍ਰੀਤ ਸਿੰਘ ਐਸ.ਡੀ.ਐਮ ਅੰਮ੍ਰਿ੍ਰਤਸਰ ਮੌਜ਼ੂਦ ਸਨ।ਇਸ ਤੋ ਇਲਾਵਾ ਟਰੈਫਿਕ ਐਕੂਜੇਸ਼ਨ ਸੈਲ ਵਲੋਂ ਸ਼ਹਿਰ ਦੇ ਵੱਖ ਵੱਖ ਚੌਕਾਂ ਵਿੱਚ ਆਮ ਪਬਲਿਕ ਨੂੰ ਹੈਲਮੈਟ ਅਤੇ ਸੀਟ ਬਲੈਟ ਲਾਉਣ ਲਈ ਪ੍ਰੇਰਿਤ ਕੀਤਾ ਗਿਆ ਅਤੇ ਆਮ ਪਬਲਿਕ ਨੂੰ ਟਰੈਫਿਕ ਜਾਗਰੂਕਤਾ ਪੈਂਫਲਿਟ ਵੰਡੇ ਗਏ।

Check Also

ਸ਼੍ਰੋਮਣੀ ਕਮੇਟੀ ਨੇ ਪਾਕਿਸਤਾਨ ਜਾਣ ਵਾਲੇ ਸ਼ਰਧਾਲੂਆਂ ਤੋਂ ਪਾਸਪੋਰਟ ਮੰਗੇ

ਅੰਮ੍ਰਿਤਸਰ, 25 ਫ਼ਰਵਰੀ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪੰਚਮ ਪਾਤਸ਼ਾਹ ਸ੍ਰੀ ਗੁਰੂ …